DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯਮੁਨਾ ਨਦੀ ਦਿੱਲੀ ਦੀ ਜੀਵਨ ਰੇਖਾ: Rekha Gupta

ਮੁੱਖ ਮੰਤਰੀ ਨੇ ਚਿੱਲਾ ਘਾਟ ’ਤੇ ਨਦੀ ਦੀ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ

  • fb
  • twitter
  • whatsapp
  • whatsapp
featured-img featured-img
ਸਫ਼ਾਈ ਮੁਹਿੰਮ ਵਿੱਚ ਹਿੱਸਾ ਲੈਂਦੀ ਹੋਈ ਮੁੱਖ ਮੰਤਰੀ ਰੇਖਾ ਗੁਪਤਾ। -ਫੋਟੋ: ਪੀਟੀਆਈ
Advertisement

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਚਿੱਲਾ ਪਿੰਡ ਘਾਟ ’ਤੇ ਯਮੁਨਾ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨਦੀ ਦੀ ਕਾਇਆਕਲਪ ਦਿੱਲੀ ਵਾਸੀਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਜਾਣਕਾਰੀ ਅਨੁਸਾਰ ਸਫ਼ਾਈ ਮੁਹਿੰਮ ਵਿੱਚ ਵੱਡੀ ਗਿਣਤੀ ਨੌਜਵਾਨਾਂ, ਵਾਲੰਟੀਅਰਾਂ, ਸਮਾਜਿਕ ਸੰਸਥਾਵਾਂ ਅਤੇ ਸਥਾਨਕ ਲੋਕਾਂ ਨੇ ਹਿੱਸਾ ਲਿਆ। ਸਫ਼ਾਈ ਮੁਹਿੰਮ ਵਿੱਚ ਹਿੱਸਾ ਲੈ ਕੇ ਗੁਪਤਾ ਨੇ ਯਮੁਨਾ ਨੂੰ ਸਾਫ਼ ਰੱਖਣ ਵਿੱਚ ਲੋਕਾਂ ਦੀ ਭਾਗੀਦਾਰੀ ਦਾ ਸੁਨੇਹਾ ਦਿੱਤਾ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਯਮੁਨਾ ਸਿਰਫ਼ ਇੱਕ ਨਦੀ ਨਹੀਂ ਹੈ ਬਲਕਿ ਦਿੱਲੀ ਦਾ ਸੱਭਿਆਚਾਰ ਅਤੇ ਜੀਵਨ ਰੇਖਾ ਹੈ। ਇਸ ਨੂੰ ਸਾਫ਼, ਸ਼ੁੱਧ ਅਤੇ ਵਗਦਾ ਰੱਖਣਾ ਨਾ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਹੈ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਯਮੁਨਾ ਦੇ ਵਿਗਿਆਨਕ, ਟਿਕਾਊ ਅਤੇ ਵਿਆਪਕ ਸੁਧਾਰ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੀਵੇਜ ਟ੍ਰੀਟਮੈਂਟ ਪਲਾਂਟਾਂ ਦਾ ਆਧੁਨਿਕੀਕਰਨ ਕਰ ਰਹੀ ਹੈ ਤੇ ਨਵੇਂ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਸੀਵਰ ਨੈੱਟਵਰਕ ਦਾ ਵਿਸਥਾਰ ਕਰ ਰਹੀ ਹੈ ਤਾਂ ਜੋ ਨਾਲਿਆਂ ਦਾ ਗੰਦਾ ਪਾਣੀ ਨਦੀ ਵਿੱਚ ਡਿੱਗਣ ਤੋਂ ਰੋਕਿਆ ਜਾ ਸਕੇ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਕੋਈ ਵੀ ਬਿਨਾਂ ਟ੍ਰੀਟਮੈਂਟ ਵਾਲਾ ਨਾਲਾ ਸਿੱਧਾ ਯਮੁਨਾ ਵਿੱਚ ਨਹੀਂ ਡਿੱਗੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨਦੀ ਦੀ ਸਫ਼ਾਈ ਪ੍ਰਤੀ ਜਨਤਕ ਜਾਗਰੂਕਤਾ ਨੂੰ ਜਨ ਅੰਦੋਲਨ ਵਿੱਚ ਬਦਲਣ ਲਈ ਵੀ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੂਜਾ ਸਮੱਗਰੀ ਅਤੇ ਖੰਡਿਤ ਮੂਰਤੀਆਂ ਦੇ ਸਤਿਕਾਰਪੂਰਵਕ ਨਿਪਟਾਰੇ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਮਰਪਿਤ ਸੰਗ੍ਰਹਿ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਇਨ੍ਹਾਂ ਸਮੱਗਰੀਆਂ ਦਾ ਵਿਗਿਆਨਕ ਅਤੇ ਯੋਜਨਾਬੱਧ ਤਰੀਕੇ ਨਾਲ ਰੀਸਾਈਕਲਿੰਗ ਅਤੇ ਕੂੜਾ ਪ੍ਰਬੰਧਨ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਦਿੱਲੀ ਸਰਕਾਰ ਹਰ ਐਤਵਾਰ ਨੂੰ ਜਨਤਕ ਮੁਹਿੰਮਾਂ ਚਲਾਏਗੀ ਜਿਸ ਵਿੱਚ ਸਫ਼ਾਈ ਮੁਹਿੰਮ, ਯਮੁਨਾ ਦੀ ਸਫ਼ਾਈ ਅਤੇ ਬੂਟੇ ਲਾਉਣ ਦੀ ਮੁਹਿੰਮ ਸ਼ਾਮਲ ਹੈ। ਉਨ੍ਹਾਂ ਲੋਕਾਂ ਨੂੰ ਮੁਹਿੰਮ ਵਿੱਚ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਅਤੇ ਲੋਕਾਂ ਦੇ ਸਾਂਝੇ ਯਤਨ ਹੀ ਇੱਕ ਸਾਫ਼, ਸ਼ੁੱਧ ਯਮੁਨਾ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਨ।

Advertisement

Advertisement
Advertisement
×