ਨਵੀਂ ਦਿੱਲੀ (ਪੱਤਰ ਪ੍ਰੇਰਕ): ਬਿਜਲੀ ਦੀ ਖਪਤ ਨੂੰ ਘਟਾਉਣ ਲਈ ਕੇਜਰੀਵਾਲ ਸਰਕਾਰ ਆਪਣੀਆਂ ਇਮਾਰਤਾਂ, ਦਫ਼ਤਰਾਂ ਤੇ ਸਟਰੀਟ ਲਾਈਟਾਂ ਦਾ ਊਰਜਾ ਆਡਿਟ ਕਰਵਾਏਗੀ। ਇਸ ਊਰਜਾ ਆਡਿਟ ਦਾ ਉਦੇਸ਼ ਉੱਚ ਬਿਜਲੀ ਦੀ ਵਰਤੋਂ ਵਾਲੇ ਸਥਾਨਾਂ ਦਾ ਪਤਾ ਲਗਾਉਣਾ ਤੇ ਸਮਾਰਟ ਤਰੀਕਿਆਂ ਨਾਲ ਉੱਥੇ ਬਿਜਲੀ ਦੀ ਖਪਤ ਨੂੰ ਘਟਾਉਣ ਲਈ ਰਣਨੀਤੀ ਤਿਆਰ ਕਰਨਾ ਹੈ। ਸਰਕਾਰੀ ਇਮਾਰਤਾਂ ਦੇ ਨਾਲ ਸਾਰੇ ਵਪਾਰਕ ਮਾਲ, ਪਲਾਜ਼ਾ, ਹਸਪਤਾਲ, ਸੰਸਥਾਗਤ ਇਮਾਰਤਾਂ ਆਦਿ ਨੂੰ 500 ਕਿਲੋਵਾਟ ਤੇ ਇਸ ਤੋਂ ਵੱਧ ਦੇ ਪ੍ਰਵਾਨਿਤ ਲੋਡ ਅਨੁਸਾਰ ਲੋੜ ਹੁੰਦੀ ਹੈ। ਇਸ ਸਬੰਧੀ ਸਰਕਾਰ ਵੱਲੋਂ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਊਰਜਾ ਮੰਤਰੀ ਆਤਿਸ਼ੀ ਨੇ ਕਿਹਾ, ‘‘ਕੇਜਰੀਵਾਲ ਸਰਕਾਰ ਬਿਜਲੀ ਦੀ ਹਰ ਯੂਨਿਟ ਨੂੰ ਬਚਾਉਣ ਲਈ ਵਚਨਬੱਧ ਹੈ। ਉਨ੍ਹਾਂ ਸਾਰੀਆਂ ਇਮਾਰਤਾਂ/ਸਥਾਨਾਂ ਦਾ ਊਰਜਾ ਆਡਿਟ ਕੀਤਾ ਜਾਵੇਗਾ, ਜਿੱਥੇ ਬਿਜਲੀ ਦੀ ਖਪਤ 500 ਕਿਲੋਵਾਟ ਤੋਂ ਵੱਧ ਹੈ।