DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਰਪਨ ਲਿਖਾਰੀ ਸਭਾ ਵੱਲੋਂ ਪਾਸ਼ ਦੀ ਵਿਚਾਰਧਾਰਾ ਤੇ ਯਾਦਾਂ ’ਤੇ ਚਰਚਾ

ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਕੋਸੋ ਹਾਲ ਵਿੱਚ ਹੋਈ ਮੀਟਿੰਗ ਇਨਕਲਾਬੀ ਕਵੀ ਪਾਸ਼ ਨੂੰ ਸਮਰਪਿਤ ਕੀਤੀ ਗਈ। ਇਸ ਦੀ ਪ੍ਰਧਾਨਗੀ ਜਰਨੈਲ ਤੱਗੜ ਅਤੇ ਜਸਵੰਤ ਰਾਏ ਸ਼ਰਮਾ ਨੇ ਕੀਤੀ। ਸਕੱਤਰ ਦਰਸ਼ਨ ਸਿੰਘ ਬਰਾੜ ਨੇ ਸਟੇਜ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਸਤੰਬਰ ਮਹੀਨੇ ਦੀਆਂ...

  • fb
  • twitter
  • whatsapp
  • whatsapp
Advertisement

ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਕੋਸੋ ਹਾਲ ਵਿੱਚ ਹੋਈ ਮੀਟਿੰਗ ਇਨਕਲਾਬੀ ਕਵੀ ਪਾਸ਼ ਨੂੰ ਸਮਰਪਿਤ ਕੀਤੀ ਗਈ। ਇਸ ਦੀ ਪ੍ਰਧਾਨਗੀ ਜਰਨੈਲ ਤੱਗੜ ਅਤੇ ਜਸਵੰਤ ਰਾਏ ਸ਼ਰਮਾ ਨੇ ਕੀਤੀ। ਸਕੱਤਰ ਦਰਸ਼ਨ ਸਿੰਘ ਬਰਾੜ ਨੇ ਸਟੇਜ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਸਤੰਬਰ ਮਹੀਨੇ ਦੀਆਂ ਘਟਨਾਵਾਂ ਸਾਂਝੀਆਂ ਕੀਤੀਆਂ। ਸਭਾ ਵੱਲੋਂ ਨੇਪਾਲ ਵਿੱਚ ਕੁਦਰਤੀ ਆਫ਼ਤ ਦੇ ਮ੍ਰਿਤਕਾਂ ਅਤੇ 9/11 ਦੇ ਹਮਲੇ ਦੌਰਾਨ ਮਾਰੇ ਗਏ ਨਿਰਦੋਸ਼ਾਂ ਨੂੰ ਸ਼ਰਧਾਂਜਲੀ ਦਿੱਤੀ। ਉਪਰੰਤ ਕੁਝ ਇਤਿਹਾਸਕ ਦਿਨਾਂ ਬਾਰੇ ਦੱਸਿਆ ਜਿਵੇਂ ਕਿ ਅਧਿਆਪਕ ਦਿਵਸ, ਮਜ਼ਦੂਰ ਦਿਵਸ, ਪਾਸ਼ ਦਾ ਜਨਮ ਦਿਨ, ਬਾਬਾ ਫ਼ਰੀਦ ਦਾ ਜਨਮ ਦਿਹਾੜਾ, ਆਦਿ ਗ੍ਰੰਥ ਦਾ 422ਵਾਂ ਪ੍ਰਕਾਸ਼-ਪੁਰਬ। ਡਾ. ਮਨਮੋਹਨ ਬਾਠ, ਜਤਿੰਦਰ ਸਿੰਘ ਕੈਂਥ, ਗੁਰਚਰਨ ਸਿੰਘ ਹੇਹਰ, ਸਰੂਪ ਸਿੰਘ ਮੰਡੇਰ, ਸੁਖਮੰਦਰ ਗਿੱਲ, ਗੀਤਕਾਰ ਅਲਬੇਲ ਬਰਾੜ, ਗਾਇਕ ਡਾ. ਜੋਗਾ ਸਿੰਘ ਸਿਹੋਤਾ, ਗਾਇਕ ਅਵਤਾਰ ਬਰਾੜ, ਸੁਖਵਿੰਦਰ ਤੂਰ ਅਤੇ ਦਰਸ਼ਨ ਬਰਾੜ ਨੇ ਗੀਤਾਂ ਦੀ ਪੇਸ਼ਕਾਰੀ ਰਾਹੀਂ ਵੰਨ-ਸੁਵੰਨੀ ਗਾਇਕੀ ਦੀ ਮਹਿਕ ਬਿਖੇਰੀ।

ਜਗਦੇਵ ਸਿੰਘ ਸਿੱਧੂ ਨੇ ਫਸਟ ਨੇਸ਼ਨ ਟਰੀਟੀ ਸੈਵਨ ਅਤੇ ਸੁਲਾਹ-ਸਫ਼ਾਈ ਦਿਵਸ ਦੀ ਅਹਿਮੀਅਤ ਯਾਦ ਕਰਾਈ। ਜਗਦੇਵ ਸਿੱਧੂ ਅਤੇ ਸਤਨਾਮ ਢਾਅ ਨੇ ਅਵਤਾਰ ਪਾਸ਼ ਬਾਰੇ ਬਹੁ-ਪੱਖੀ ਜਾਣਕਾਰੀ ਸਾਂਝੀ ਕਰਦਿਆਂ ਉਸ ਦੀਆਂ ਕਵਿਤਾਵਾਂ ਦਾ ਉਚਾਰਨ ਕਰ ਕੇ ਇਨਕਲਾਬੀ ਮਾਹੌਲ ਸਿਰਜਿਆ। ਪਾਸ਼ ਅੰਤਰਰਾਸ਼ਟਰੀ ਮੈਮੋਰੀਅਲ ਟਰੱਸਟ ਦੇ ਕਨਵੀਨਰ ਡਾ. ਸੁਰਿੰਦਰ ਧੰਜਲ ਅਤੇ ਹੋਰ ਸੰਸਥਾਵਾਂ ਦੁਆਰਾ ਪਾਸ਼ ਦਾ ਜਨਮ ਦਿਨ ਮਨਾਉਣ ਸਬੰਧੀ ਹੋਏ ਸਮਾਗਮਾਂ ਦਾ ਜ਼ਿਕਰ ਵੀ ਕੀਤਾ। ਲੋਕ-ਲਹਿਰਾਂ ਦੇ ਕਾਰਕੁਨ ਸਤਨਾਮ ਸ਼ੇਰਗਿੱਲ ਨੇ ਪਾਸ਼ ਅਤੇ ਇਕਬਾਲ ਖ਼ਾਨ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਪਰਮਜੀਤ ਭੰਗੂ ਨੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਦੀਆਂ ਕੁਝ ਸਤਰਾਂ ਸੁਣਾਈਆਂ ਅਤੇ ਪਾਸ਼ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਜ਼ੀਰ ਸਿੰਘ ਬਰਾੜ ਨੇ ਵੀ ਇਸੇ ਵਿਸ਼ੇ ’ਤੇ ਵਿਚਾਰ ਰੱਖੇ। ਲਖਵਿੰਦਰ ਸਿੱਧੂ, ਸੋਹਣ ਸਿੰਘ ਭੁੱਚੋ, ਮਾਸਟਰ ਹਰਭਜਨ ਸਿੰਘ, ਸਵਰਨ ਸਿੰਘ ਸੰਧੂ, ਪ੍ਰਿੰਸੀਪਲ ਚਰਨਦੀਪ ਕੌਰ, ਮੋਹਨ ਸਿੰਘ ਪਪਰਾਲਾ, ਗੁਰਰਾਜ ਸਿੰਘ ਵਿਰਕ, ਗੁਰਦੀਪ ਧਾਲੀਵਾਲ ਅਤੇ ਜਰਨੈਲ ਤੱਗੜ ਨੇ ਕਵਿਤਾਵਾਂ ਸੁਣਾਈਆਂ।

Advertisement

ਜਸਵੰਤ ਰਾਏ ਸ਼ਰਮਾ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ਬਾਰੇ ਗੱਲ ਕਰਦਿਆਂ ਗੁਰਬਾਣੀ ਦੀਆਂ ਤੁਕਾਂ ਦੇ ਹਵਾਲੇ ਦੇ ਕੇ ਇਸ ਨੂੰ ਸਭ ਧਾਰਮਿਕ ਗ੍ਰੰਥਾਂ ਤੋਂ ਆਧੁਨਿਕ, ਨਿਵੇਕਲਾ ਅਤੇ ਸਮੁੱਚੀ ਮਾਨਵਤਾ ਦੇ ਕਲਿਆਣ ਦਾ ਸਰੋਤ ਦੱਸਿਆ। ਇਨਕਲਾਬੀ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਦਿਆਂ ਸਤਨਾਮ ਸਿੰਘ ਢਾਅ ਨੇ ਸੋਹਨ ਸਿੰਘ ਭਕਨਾ ਅਤੇ ਕਰਤਾਰ ਸਿੰਘ ਸਰਾਭਾ ਦਰਮਿਆਨ ਹੋਈ ਵਾਰਤਾਲਾਪ ਨੂੰ ਕਵੀਸ਼ਰੀ ਰਾਹੀਂ ਸਨਮੁਖ ਕੀਤਾ। ਉਸ ਨੇ ਪਾਸ਼ ਦੇ ਸਮਕਾਲੀ, ਜੇਲ੍ਹ ਵਿੱਚ ਰਹੇ ਸਾਥੀ, ਨਕਸਲੀ ਯੋਧੇ ਅਤੇ ਇਸ ਸਭਾ ਦੇ ਮੁੱਢਲੇ ਮੈਂਬਰ ਇਕਬਾਲ ਸਿੰਘ ਕਾਲੀਰਾਏ ਉਰਫ਼ ਇਕਬਾਲ ਖ਼ਾਨ ਦੀ ਦੇਣ ਨੂੰ ਯਾਦ ਕੀਤਾ। ਗੁਰਦੀਪ ਧਾਲੀਵਾਲ ਅਤੇ ਸੁਖਦੇਵ ਕੌਰ ਢਾਅ ਨੇ ਇਸ ਇਕੱਤਰਤਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਅਖੀਰ ਵਿੱਚ ਜਰਨੈਲ ਤੱਗੜ ਨੇ ਸਭ ਦਾ ਧੰਨਵਾਦ ਕੀਤਾ।

Advertisement

ਖ਼ਬਰ ਸਰੋਤ: ਅਰਪਨ ਲਿਖਾਰੀ ਸਭਾ

Advertisement
×