ਸਿੱਖ ਕਤਲੇਆਮ ਕੇਸ ’ਚ ਜ਼ਮਾਨਤ ਨਾ-ਮਨਜ਼ੂਰ ਕਰਨ ਦਾ ਸਵਾਗਤ

ਸਿੱਖ ਕਤਲੇਆਮ ਕੇਸ ’ਚ ਜ਼ਮਾਨਤ ਨਾ-ਮਨਜ਼ੂਰ ਕਰਨ ਦਾ ਸਵਾਗਤ

ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੁਲਾਈ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ 1984 ਦੇ ਸਿੱਖ ਕਤਲੇਆਮ ਕੇਸ ਵਿਚ ਮੁੱਖ ਦੋਸ਼ੀ ਸੱਜਣ ਕੁਮਾਰ ਦੇ ਨਾਲ ਸਹਿ ਦੋਸ਼ੀ ਕਰਾਰ ਦਿੱਤੇ ਗਏ ਮਹਿੰਦਰ ਯਾਦਵ ਵੱਲੋਂ ਸੁਪਰੀਮ ਕੋਰਟ ਵਿਚ ਜ਼ਮਾਨਤ ਲਈ ਲਗਾਈ ਅਰਜ਼ੀ ਨਾ ਮਨਜ਼ੂਰ ਕੀਤੇ ਜਾਣ ਦਾ ਸਵਾਗਤ ਕੀਤਾ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ 1984 ਵਿਚ ਸਿੱਖ ਕਤਲੇਆਮ ਦੌਰਾਨ ਦਿੱਲੀ ਕੈਂਟ ਦੇ ਰਾਜਨਗਰ ਵਿੱਚ ਜਗਦੀਸ਼ ਕੌਰ ਦੇ ਪਤੀ ਕੇਹਰ ਸਿੰਘ, ਪੁੱਤਰ ਗੁਰਪ੍ਰੀਤ ਸਿੰਘ, ਕੇਹਰ ਸਿੰਘ ਦੇ ਰਿਸ਼ਤੇਦਾਰੀ ਵਿਚ ਲੱਗਦੇ ਭਰਾ ਰਘੁਵਿੰਦਰ ਸਿੰਘ, ਨਰੇਂਦਰਪਾਲ ਸਿੰਘ ਕੁਲਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਨਿਰਪ੍ਰੀਤ ਕੌਰ ਨੇ ਵੀ ਇਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਭੀੜ ਨੇ ਉਸ ਦੇ ਪਿਤਾ ਨਿਰਮਲ ਸਿੰਘ ਨੂੰ ਜਿਉਂਦਾ ਸਾੜ ਦਿੱਤਾ ਅਤੇ ਗੁਰਦੁਆਰਾ ਸਾਹਿਬ ਵਿੱਚ ਅੱਗ ਲਗਾ ਦਿੱਤੀ।

ਉਨ੍ਹਾਂ ਦੱਸਿਆ ਕਿ ਭਾਵੇਂ ਇਨ੍ਹਾਂ ਮਾਮਲਿਆਂ ਵਿੱਚ ਪਹਿਲਾਂ ਇਹ ਸੱਜਣ ਕੁਮਾਰ ਤੇ ਮਹਿੰਦਰ ਯਾਦਵ ਬਰੀ ਹੋ ਗਏ ਸਨ ਪਰ ਮੁੜ ਜਾਂਚ ਦੌਰਾਨ ਸੱਜਣ ਕੁਮਾਰ ਤੇ ਸਹਿਯੋਗੀ ਮਹਿੰਦਰ ਯਾਦਵ, ਗਿਰਧਾਲੀ ਲਾਲ, ਕ੍ਰਿਸ਼ਨ ਖੋਖਰ, ਬਲਵਾਨ ਖੋਖਰ ਤੇ ਕਪਤਾਨ ਭਾਗਮਲ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਸੀ। ਸ੍ਰੀ ਸਿਰਸਾ ਨੇ ਕਿਹਾ ਕਿ ਆਉਂਦੇ ਸਮੇਂ ਵਿਚ 1984 ਦੇ ਸਿੱਖ ਕਤਲੇਆਮ ਦੇ ਸਾਰੇ ਦੋਸ਼ੀ ਸਲਾਖਾਂ ਪਿੱਛੇ ਪਹੁੰਚਾਏ ਜਾਣ ਤੇ ਇਹ ਜੇਲ੍ਹ ਵਿੱਚ ਹੀ ਆਖਰੀ ਸਾਹ ਲੈਣਗੇ।

ਇਸੇ ਦੌਰਾਨ ਮਹਿੰਦਰ ਯਾਦਵ ਦੀ ਜ਼ਮਾਨਤ ਰੱਦ ਹੋਣ ਦਾ ਦਿੱਲੀ ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ ਵੱਲੋਂ ਵੀ ਸਵਾਗਤ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All