DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Aircraft Collision: ਸਿਡਨੀ ਹਵਾਈ ਅੱਡੇ ’ਤੇ ਅਫ਼ਰਾ-ਤਫ਼ਰੀ; ਦੋ ਜਹਾਜ਼ ਟਕਰਾਉਣ ਤੋਂ ਬਚੇ

ਹਵਾਈ ਆਵਾਜਾਈ ਏਜੰਸੀ ਨੂੰ ਸਖ਼ਤ ਚਿਤਾਵਨੀ

  • fb
  • twitter
  • whatsapp
  • whatsapp
featured-img featured-img
ਸਿਡਨੀ ਹਵਾਈ ਅੱਡੇ ’ਤੇ ਅਫ਼ਰਾ-ਤਫ਼ਰੀ; ਦੋ ਜਹਾਜ਼ ਟਕਰਾਉਣ ਤੋਂ ਬਚੇ
Advertisement

ਇੱਥੇ ਸਿਡਨੀ ਹਵਾਈ ਅੱਡੇ ’ਤੇ ਲਗਾਤਾਰ ਉਡਾਣਾਂ ਵਿੱਚ ਦੇਰੀ ਅਤੇ ਦੋ ਹਵਾਈ ਜਹਾਜ਼ਾਂ ਦੇ ਆਪਸ ਵਿੱਚ ਟਕਰਾਉਣ ਤੋਂ ਬਚਣ ਦੀਆਂ ਘਟਨਾਵਾਂ ਨੇ ਆਸਟਰੇਲੀਆ ਦੀ ਹਵਾਈ ਸੁਰੱਖਿਆ ਪ੍ਰਬੰਧਨ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪਿਛਲੇ ਦੋ ਹਫ਼ਤਿਆਂ ਵਿੱਚ ਰਨਵੇਅ ’ਤੇ ਜਹਾਜ਼ਾਂ ਦੇ ਇੱਕ-ਦੂਜੇ ਦੇ ਨੇੜੇ ਆਉਣ ਦੀ ਇਹ ਦੂਜੀ ਘਟਨਾ ਹੈ।

ਇਸ ਮਾਮਲੇ ਤੋਂ ਬਾਅਦ ਹਵਾਈ ਅੱਡੇ ਦੇ ਦੋ ਕਰਮਚਾਰੀਆਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਹੈ। ਆਸਟਰੇਲੀਆਈ ਹਵਾਈ ਆਵਾਜਾਈ ਨਿਯੰਤਰਣ ਸੰਸਥਾ ਦੇ ਮੁਖੀ ਰੌਬ ਸ਼ਾਰਪ ਨੂੰ ਵੀ ਆਵਾਜਾਈ ਮੰਤਰੀ ਕੈਥਰੀਨ ਕਿੰਗ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਦੇਰੀ “ਅਸਵੀਕਾਰਯੋਗ” ਹੈ।

Advertisement

ਜਾਂਚ ਅਧਿਕਾਰੀਆਂ ਮੁਤਾਬਕ ਐਤਵਾਰ ਦੀ ਘਟਨਾ ਘੱਟ ਰਫ਼ਤਾਰ ’ਤੇ ਵਾਪਰੀ, ਪਰ ਇਸ ਦੇ ਗੰਭੀਰ ਨਤੀਜੇ ਨਿਕਲਣ ਦੀ ਸੰਭਾਵਨਾ ਸੀ। ਕੁਝ ਹਫ਼ਤੇ ਪਹਿਲਾਂ ਵੀ ਕੰਟਰੋਲਰਾਂ ਵੱਲੋਂ ਜਹਾਜ਼ਾਂ ਨੂੰ ਵਿਰੋਧੀ ਹਦਾਇਤਾਂ ਮਿਲਣ ਕਾਰਨ ਅਜਿਹੀ ਘਟਨਾ ਵਾਪਰੀ ਸੀ।

Advertisement

ਇਸ ਦੀ ਮੁੱਖ ਸਮੱਸਿਆ ਹਵਾਈ ਆਵਾਜਾਈ ਕੰਟਰੋਲਰਾਂ ਦੀ ਘਾਟ ਦੱਸੀ ਜਾ ਰਹੀ ਹੈ। ਸਾਲ 2021 ਵਿੱਚ ਕੋਵਿਡ ਦੌਰਾਨ ਵੱਡੀ ਗਿਣਤੀ ਵਿੱਚ ਕੰਟਰੋਲਰਾਂ ਦੀ ਸੇਵਾ-ਮੁਕਤੀ ਤੋਂ ਬਾਅਦ ਇਹ ਸੰਕਟ ਜਾਰੀ ਹੈ। ਨਵੀਂ ਕਰਮਚਾਰੀ ਸਮਾਂ-ਸੂਚੀ ਸਤੰਬਰ ਵਿੱਚ ਲਾਗੂ ਹੋਣ ਦੀ ਉਮੀਦ ਹੈ, ਪਰ ਯਾਤਰੀਆਂ ਨੂੰ ਉਦੋਂ ਤੱਕ ਹੋਰ ਦੇਰੀ ਸਹਿਣੀ ਪੈ ਸਕਦੀ ਹੈ।

Advertisement
×