“ਤੁਸੀਂ ਨਾਲਾਇਕ ਹੋ...” ਸੰਸਦ ’ਚ SIR ਵਿਵਾਦ ਦੌਰਾਨ ਰੇਣੂਕਾ ਚੌਧਰੀ ਨੇ ਕਿਰਨ ਰਿਜਿਜੂ ’ਤੇ ਕੀਤਾ ਤਿੱਖਾ ਸ਼ਬਦੀ ਹਮਲਾ !
ਕਾਂਗਰਸ ਦੀ ਰਾਜ ਸਭਾ ਮੈਂਬਰ ਰੇਣੂਕਾ ਚੌਧਰੀ ਨੇ ਕੇਂਦਰੀ ਮੰਤਰੀ ਕਿਰਨ ਰਿਜਿਜੂ ’ਤੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ, ਉਨ੍ਹਾਂ ਨੂੰ ਨਾਲਾਇਕ ਕਿਹਾ। ਇਹ ਹਮਲਾ ਉਦੋਂ ਕੀਤਾ ਗਿਆ ਜਦੋਂ ਰਿਜਿਜੂ ਨੇ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਨੂੰ ਲੈ ਕੇ...
ਕਾਂਗਰਸ ਦੀ ਰਾਜ ਸਭਾ ਮੈਂਬਰ ਰੇਣੂਕਾ ਚੌਧਰੀ ਨੇ ਕੇਂਦਰੀ ਮੰਤਰੀ ਕਿਰਨ ਰਿਜਿਜੂ ’ਤੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ, ਉਨ੍ਹਾਂ ਨੂੰ ਨਾਲਾਇਕ ਕਿਹਾ।
ਇਹ ਹਮਲਾ ਉਦੋਂ ਕੀਤਾ ਗਿਆ ਜਦੋਂ ਰਿਜਿਜੂ ਨੇ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਨੂੰ ਲੈ ਕੇ ਸੰਸਦੀ ਕਾਰਵਾਈ ਵਿੱਚ ਰੁਕਾਵਟ ਪਾਉਣ ਲਈ ਵਿਰੋਧੀ ਧਿਰ ਦੀ ਨਿੰਦਾ ਕੀਤੀ ਸੀ।
ਸੰਸਦ ਦੇ ਬਾਹਰ ਗੱਲ ਕਰਦਿਆਂ ਚੌਧਰੀ ਨੇ ਕੇਂਦਰ ਸਰਕਾਰ ’ਤੇ ਸਦਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ।
ਉਨ੍ਹਾਂ ਕਿਹਾ, “ ਅਰੇ ਤੁਮ ਨਾਲਾਇਕ ਹੋ ਤੋ ਹਮ ਕਿਆ ਕਰੇਂ, ਤੁਮਕੋ ਚਲਾਨਾ ਆਤਾ ਨਹੀਂ ਹੈ ਤੋ ਹਮ ਕਿਆ ਕਰੇਂ? ਹਮ ਮੁੱਦਾ ਭੀ ਨਾ ਉਠਾਏਂ? (ਤੁਸੀਂ ਨਾਲਾਇਕ ਹੋ, ਤਾਂ ਅਸੀਂ ਕੀ ਕਰੀਏ? ਜੇਕਰ ਉਨ੍ਹਾਂ ਨੂੰ ਸਦਨ ਚਲਾਉਣਾ ਨਹੀਂ ਆਉਂਦਾ, ਤਾਂ ਅਸੀਂ ਕੀ ਕਰ ਸਕਦੇ ਹਾਂ?) ਅਸੀਂ ਸੰਸਦ ਮੈਂਬਰ ਹਾਂ ਅਤੇ ਲੋਕਾਂ ਦੀ ਆਵਾਜ਼ ਉਠਾਉਣਾ ਸਾਡਾ ਫਰਜ਼ ਹੈ।”
ਦੱਸ ਦਈਏ ਕਿ ਕੇਂਦਰੀ ਮੰਤਰੀ ਨੇ ਕਿਹਾ ਸੀ, “ ਸਾਰੇ ਮੁੱਦੇ ਆਪਣੀ ਥਾਂ ”ਤੇ ਮਹੱਤਵਪੂਰਨ ਹਨ, ਪਰ ਜੇਕਰ ਤੁਸੀਂ ਇਨ੍ਹਾਂ ਮੁੱਦਿਆਂ ਨੂੰ ਸੰਸਦ ਨੂੰ ਰੋਕਣ ਲਈ ਹਥਿਆਰ ਵਜੋਂ ਵਰਤਦੇ ਹੋ, ਤਾਂ ਇਹ ਸਹੀ ਨਹੀਂ ਹੈ।”
ਇਸ ਦੌਰਾਨ, ਰੇਣੂਕਾ ਚੌਧਰੀ ਨੇ ਮੋਬਾਈਲ ਫੋਨਾਂ ਵਿੱਚ ਸੰਚਾਰ ਸਾਥੀ ਐਪ ਨੂੰ ਪਹਿਲਾਂ ਤੋਂ ਸਥਾਪਤ ਕਰਨ ਨੂੰ ਲਾਜ਼ਮੀ ਬਣਾਉਣ ਲਈ ਕੇਂਦਰ ਦੀ ਨਿੰਦਾ ਕੀਤੀ, ਇਸ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਕਰਾਰ ਦਿੱਤਾ।

