ਅਮਰੀਕਾ: ਪੁਲੀਸ ਨੇ ਨੂੰਹ ਦਾ ਕਤਲ ਕਰਨ ਦੋਸ਼ ’ਚ ਪੰਜਾਬੀ ਸਹੁਰਾ ਗ੍ਰਿਫ਼ਤਾਰ ਕੀਤਾ : The Tribune India

ਅਮਰੀਕਾ: ਪੁਲੀਸ ਨੇ ਨੂੰਹ ਦਾ ਕਤਲ ਕਰਨ ਦੋਸ਼ ’ਚ ਪੰਜਾਬੀ ਸਹੁਰਾ ਗ੍ਰਿਫ਼ਤਾਰ ਕੀਤਾ

ਅਮਰੀਕਾ: ਪੁਲੀਸ ਨੇ ਨੂੰਹ ਦਾ ਕਤਲ ਕਰਨ ਦੋਸ਼ ’ਚ ਪੰਜਾਬੀ ਸਹੁਰਾ ਗ੍ਰਿਫ਼ਤਾਰ ਕੀਤਾ

ਨਿਊਯਾਰਕ, 7 ਅਕਤੂਬਰ

ਕੈਲੀਫੋਰਨੀਆ ਦੇ ਫਰਿਜ਼ਨੋ ਵਿੱਚ 74 ਸਾਲਾ ਭਾਰਤੀ-ਅਮਰੀਕੀ ਨੂੰ ਪਿਛਲੇ ਹਫ਼ਤੇ ਸਾਂ ਹੋਜ਼ੇ ਵਿੱਚ ਵਾਲਮਾਰਟ ਦੀ ਪਾਰਕਿੰਗ ਵਿੱਚ ਆਪਣੀ ਨੂੰਹ ਨੂੰ ਗੋਲੀ ਮਾਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਥੇ ਹੀ ਉਹ ਕੰਮ ਕਰਦੀ ਸੀ। ਸੀਤਲ ਸਿੰਘ ਦੋਸਾਂਝ ਨੇ ਗੁਰਪ੍ਰੀਤ ਕੌਰ ਦੁਸਾਂਝ ਨੂੰ ਆਪਣੇ ਬੇਟੇ ਨੂੰ ਤਲਾਕ ਦੇਣ ਦੀ ਦਿੱਤੀ ਧਮਕੀ ਤੋਂ ਬਾਅਦ ਗੁੱਸੇ ਵਿੱਚ ਗੋਲੀ ਮਾਰ ਦਿੱਤੀ। ਪੁਲੀਸ ਅਨੁਸਾਰ ਉਸ ਦੇ ਕਤਲ ਤੋਂ ਠੀਕ ਪਹਿਲਾਂ ਡਰੀ ਤੇ ਸਹਿਮੀ ਗੁਰਪ੍ਰੀਤ ਕੌਰ ਆਪਣੇ ਕਿਸੇ ਰਿਸ਼ਤੇਦਾਰ ਨਾਲ ਫੋਨ 'ਤੇ ਗੱਲ ਕਰ ਰਹੀ ਸੀ ਤੇ ਉਹ ਦੱਸ ਰਹੀ ਸੀ ਕਿ ਉਸ ਦਾ ਸਹੁਰਾ ਉਸ ਨੂੰ ਮਾਰਨ ਲਈ ਲੱਭ ਰਿਹਾ ਹੈ। ਫੋਨ ਤੋਂ ਪੰਜ ਘੰਟੇ ਬਾਅਦ ਵਾਲਮਾਰਟ ਦੇ ਕਰਮਚਾਰੀ ਨੇ ਗੁਰਪ੍ਰੀਤ ਕੌਰ ਦੀ ਲਾਸ਼ ਉਸੇ ਪਾਰਕਿੰਗ ਵਿੱਚ ਕਾਰ ਵਿੱਚ ਦੇਖੀ। ਉਸ ਦੇ ਦੋ ਦੋ ਗੋਲੀਆਂ ਲੱਗੀਆਂ ਸਨ। ਸੀਤਲ ਦੋਸਾਂਝ ਨੂੰ ਅਗਲੀ ਸਵੇਰ ਫਰਿਜ਼ਨੋ ਵਿੱਚ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All