ਆਈਸੀਯੂ ਬੈੱਡਾਂ ਦੇ ਨਾਂ ’ਤੇ ਠੱਗੀ ਮਾਰਨ ਵਾਲਾ ਨੌਜਵਾਨ ਗ੍ਰਿਫ਼ਤਾਰ

ਆਈਸੀਯੂ ਬੈੱਡਾਂ ਦੇ ਨਾਂ ’ਤੇ ਠੱਗੀ ਮਾਰਨ ਵਾਲਾ ਨੌਜਵਾਨ ਗ੍ਰਿਫ਼ਤਾਰ

ਪੱਤਰ ਪ੍ਰੇਰਕ

ਨਵੀਂ ਦਿੱਲੀ, 7 ਮਈ

ਦਿੱਲੀ ਪੁਲੀਸ ਨੇ ਕੋਵਿਡ-19 ਮਰੀਜ਼ਾਂ ਨੂੰ ਬਿਸਤਰੇ ਦਿਵਾਉਣ ਦੇ ਨਾਂ ’ਤੇ 11 ਪਰਿਵਾਰਾਂ ਨਾਲ ਠੱਗੀ ਮਾਰਨ ਦੇ ਕਥਿਤ ਦੋਸ਼ਾਂ ਹੇਠ 25 ਸਾਲਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਕਰੋਨਾ ਸੰਕਟ ਵਿੱਚ ਫਸੇ ਪਰਿਵਾਰਾਂ ਤੋਂ 1.3 ਲੱਖ ਦੀ ਠੱਗੀ ਮਾਰੀ ਹੈ। ਰੋਹਿਣੀ ਦੇ ਡੀਸੀਪੀ ਪ੍ਰਨਵ ਤਾਇਲ ਨੂੰ ਅੰਕਿਤ ਬਾਂਸਲ ਵੱਲੋਂ ਮਿਲੀ ਸ਼ਿਕਾਇਤ ਉਪਰ ਕਾਰਵਾਈ ਕਰਦੇ ਹੋਏ ਕਰੋਲ ਬਾਗ਼ ਦੇ ਇਮਰਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਮੁਲਜ਼ਮ ਨੇ ਪੀੜਤ ਪਰਿਵਾਰਾਂ ਵੱਲੋਂ ਸੋਸ਼ਲ ਮੀਡੀਆ ਗਰੁੱਪਾਂ ’ਤੇ ਆਕਸੀਜਨ ਬਿਸਤਰਿਆਂ ਦੀਆਂ ਪਾਈਆਂ ਬੇਨਤੀਆਂ ਨੂੰ ਪੜ੍ਹ ਕੇ ਉਸਨੇ ਪਰਿਵਾਰਾਂ ਨਾਲ ਸੰਪਰਕ ਕੀਤਾ। ਅੰਕਿਤ ਨਾਲ ਵੀ ਇਮਰਾਨ ਨੇ ਸੰਪਰਕ ਕਰਕੇ ਆਪਣੇ ਖਾਤੇ ਦੇ ਵੇਰਵੇ ਦਿੱਤੇ ਤੇ ਕੋਵਿਡ ਬਿਸਤਰੇ ਬਦਲੇ 30 ਹਜ਼ਾਰ ਦੀ ਮੰੰਗ ਕੀਤੀ ਤੇ 10 ਹਜ਼ਾਰ ਪੇਸ਼ਗੀ ਤਬਦੀਲ ਕਰਵਾ ਲਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All