DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

West Asia Crisis : ਪੱਛਮੀ ਏਸ਼ੀਆ ਲਈ Air India Group ਕਰੇਗਾ ਕੇਵਲ 30 ਉਡਾਣਾਂ ਦਾ ਸੰਚਾਲਨ

ਉਡਾਣਾਂ ਰੱਦ ਹੋਣ 'ਤੇ ਮੁਫ਼ਤ ਮੁੜ ਬੁਕਿੰਗ ਕਰਨ ਜਾਂ ਪੂਰੇ ਪੈਸੇ ਵਾਪਸ ਲੈਣ ਦੀ ਸਹੂਲਤ

  • fb
  • twitter
  • whatsapp
  • whatsapp
Advertisement

ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਖਰਾਬ ਹਾਲਾਤਾਂ ਅਤੇ ਹਵਾਈ ਖੇਤਰ ਵਿੱਚ ਵਧੀ ਸਖ਼ਤੀ ਕਰਕੇ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਏਅਰ ਇੰਡੀਆ ਗਰੁੱਪ ਸੋਮਵਾਰ ਨੂੰ ਇਸ ਖੇਤਰ ਲਈ ਸਿਰਫ਼ 30 ਨਿਰਧਾਰਤ ਅਤੇ ਗੈਰ ਨਿਰਧਾਰਤ ਉਡਾਣਾਂ ਹੀ ਚਲਾਏਗਾ, ਜੋ ਕਿ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਹਨ। ਦੂਜੇ ਪਾਸੇ ਇੰਡੀਗੋ ਏਅਰਲਾਈਨਜ਼ ਨੇ ਵੀ ਬਦਲਦੇ ਹਾਲਾਤਾਂ ਨੂੰ ਦੇਖਦੇ ਹੋਏ ਸਿਰਫ਼ ਕੁਝ ਚੋਣਵੀਆਂ ਉਡਾਣਾਂ ਹੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

ਇਨ੍ਹਾਂ 30 ਉਡਾਣਾਂ ਵਿੱਚੋਂ 10 ਉਡਾਣਾਂ ਯੂ.ਏ.ਈ. (UAE) ਲਈ ਅਤੇ ਉੱਥੋਂ ਗੈਰ ਨਿਰਧਾਰਤ ਹੋਣਗੀਆਂ। ਪਿਛਲੇ ਦਿਨਾਂ ਦੇ ਮੁਕਾਬਲੇ ਅਜਿਹੀਆਂ ਉਡਾਣਾਂ ਦੀ ਗਿਣਤੀ ਵਿੱਚ ਹੋਰ ਗਿਰਾਵਟ ਆਈ ਹੈ। ਇਹ ਉਡਾਣਾਂ ਭਾਰਤ ਅਤੇ ਯੂ ਏ ਈ ਦੇ ਅਧਿਕਾਰੀਆਂ ਤੋਂ ਮਨਜ਼ੂਰੀ ਅਤੇ ਸਲਾਟ ਮਿਲਣ 'ਤੇ ਹੀ ਚਲਾਈਆਂ ਜਾਣਗੀਆਂ।

Advertisement

ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਲਈ ਕੁਝ ਖਾਸ (ਐਡ ਹਾਕ) ਉਡਾਣਾਂ ਜਾਰੀ ਰਹਿਣਗੀਆਂ। ਇਸ ਤਹਿਤ ਏਅਰ ਇੰਡੀਆ ਦਿੱਲੀ ਤੋਂ ਦੁਬਈ ਲਈ ਉਡਾਣ ਭਰੇਗੀ, ਜਦਕਿ ਏਅਰ ਇੰਡੀਆ ਐਕਸਪ੍ਰੈਸ ਮੰਗਲੌਰ ਨੂੰ ਦੁਬਈ ਨਾਲ ਜੋੜੇਗੀ। ਅਬੂ ਧਾਬੀ ਲਈ ਦਿੱਲੀ ਤੋਂ ਸੀਮਤ ਉਡਾਣਾਂ ਚੱਲਣਗੀਆਂ ਅਤੇ ਸ਼ਾਰਜਾਹ ਨੂੰ ਅੰਮ੍ਰਿਤਸਰ ਤੇ ਕੰਨੂਰ ਨਾਲ ਜੋੜਿਆ ਜਾਵੇਗਾ।

Advertisement

ਰਾਸ ਅਲ ਖੈਮਾਹ ਲਈ ਐਡ ਹਾਕ ਹਵਾਈ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜੋ ਪਿਛਲੇ ਕੁਝ ਦਿਨਾਂ ਤੋਂ ਬੰਦ ਸਨ। ਹਾਲਾਂਕਿ, ਅਜੇ ਕਿਸੇ ਖਾਸ ਰੂਟ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦੂਜੇ ਪਾਸੇ ਅਲ ਆਇਨ (Al Ain) ਲਈ ਉਡਾਣਾਂ ਅਜੇ ਵੀ ਪੂਰੀ ਤਰ੍ਹਾਂ ਬੰਦ ਹਨ।

ਓਮਾਨ ਵਿੱਚ ਮਸਕਟ ਰੂਟ ਲਈ ਤੈਅ ਉਡਾਣਾਂ ਜਾਰੀ ਰਹਿਣਗੀਆਂ। ਇਸ ਦੇ ਤਹਿਤ ਏਅਰ ਇੰਡੀਆ ਐਕਸਪ੍ਰੈਸ ਦਿੱਲੀ, ਕੰਨੂਰ, ਮੁੰਬਈ ਅਤੇ ਤਿਰੂਵਨੰਤਪੁਰਮ ਤੋਂ ਫਲਾਇਟਾਂ ਚਲਾਏਗੀ। ਹਾਲਾਂਕਿ, ਸਲਾਲਾਹ (Salalah) ਦੀ ਹਵਾਈ ਸੇਵਾ ਫਿਲਹਾਲ ਬੰਦ ਰਹੇਗੀ।

ਸਊਦੀ ਅਰਬ ਲਈ ਹਵਾਈ ਸੇਵਾਵਾਂ ਕੁਝ ਹੱਦ ਤੱਕ ਜਾਰੀ ਰਹਿਣਗੀਆਂ। ਏਅਰ ਇੰਡੀਆ ਦਿੱਲੀ ਅਤੇ ਮੁੰਬਈ ਤੋਂ ਜੇਦਾਹ ਲਈ ਤੈਅ ਉਡਾਣਾਂ ਚਲਾਏਗੀ, ਜਦਕਿ ਏਅਰ ਇੰਡੀਆ ਐਕਸਪ੍ਰੈਸ ਬੈਂਗਲੁਰੂ, ਕੋਝੀਕੋਡ ਅਤੇ ਮੰਗਲੌਰ ਤੋਂ ਸੇਵਾਵਾਂ ਦੇਵੇਗੀ। ਰਿਆਦ ਲਈ ਦਿੱਲੀ ਤੋਂ ਏਅਰ ਇੰਡੀਆ ਦੀ ਫਲਾਈਟ ਚੱਲੇਗੀ, ਪਰ ਦਮਾਮ (Dammam) ਲਈ ਫਿਲਹਾਲ ਕੋਈ ਉਡਾਣ ਨਹੀਂ ਹੋਵੇਗੀ। ਬਹਿਰੀਨ, ਦੋਹਾ, ਕੁਵੈਤ ਅਤੇ ਤੇਲ ਅਵੀਵ ਦੀਆਂ ਉਡਾਣਾਂ ਮੁਅੱਤਲ ਰਹਿਣਗੀਆਂ।

ਇਸ ਦੌਰਾਨ ਇੰਡੀਗੋ ਨੇ ਕਿਹਾ ਕਿ ਉਹ ਸੋਮਵਾਰ ਨੂੰ ਮੱਧ ਪੂਰਬ ਲਈ ਅਤੇ ਉੱਥੋਂ ਕੁਝ ਚੋਣਵੀਆਂ ਉਡਾਣਾਂ ਚਲਾਏਗੀ ਅਤੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸ਼ਡਿਊਲ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ।

ਉੱਧਰ ਉਡਾਣਾਂ ਰੱਦ ਹੋਣ ਕਾਰਨ ਪ੍ਰਭਾਵਿਤ ਹੋਏ ਯਾਤਰੀਆਂ ਨੂੰ ਮੁਫ਼ਤ ਵਿੱਚ ਦੁਬਾਰਾ ਬੁਕਿੰਗ (re-booking) ਕਰਨ ਜਾਂ ਪੂਰੇ ਪੈਸੇ ਵਾਪਸ ਲੈਣ ਦੀ ਸਹੂਲਤ ਦਿੱਤੀ ਗਈ ਹੈ। ਏਅਰ ਇੰਡੀਆ ਐਕਸਪ੍ਰੈਸ ਨੇ ਯੂ ਏ ਈ ਜਾਣ ਵਾਲੇ ਯਾਤਰੀਆਂ ਨੂੰ ਬਿਨਾਂ ਕਿਸੇ ਵਾਧੂ ਖਰਚੇ ਦੇ ਕੰਪਨੀ ਦੇ ਨੈੱਟਵਰਕ ਵਿੱਚ ਮੌਜੂਦ ਦੂਜੀਆਂ ਉਡਾਣਾਂ ਲੈਣ ਦੀ ਇਜਾਜ਼ਤ ਵੀ ਦਿੱਤੀ ਹੈ। ਏਅਰਲਾਈਨ ਗਰੁੱਪ ਨੇ ਦੱਸਿਆ ਕਿ ਉਹ ਰੀ-ਬੁਕਿੰਗ ਵਿੱਚ ਮਦਦ ਲਈ ਯਾਤਰੀਆਂ ਦੇ ਦਿੱਤੇ ਗਏ ਫ਼ੋਨ ਨੰਬਰਾਂ ਜਾਂ ਸੰਪਰਕ ਵੇਰਵਿਆਂ ਰਾਹੀਂ ਖੁਦ ਉਨ੍ਹਾਂ ਨਾਲ ਰਾਬਤਾ ਕਰ ਰਿਹਾ ਹੈ।

Advertisement
×