ਵੀਕਐਂਡ ਕਰਫਿਊ: ਉਪ ਰਾਜਪਾਲ ਦੀ ਸ਼ਰਨ ’ਚ ਪਹੁੰਚੇ ਵਪਾਰੀ

ਵੀਕਐਂਡ ਕਰਫਿਊ: ਉਪ ਰਾਜਪਾਲ ਦੀ ਸ਼ਰਨ ’ਚ ਪਹੁੰਚੇ ਵਪਾਰੀ

ਉਪ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਜਾਂਦਾ ਹੋਇਆ ਵਪਾਰੀਆਂ ਦਾ ਵਫ਼ਦ। -ਫੋਟੋ: ਦਿਓਲ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 24 ਜਨਵਰੀ

ਰਾਜਧਾਨੀ ਵਿੱਚ ਕਰੋਨਾ ਲਾਗ ਦੇ ਨਵੇਂ ਮਾਮਲਿਆਂ ਦੀ ਰਫਤਾਰ ਮੱਠੀ ਹੋਣ ਕਾਰਨ ਵੀਕੈਂਡ ਕਰਫਿਊ ਤੇ ਜਿਸਤ ਟਾਂਕ ਫਾਰਮੂਲੇ ਤਹਿਤ ਲੱਗੀਆਂ ਪਾਬੰਦੀਆਂ ਰੱਦ ਕਰਨ ਦਾ ਮਤਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਨੂੰ ਭੇਜਿਆ ਸੀ, ਜਿਸ ਨੂੰ ਉਪ ਰਾਜਪਾਲ ਅਨਿਲ ਬੈਜਲ ਨੇ ਰੱਦ ਕਰ ਦਿੱਤਾ ਸੀ। ਇਸ ਸਬੰਧੀ ਅੱਜ ਸਦਰ ਬਾਜ਼ਾਰ ਦੀ ਫੈਡਰੇਸ਼ਨ ਆਫ ਸਦਰ ਟਰੇਡਰਜ਼ ਐਸੋਸੀਏਸ਼ਨ ਦੇ ਵਾਈਸ ਚੇਅਰਮੈਨ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਇਕ ਵਫ਼ਦ ਨੇ ਲੈਫਟੀਨੈਂਟ ਗਵਰਨਰ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ਵਿੱਚ ਫੈਡਰੇਸ਼ਨ ਦੇ ਪ੍ਰਧਾਨ ਰਾਕੇਸ਼ ਯਾਦਵ, ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ ਮੰਗਾ, ਮੀਤ ਪ੍ਰਧਾਨ ਕਮਲ ਕੁਮਾਰ, ਜਨਰਲ ਸਕੱਤਰ ਰਾਜਿੰਦਰ ਸ਼ਰਮਾ, ਆਦਿ ਸ਼ਾਮਲ ਸਨ।

ਵਫ਼ਦ ਨੇ ਮੰਗ ਪੱਤਰ ਵਿੱਚ ਕਿਹਾ, ‘‘ਅਸੀਂ ਤੁਹਾਡੇ ਧਿਆਨ ਵਿੱਚ ਲਿਆਉਂਦੇ ਹਾਂ ਕਿ ਪਿਛਲੇ ਦੋ ਸਾਲਾਂ ਤੋਂ ਬਾਜ਼ਾਰਾਂ ਵਿੱਚ ਕਈ ਵਾਰ ਤਾਲਾਬੰਦੀ ਅਤੇ ਹੋਰ ਪਾਬੰਦੀਆਂ ਲੱਗੀਆਂ ਹੋਈਆਂ ਹਨ ਜਿਸ ਕਾਰਨ ਸਮੂਹ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ।’’

ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬਹੁਤ ਮਾੜਾ ਹਾਲ ਹੈ। ਦਿੱਲੀ ਦੇ ਵਪਾਰੀਆਂ ਨੂੰ ਪਹਿਲਾਂ ਹੀ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬਾਜ਼ਾਰਾਂ ਨੂੰ ਬੰਦ ਕਰਨ ਵਰਗੇ ਕਦਮ ਪੁੱਟੇ ਗਏ ਹਨ। ਵਪਾਰੀਆਂ ਨੇ ਲਿਖਿਆ, ‘‘ਜਿਵੇਂ ਕਿ ਤੁਸੀਂ ਜਾਣਦੇ ਹੋ ਪਿਛਲੇ ਮਹੀਨੇ ਦਿੱਲੀ ਵਿੱਚ ਕਰੋਨਾ ਦੇ ਮਾਮਲਿਆਂ ਵਿੱਚ ਵਾਧੇ ਦੇ ਨਾਲ, ਦਿੱਲੀ ਵਿੱਚ ਔਡ-ਈਵਨ ਤੇ ਵੀਕੈਂਡ ਕਰਫਿਊ ਲਗਾਇਆ ਗਿਆ ਸੀ ਤੇ ਅਜੇ ਵੀ ਲਾਗੂ ਹੈ। ਬਾਜ਼ਾਰ ਦੇ ਲਗਾਤਾਰ ਬੰਦ ਹੋਣ ਕਾਰਨ ਸਾਰਾ ਕਾਰੋਬਾਰ ਦਿੱਲੀ ਤੋਂ ਬਾਹਰ ਐੱਨਸੀਆਰ ਦੇ ਹੋਰ ਬਾਜ਼ਾਰਾਂ ਨੂੰ ਜਾ ਰਿਹਾ ਹੈ।’’

ਪੰਮਾ ਨੇ ਕਿਹਾ ਕਿ ਦਿੱਲੀ ਦੇ ਬਾਜ਼ਾਰਾਂ ’ਤੇ ਲਗਾਈਆਂ ਗਈਆਂ ਇਨ੍ਹਾਂ ਨਵੀਆਂ ਪਾਬੰਦੀਆਂ ਕਾਰਨ ਜੋ ਕਾਰੋਬਾਰ ਪਿਛਲੀਆਂ ਦੋ ਤਾਲਾਬੰਦੀਆਂ ਕਾਰਨ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਿਆ ਉਹ ਤਬਾਹੀ ਦੇ ਕੰਢੇ ’ਤੇ ਹੈ। ਦੁਕਾਨਦਾਰ ਅਤੇ ਵਪਾਰੀ ਜੋ ਆਪਣੇ ਕਾਰੋਬਾਰ ਵਿੱਚ ਘਾਟੇ ਕਾਰਨ ਬੁਰੀ ਤਰ੍ਹਾਂ ਸੰਕਟ ਵਿੱਚ ਹਨ ਬਹੁਤ ਆਸਵੰਦ ਸਨ ਕਿ ਦਿੱਲੀ ਸਰਕਾਰ ਵੱਲੋਂ ਪਾਬੰਦੀਆਂ ਹਟਾਉਣ ਦੀ ਸਿਫਾਰਸ਼ ਕਰਨ ਤੋਂ ਬਾਅਦ ਜਲਦੀ ਹੀ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਸਤਪਾਲ ਸਿੰਘ ਮੰਗਵਾ ਕਮਲ ਕੁਮਾਰ ਨੇ ਕਿਹਾ ਕਿ ਉਪ ਰਾਜਪਾਲ ਦਫਤਰ ਵੱਲੋਂ ਪਾਬੰਦੀ ਹਟਾਉਣ ਦੀ ਮਨਜ਼ੂਰੀ ਨੂੰ ਰੱਦ ਕਰਨ ਤੋਂ ਬਾਅਦ ਦੁਕਾਨਦਾਰ ਤੇ ਵਪਾਰੀਆਂ ’ਚ ਨਿਰਾਸ਼ਾ ਦਾ ਮਾਹੌਲ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All