Advertisement
ਦਿੱਲੀ-ਐੱਨ ਸੀ ਆਰ ਵਿੱਚ ਅੱਜ ਮੀਂਹ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਪੂਰਬੀ ਦਿੱਲੀ ਵਿੱਚ ਪੜਪੜਗੰਜ ਰੋਡ ’ਤੇ ਪੂਰਬੀ ਲਕਸ਼ਮੀ ਨਗਰ ਮਾਰਕੀਟ ਨੇੜੇ ਭਾਰੀ ਮੀਂਹ ਪਿਆ। ਅੱਜ ਸਵੇਰ ਤੋਂ ਹੀ ਪੂਰੇ ਦਿੱਲੀ-ਐਨਸੀਆਰ ਖੇਤਰ ਵਿੱਚ ਬੱਦਲ ਛਾਏ ਹੋਏ ਸਨ। ਸਵੇਰੇ 10:00 ਵਜੇ ਤੱਕ ਤੇਜ਼ ਧੁੱਪ ਨਿਕਲ ਹੋਈ ਸੀ, ਪਰ ਦੁਪਹਿਰ 1:30 ਵਜੇ ਤੋਂ ਬਾਅਦ ਮੌਸਮ ਦਾ ਮਿਜ਼ਾਜ ਬਦਲ ਗਿਆ ਅਤੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਪਿਆ। ਇਸ ਦੌਰਾਨ ਗ੍ਰੇਟਰ ਨੋਇਡਾ ਸਣੇ ਫਰੀਦਾਬਾਦ, ਗੁਰੂਗ੍ਰਾਮ, ਪਲਵਲ ਅਤੇ ਹੋਰ ਇਲਾਕਿਆਂ ਵਿੱਚ ਮੀਂਹ ਕਾਰਨ ਥਾਈਂ ਸੜਕਾਂ ’ਤੇ ਪਾਣੀ ਭਰ ਗਿਆ।
Advertisement
Advertisement
×

