DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

West Asia Crisis: ਪੀਐਮ ਮੋਦੀ ਨੇ ਸੱਦੀ ਸੁਰੱਖਿਆ ਕਮੇਟੀ (CCS) ਦੀ ਅਹਿਮ ਬੈਠਕ

ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕੈਬਨਿਟ ਕਮੇਟੀ ਆਨ ਸਕਿਓਰਿਟੀ (CCS), ਜੋ ਕਿ ਭਾਰਤ ਦੀ ਸਭ ਤੋਂ ਉੱਚੀ ਸੁਰੱਖਿਆ ਸੰਸਥਾ ਹੈ, ਅੱਜ ਸ਼ਾਮ ਮੀਟਿੰਗ ਕਰੇਗੀ। ਇਹ ਮੀਟਿੰਗ ਉਸੇ ਦਿਨ ਹੋ ਰਹੀ ਹੈ ਜਦੋਂ ਤਿੰਨ ਹੋਰ ਵਿਸ਼ਵ ਆਗੂਆਂ ਨੇ ਆਪਣੇ ਦੇਸ਼ਾਂ ਨੂੰ...

  • fb
  • twitter
  • whatsapp
  • whatsapp
featured-img featured-img
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ।
Advertisement

ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕੈਬਨਿਟ ਕਮੇਟੀ ਆਨ ਸਕਿਓਰਿਟੀ (CCS), ਜੋ ਕਿ ਭਾਰਤ ਦੀ ਸਭ ਤੋਂ ਉੱਚੀ ਸੁਰੱਖਿਆ ਸੰਸਥਾ ਹੈ, ਅੱਜ ਸ਼ਾਮ ਮੀਟਿੰਗ ਕਰੇਗੀ। ਇਹ ਮੀਟਿੰਗ ਉਸੇ ਦਿਨ ਹੋ ਰਹੀ ਹੈ ਜਦੋਂ ਤਿੰਨ ਹੋਰ ਵਿਸ਼ਵ ਆਗੂਆਂ ਨੇ ਆਪਣੇ ਦੇਸ਼ਾਂ ਨੂੰ ਸੰਬੋਧਨ ਕੀਤਾ ਜਾਂ ਸੰਬੋਧਨ ਕਰਨ ਦਾ ਐਲਾਨ ਕੀਤਾ ਹੈ।

CCS ਦੀ ਮੀਟਿੰਗ ਦੀ ਖ਼ਬਰ ਕੁਝ ਸਮਾਂ ਪਹਿਲਾਂ ਆਈ ਹੈ, ਜਦਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਅੱਜ ਦੇਰ ਰਾਤ ਕੌਮ ਨੂੰ ਸੰਬੋਧਨ ਕਰਨਗੇ। ਇਸ ਦੌਰਾਨ, ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਜਿਹਾ ਹੀ ਇੱਕ ਸੰਬੋਧਨ ਕੀਤਾ ਅਤੇ ਬ੍ਰਿਟਿਸ਼ ਲੋਕਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਦੇ ਪ੍ਰਭਾਵਾਂ ਨੂੰ ਕਿਵੇਂ ਸੰਭਾਲ ਰਹੀ ਹੈ।

Advertisement

ਆਸਟਰੇਲੀਆ ਪੀਐਮ ਐਂਥਨੀ ਅਲਬਾਨੀਜ਼ ਨੇ ਵੀ ਆਪਣੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੇ ਨਾਲ ਹੀ ਟਰੰਪ ਦੇ ਐਲਾਨ ਨੇ ਜੰਗ ਦੇ ਭਵਿੱਖ ਨੂੰ ਲੈ ਕੇ ਕਿਆਸਅਰਾਈਆਂ ਤੇਜ਼ ਕਰ ਦਿੱਤੀਆਂ ਹਨ ਕਿ ਕੀ ਉਹ ਇਸ ਦੇ ਅੰਤ ਨਾਲ ਸਬੰਧਤ ਕੋਈ ਐਲਾਨ ਕਰਨਗੇ।

Advertisement

Advertisement
×