ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ’ਚ ਜਗਰੂਪ ਬਰਾੜ ਸਣੇ 4 ਪੰਜਾਬੀ ਮੰਤਰੀ ਬਣੇ : The Tribune India

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ’ਚ ਜਗਰੂਪ ਬਰਾੜ ਸਣੇ 4 ਪੰਜਾਬੀ ਮੰਤਰੀ ਬਣੇ

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ’ਚ ਜਗਰੂਪ ਬਰਾੜ ਸਣੇ 4 ਪੰਜਾਬੀ ਮੰਤਰੀ ਬਣੇ

ਕੁਲਵਿੰਦਰ ਸੰਧੂ

ਮੋਗਾ, 8 ਦਸੰਬਰ

ਪੰਜਾਬੀ ਮੂਲ ਦੇ ਜਗਰੂਪ ਬਰਾੜ, ਨਿਊ ਡੈਮੋਕ੍ਰੇਟਿਕ ਪਾਰਟੀ (ਐੱਨਡੀਪੀ) ਦੇ ਆਗੂ ਨੂੰ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ (ਬੀਸੀ) ਦੀ ਐੱਨਡੀਪੀ ਸਰਕਾਰ ਵਿੱਚ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਨਵੇਂ ਮੰਤਰੀ ਮੰਡਲ ਨੇ ਵਿਕਟੋਰੀਆ ਦੇ ਸਰਕਾਰੀ ਹਾਊਸ ਵਿੱਚ ਸਹੁੰ ਚੁੱਕੀ। ਸ੍ਰੀ ਬਰਾੜ ਦਾ ਜਨਮ ਬਠਿੰਡਾ ਦੇ ਪਿੰਡ ਦਿਓਣ ਵਿਖੇ ਹੋਇਆ ਸੀ। ਉਨ੍ਹਾਂ ਤੋਂ ਇਲਾਵਾ ਹੈਰੀ ਬੈਂਸ, ਰਚਨਾ ਸਿੰਘ ਅਤੇ ਰਵੀ ਕਾਹਲੋਂ ਨੂੰ ਵੀ ਮੰਤਰੀ ਬਣਾਇਆ ਗਿਆ ਹੈ। ਪੰਜਾਬੀ ਮੂਲ ਦੀ ਨਿੱਕੀ ਸ਼ਰਮਾ ਨੂੰ ਬੀਸੀ ਸਰਕਾਰ ਦੀ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All