ਨਵੀਂ ਦਿੱਲੀ, 5 ਜੂਨ
ਭਾਰਤ ਦੇ ਸਾਬਕਾ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੇ ਇੰਸਟਾਗ੍ਰਾਮ ’ਤੇ ਇਕ ਚੈਟ ਦੌਰਾਨ ਯੁਜਵੇਂਦਰ ਚਹਿਲ ਖਿਲਾਫ਼ ਕੀਤੀ ਨਸਲੀ ਟਿੱਪਣੀ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਉਨ੍ਹਾਂ ਨੇ ‘ਅਣਜਾਣਪੁਣੇ’ ’ਚ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਭਾਰਤ ਦੇ ਉਪ ਕਪਤਾਨ ਰੋਹਿਤ ਸ਼ਰਮਾ ਨਾਲ ਲਾਈਵ ਇੰਸਟਾਚੈਟ ਵਿੱਚ ਯੁਵਰਾਜ ਨੇ ਚਹਿਲ ਸਬੰਧੀ ਇਤਰਾਜ਼ਯੋਗ ਗੱਲ ਕੀਤੀ ਸੀ। ਉਹ ਸੋ਼ਸ਼ਲ ਮੀਡੀਆ ’ਤੇ ਚਹਿਲ ਦੀ ਇਕ ਪੋਸਟ ਬਾਰੇ ਗੱਲ ਕਰ ਰਹੇ ਸਨ। ਹਿਸਾਰ ਦੇ ਇਕ ਵਕੀਲ ਨੇ ਯੁਵਰਾਜ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਯੁਵਰਾਜ ਨੂੰ ਟਵਿੱਟਰ ’ਤੇ ਮੁਆਫ਼ੀ ਮੰਗਣੀ ਪਈ।