DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਜ਼ਾਰਾਂ ਪਰਿਵਾਰਾਂ ਲਈ ਆਸ ਦੀ ਕਿਰਨ

ਸਰੀ : ਸਰੀ ਸ਼ਹਿਰ ਵਿੱਚ ਸਿਟੀ ਰੀਚ ਕੇਅਰ ਸੁਸਾਇਟੀ ਵੱਲੋਂ ਚਲਾਇਆ ਜਾ ਰਿਹਾ ‘ਫੂਡ ਫਾਰ ਫੈਮਿਲੀਜ਼’ ਪ੍ਰੋਗਰਾਮ ਹਜ਼ਾਰਾਂ ਜ਼ਰੂਰਤਮੰਦ ਪਰਿਵਾਰਾਂ ਲਈ ਸਹਾਰਾ ਬਣਿਆ ਹੋਇਆ ਹੈ। ਬੀਤੇ ਦਿਨ ਐੱਮ.ਐੱਲ.ਏ. ਮਨਦੀਪ ਧਾਲੀਵਾਲ ਨੇ ਸਰੀ ਦੇ ਡਿਸਟ੍ਰੀਬਿਊਸ਼ਨ ਸਥਾਨ ਦਾ ਦੌਰਾ ਕਰਦਿਆਂ ਇਸ ਸੰਸਥਾ...

  • fb
  • twitter
  • whatsapp
  • whatsapp
featured-img featured-img
Screenshot
Advertisement

ਸਰੀ : ਸਰੀ ਸ਼ਹਿਰ ਵਿੱਚ ਸਿਟੀ ਰੀਚ ਕੇਅਰ ਸੁਸਾਇਟੀ ਵੱਲੋਂ ਚਲਾਇਆ ਜਾ ਰਿਹਾ ‘ਫੂਡ ਫਾਰ ਫੈਮਿਲੀਜ਼’ ਪ੍ਰੋਗਰਾਮ ਹਜ਼ਾਰਾਂ ਜ਼ਰੂਰਤਮੰਦ ਪਰਿਵਾਰਾਂ ਲਈ ਸਹਾਰਾ ਬਣਿਆ ਹੋਇਆ ਹੈ। ਬੀਤੇ ਦਿਨ ਐੱਮ.ਐੱਲ.ਏ. ਮਨਦੀਪ ਧਾਲੀਵਾਲ ਨੇ ਸਰੀ ਦੇ ਡਿਸਟ੍ਰੀਬਿਊਸ਼ਨ ਸਥਾਨ ਦਾ ਦੌਰਾ ਕਰਦਿਆਂ ਇਸ ਸੰਸਥਾ ਦੇ ਸਟਾਫ ਅਤੇ ਸੇਵਾਦਾਰਾਂ ਦੀ ਸੇਵਾ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ।

ਉਨ੍ਹਾਂ ਦੱਸਿਆ ਕਿ ਸਿਟੀ ਰੀਚ ਕੇਅਰ ਸੁਸਾਇਟੀ ਹਰ ਹਫ਼ਤੇ ਸਥਾਨਕ ਗ੍ਰੋਸਰੀ ਸਟੋਰਾਂ ਅਤੇ ਫਾਰਮਾਂ ਤੋਂ ਤਾਜ਼ਾ ਅਤੇ ਸਿਹਤਮੰਦ ਖੁਰਾਕ ਬਚਾ ਕੇ 4,500 ਤੋਂ ਵੱਧ ਨਾਜ਼ੁਕ ਹਾਲਤਾਂ ਵਿੱਚ ਰਹਿ ਰਹੇ ਲੋਕਾਂ ਤੱਕ ਮੁਫ਼ਤ ਪਹੁੰਚਾਉਂਦੀ ਹੈ। ਪਿਛਲੇ ਸਾਲ ਇਸ ਪ੍ਰੋਗਰਾਮ ਤਹਿਤ 1.4 ਮਿਲੀਅਨ ਪੌਂਡ ਖੁਰਾਕ ਲੈਂਡਫਿਲ ਵਿੱਚ ਜਾਣ ਤੋਂ ਬਚਾਈ, 800 ਤੋਂ ਵੱਧ ਸਥਾਨਕ ਪਰਿਵਾਰਾਂ ਨੂੰ 58,000 ਤਾਜ਼ਾ ਫੂਡ ਹੈਂਪਰ ਮੁਹੱਈਆ ਕਰਵਾਏ ਅਤੇ 40 ਲੱਖ ਡਾਲਰ ਤੋਂ ਵੱਧ ਮੁੱਲ ਦੀ ਖੁਰਾਕ ਬਚਾਈ।

Advertisement

ਸੰਸਥਾ ਦੇ ਸਾਥੀ ਸੀਡਰ ਗਰੋਵ ਅਤੇ ਬਰੌਡਵੇਅ ਚਰਚ ਦੇ ਸਮਰਪਿਤ ਵਾਲੰਟੀਅਰਾਂ ਦੀ ਮਿਹਨਤ ਨਾਲ ਹਰ ਇੱਕ ਡਾਲਰ ਦੇ ਦਾਨ ਨਾਲ ਲਗਭਗ 10 ਡਾਲਰ ਮੁੱਲ ਦੀ ਖੁਰਾਕ ਬਚਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਚਿੰਤਾਜਨਕ ਹੈ ਕਿ ਇੰਨੇ ਮਹੱਤਵਪੂਰਨ ਪ੍ਰੋਗਰਾਮ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਫੰਡਿੰਗ ਪ੍ਰਾਪਤ ਨਹੀਂ ਹੈ।

Advertisement

ਐੱਮ.ਐੱਲ.ਏ. ਮਨਦੀਪ ਧਾਲੀਵਾਲ ਨੇ ਕਿਹਾ ਕਿ ਖੁਰਾਕ ਸੁਰੱਖਿਆ ਹਰ ਪਰਿਵਾਰ ਦਾ ਮੂਲ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਸਰੀ ਸਮੇਤ ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲ ਬਣਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਿਟੀ ਰੀਚ ਕੇਅਰ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਨੇੜੀਓਂ ਦੇਖਣਾ ਪ੍ਰੇਰਣਾਦਾਇਕ ਅਨੁਭਵ ਹੈ ਅਤੇ ਇਹ ਸੰਸਥਾ ਸੱਚਮੁੱਚ ਕਮਿਊਨਿਟੀ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ।

ਸੰਪਰਕ: +1 604 308 6663

Advertisement
×