DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਮੀਟਿੰਗ ਵਿੱਚ ਹੋਇਆ ਸਾਹਿਤ, ਸੰਗੀਤ ਤੇ ਕਵੀਸ਼ਰੀ ਦਾ ਸੁੰਦਰ ਸੰਗਮ

ਕੈਲਗਰੀ: ਅਰਪਨ ਲਿਖਾਰੀ ਸਭਾ, ਕੈਲਗਰੀ ਦੀ ਮਾਸਿਕ ਮੀਟਿੰਗ ਕੋਸੋ ਹਾਲ ਵਿੱਚ ਸਾਹਿਤਕ ਅਤੇ ਸੰਗੀਤਕ ਰੰਗਾਂ ਨਾਲ ਭਰਪੂਰ ਮਾਹੌਲ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਮਹਿੰਦਰ ਕੌਰ ਕਾਲੀਰਾਏ, ਮਨਿੰਦਰ ਕੌਰ ਬਜਵਾੜਾ, ਸੰਤੋਸ਼ ਕੌਰ ਚੀਮਾ ਅਤੇ ਚਰਨਦੀਪ ਕੌਰ ਨੇ ਕੀਤੀ, ਜਦਕਿ ਸਭਾ ਦੇ...

  • fb
  • twitter
  • whatsapp
  • whatsapp
Advertisement

ਕੈਲਗਰੀ: ਅਰਪਨ ਲਿਖਾਰੀ ਸਭਾ, ਕੈਲਗਰੀ ਦੀ ਮਾਸਿਕ ਮੀਟਿੰਗ ਕੋਸੋ ਹਾਲ ਵਿੱਚ ਸਾਹਿਤਕ ਅਤੇ ਸੰਗੀਤਕ ਰੰਗਾਂ ਨਾਲ ਭਰਪੂਰ ਮਾਹੌਲ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਮਹਿੰਦਰ ਕੌਰ ਕਾਲੀਰਾਏ, ਮਨਿੰਦਰ ਕੌਰ ਬਜਵਾੜਾ, ਸੰਤੋਸ਼ ਕੌਰ ਚੀਮਾ ਅਤੇ ਚਰਨਦੀਪ ਕੌਰ ਨੇ ਕੀਤੀ, ਜਦਕਿ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਸੇਖੋਂ ਨੇ ਕਵੀਸ਼ਰੀ ਰਾਹੀਂ ਹਾਜ਼ਰ ਸਾਹਿਤਕਾਰਾਂ ਅਤੇ ਸਾਹਿਤ-ਪ੍ਰੇਮੀਆਂ ਦਾ ਸਵਾਗਤ ਕੀਤਾ।

ਜਨਰਲ ਸਕੱਤਰ ਦਰਸ਼ਨ ਬਰਾੜ ਨੇ ਮੰਚ ਸੰਚਾਲਨ ਕਰਦਿਆਂ ਕੈਨੇਡਾ ਦਿਵਸ ਦੀ ਮਹੱਤਤਾ ਉਜਾਗਰ ਕੀਤੀ। ਇਸ ਉਪਰੰਤ ਡਾ. ਮਨਮੋਹਨ ਬਾਠ ਨੇ ਯਮਲਾ ਜੱਟ ਦਾ ਪ੍ਰਸਿੱਧ ਗੀਤ ‘ਜਿਨ੍ਹਾਂ ਕੀਤੀ ਨਾ ਕਮਾਈ, ਉਨ੍ਹਾਂ ਰੱਜ ਕੇ ਕੀ ਖਾਣਾ’ ਗਾ ਕੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ। ਗੁਰਚਰਨ ਸਿੰਘ ਹੇਅਰ ਨੇ ਲੋਕ-ਗੀਤ ‘ਕੱਤਣਾ ਸਿਖਾਊਂਗੀ, ਮੈਂ ਨੱਚਣਾ ਸਿਖਾਊਂਗੀ’ ਰਾਹੀਂ ਪੰਜਾਬੀ ਪੇਂਡੂ ਸੱਭਿਆਚਾਰ ਦੀ ਝਲਕ ਪੇਸ਼ ਕੀਤੀ, ਜਦਕਿ ਹਰਮਿੰਦਰਪਾਲ ਸਿੰਘ ਨੇ ਸੁਰਿੰਦਰ ਕੌਰ ਅਤੇ ਆਸਾ ਸਿੰਘ ਮਸਤਾਨਾ ਨੂੰ ਯਾਦ ਕਰਦਿਆਂ ‘ਪੰਡਤ ਜੀ ਕੀ ਇਹ ਲਾਲ ਮੇਰਾ’ ਗੀਤ ਪੇਸ਼ ਕੀਤਾ। ਹਾਸਰਸ ਕਲਾਕਾਰ ਤਰਲੋਕ ਚੁੱਘ ਨੇ ਵੀ ਆਪਣੀ ਗਾਇਕੀ ਨਾਲ ਮੀਟਿੰਗ ਨੂੰ ਚਾਰ ਚੰਨ ਲਗਾਏ।

Advertisement

ਦਰਸ਼ਨ ਬਰਾੜ ਨੇ ਆਪਣਾ ਲਿਖਿਆ ਛੰਦ ‘ਚੰਗੇ ਕਰਮ ਕਮਾ ਲੈ ਬੰਦਿਆ’ ਗਾ ਕੇ ਮਨੁੱਖ ਨੂੰ ਨੇਕ ਕਰਮਾਂ ਦਾ ਸੰਦੇਸ਼ ਦਿੱਤਾ। ਜ਼ੀਰ ਸਿੰਘ ਬਰਾੜ ਨੇ ਆਪਣੇ ਮਿੱਤਰ ਇੰਜੀਨੀਅਰ ਪਿਆਰਾ ਸਿੰਘ ਚਾਹਲ ਦਾ ਰਿਕਾਰਡ ਕੀਤਾ ਗੀਤ ਸੁਣਵਾਇਆ। ਜਸਵੀਰ ਸਿਹੋਤਾ, ਚਰਨਦੀਪ ਕੌਰ, ਮਾਸਟਰ ਹਰਭਜਨ ਸਿੰਘ, ਮੋਹਣ ਸਿੰਘ ਪਪਰਾਲਾ ਅਤੇ ਮੁਖਵਿੰਦਰਪਾਲ ਸਿੰਘ ਨੇ ਆਪਣੀਆਂ ਮਿਆਰੀ ਕਵਿਤਾਵਾਂ ਦਾ ਪਾਠ ਕੀਤਾ।

Advertisement

ਮੀਟਿੰਗ ਦੌਰਾਨ ਲਖਵਿੰਦਰ ਸਿੱਧੂ ਦੇ ਪਹਿਲੇ ਕਾਵਿ-ਸੰਗ੍ਰਹਿ ‘ਸਿਸਕਤੇ ਅਲਫ਼ਾਜ਼’ ਉੱਤੇ ਜਗਦੇਵ ਸਿੱਧੂ ਵੱਲੋਂ ਕੀਤੀ ਸਮੀਖਿਆ ਪੇਸ਼ ਕੀਤੀ ਗਈ। ਉਨ੍ਹਾਂ ਕਿਤਾਬ ਦੀਆਂ ਚੋਣਵੀਆਂ ਕਵਿਤਾਵਾਂ ਦੇ ਹਵਾਲਿਆਂ ਰਾਹੀਂ ਇਸ ਨੂੰ ਮਨੁੱਖੀ ਭਾਵਨਾਵਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕਰਾਰ ਦਿੱਤਾ। ਲਖਵਿੰਦਰ ਸਿੱਧੂ ਨੇ ਆਪਣੀ ਰਚਨਾ-ਯਾਤਰਾ ਬਾਰੇ ਗੱਲ ਕਰਦਿਆਂ ਆਪਣੀ ਕਵਿਤਾ ‘ਖ਼ਤ’ ਅਤੇ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕਵਿਤਾਵਾਂ ਸੁਣਾਈਆਂ। ਇਸ ਮੌਕੇ ਗੀਤਕਾਰ-ਗਾਇਕ ਸੁਖਮੰਦਰ ਗਿੱਲ ਨੇ ਲਖਵਿੰਦਰ ਸਿੱਧੂ ਦੀ ਕਵਿਤਾ ਤੋਂ ਪ੍ਰੇਰਿਤ ਆਪਣਾ ਨਵਾਂ ਗੀਤ ਪੇਸ਼ ਕਰਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ।

ਉੱਭਰਦੀ ਸ਼ਾਇਰਾ ਮਨਿੰਦਰ ਕੌਰ ਬਜਵਾੜਾ ਨੇ ਆਪਣੀਆਂ ਦੋ ਕਵਿਤਾਵਾਂ ਸੁਣਾਈਆਂ, ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਦਾਦ ਮਿਲੀ। ਨਾਮਵਰ ਕਵੀਸ਼ਰ ਸਰੂਪ ਸਿੰਘ ਮੰਡੇਰ ਨੇ ‘ਰੱਖੂ ਯਾਦ ਜੱਗ ਕਾਰਨਾਮੇ ਬੀਰਾਂ ਦੇ’ ਅਤੇ ਸਤਨਾਮ ਢਾਅ ਨੇ ਕਰਨੈਲ ਸਿੰਘ ਪਾਰਸ ਨੂੰ ਸਮਰਪਿਤ ਛੰਦ ‘ਹਨ ਹੁੰਦੀਆਂ ਮਮਤਾ ਦੀ ਮੂਰਤ, ਮਾਵਾਂ ਠੰਢੀਆਂ ਛਾਵਾਂ’ ਕਵੀਸ਼ਰੀ ਅੰਦਾਜ਼ ਵਿੱਚ ਪੇਸ਼ ਕਰਕੇ ਮੀਟਿੰਗ ਦਾ ਰੰਗ ਬੰਨ੍ਹ ਦਿੱਤਾ।

ਸੰਤੋਸ਼ ਕੌਰ ਚੀਮਾ ਨੇ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ, ਜਦਕਿ ਪ੍ਰੀਤਪਾਲ ਸਿੰਘ ਮੱਲ੍ਹੀ ਨੇ ਉੱਤਰੀ ਕੈਨੇਡਾ ਦੀ ਯਾਤਰਾ ਨਾਲ ਸਬੰਧਿਤ ਭੂਗੋਲਿਕ ਅਤੇ ਸੱਭਿਆਚਾਰਕ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਬਲਰਾਜ ਸਿੰਘ ਦਿਉਲ, ਮਹਿੰਦਰ ਕੌਰ ਕਾਲੀਰਾਏ, ਸੁਖਦੇਵ ਕੌਰ ਢਾਅ, ਜੈ ਸਿੰਘ ਉੱਪਲ ਅਤੇ ਮਨਜੀਤ ਬਰਾੜ ਨੇ ਵੀ ਵਿਚਾਰ-ਚਰਚਾ ਵਿੱਚ ਹਿੱਸਾ ਲਿਆ। ਅੰਤ ਵਿੱਚ ਸਤਨਾਮ ਢਾਅ ਨੇ ਸਮੂਹ ਪੇਸ਼ਕਾਰੀਆਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਸਾਰੇ ਮੈਂਬਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।

ਸੰਪਰਕ: +1 604 308 6663

Advertisement
×