DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Weather: ਮੀਂਹ ਨੇ ਪਾਣੀ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹੀ

ਕਈ ਇਲਾਕਿਆਂ ’ਚ ਗੋਡੇ-ਗੋਡੇ ਪਾਣੀ ਭਰਿਆ

  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ਵਿੱਚ ਸੜਕ ’ਤੇ ਭਰੇ ਪਾਣੀ ’ਚੋਂ ਲੰਘ ਰਹੇ ਲੋਕ। -ਫੋਟੋ: ਏਐੱਨਆਈ
Advertisement

ਕੌਮੀ ਰਾਜਧਾਨੀ ਵਿੱਚ ਭਰਵੇਂ ਮੀਂਹ ਨਾਲ ਜਿੱਥੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਕਈ ਖੇਤਰਾਂ ’ਚ ਗੋਡੇ-ਗੋਡੇ ਪਾਣੀ ਭਰਨ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਸੜਕਾਂ ’ਤੇ ਪਾਣੀ ਭਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਲੋਕ ਘੰਟਿਆਂ ਤੱਕ ਜਾਮ ’ਚ ਫਸੇ ਰਹੇ। ਮੌਸਮ ਵਿਭਾਗ ਅਨੁਸਾਰ ਦਿੱਲੀ ਵਿੱਚ ਮੀਂਹ ਮਗਰੋਂ ਘੱਟੋ-ਘੱਟ ਤਾਪਮਾਨ ਡਿੱਗ ਕੇ 24.8 ਡਿਗਰੀ ਸੈਲਸੀਅਸ ’ਤੇ ਆ ਗਿਆ, ਜੋ ਇੱਕ ਦਿਨ ਪਹਿਲਾਂ ਦੇ ਮੁਕਾਬਲੇ 3.4 ਡਿਗਰੀ ਘੱਟ ਹੈ।

ਜਾਣਕਾਰੀ ਅਨੁਸਾਰ ਸਵੇਰੇ ਸਾਢੇ ਅੱਠ ਵਜੇ ਤੋਂ ਸਾਢੇ ਗਿਆਰਾਂ ਵਜੇ ਤੱਕ ਸਫ਼ਦਰਜੰਗ ਵਿੱਚ 22 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਇਸੇ ਦੌਰਾਨ ਪਾਲਮ ਵਿੱਚ 25.2 ਮਿਲੀਮੀਟਰ, ਲੋਧੀ ਰੋਡ ’ਤੇ 24.4 ਮਿਲੀਮੀਟਰ ਅਤੇ ਰਿਜ ਵਿੱਚ 6.8 ਮਿਲੀਮੀਟਰ ਮੀਂਹ ਪਿਆ। ਭਾਰੀ ਮੀਂਹ ਕਾਰਨ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਅਤੇ ਧੌਲਾ ਕੂੰਆਂ ਵਿਚਕਾਰ ਕੌਮੀ ਰਾਜਮਾਰਗ-48 ’ਤੇ ਪਾਣੀ ਭਰ ਗਿਆ। ਸੰਗਮ ਵਿਹਾਰ ਵਿੱਚ ਪਾਲਮ ਏਅਰਪੋਰਟ ਸੁਰੰਗ ਅਤੇ ਨੀਮ ਚੌਕ ਰੋਡ ਦੇ ਆਸ-ਪਾਸ ਵੀ ਭਾਰੀ ਜਲ-ਥਲ ਹੋ ਗਿਆ। ਇਸੇ ਤਰ੍ਹਾਂ ਸ਼ਕਰਪੁਰ, ਲਕਸ਼ਮੀ ਨਗਰ ਅਤੇ ਮਹਿਰੌਲੀ-ਬਦਰਪੁਰ ਰੋਡ ’ਤੇ ਪਾਣੀ ਭਰਨ ਸਣੇ ਦੀ ਸਥਿਤੀ ਦੇਖਣ ਨੂੰ ਮਿਲੀ, ਜਦੋਂ ਕਿ ਸੰਗਮ ਵਿਹਾਰ ਦੇ ਕਈ ਹਿੱਸੇ ਪਾਣੀ ਵਿੱਚ ਡੁੱਬ ਗਏ। ਮਹੀਪਾਲਪੁਰ ਵਿੱਚ ਪਾਣੀ ਭਰਨ ਦੀ ਸਥਿਤੀ ਸਭ ਤੋਂ ਗੰਭੀਰ ਰਹੀ, ਜਿੱਥੇ ਵਾਹਨ ਚਾਲਕਾਂ ਨੂੰ ਪਾਣੀ ਨਾਲ ਭਰੇ ਰਸਤਿਆਂ ਵਿੱਚੋਂ ਲੰਘਣ ਵਿੱਚ ਪ੍ਰੇਸ਼ਾਨੀ ਆਈ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-3 ’ਤੇ ਵੀ ਪਾਣੀ ਭਰਨ ਦੀ ਸੂਚਨਾ ਮਿਲੀ ਹੈ। ਅਪੋਲੋ ਹਸਪਤਾਲ ਅਤੇ ਆਸ਼ਰਮ ਚੌਕ ਵਿਚਕਾਰ ਮਥੁਰਾ ਰੋਡ ’ਤੇ ਰੁੱਖ ਡਿੱਗਣ ਕਾਰਨ ਜਾਮ ਲੱਗ ਗਿਆ ਤੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ।

Advertisement

ਮੌਸਮ ਵਿਭਾਗ ਅਨੁਸਾਰ ਸਵੇਰੇ ਸਾਢੇ ਅੱਠ ਵਜੇ ਤੋਂ ਸਾਢੇ ਗਿਆਰਾਂ ਵਜੇ ਦੇ ਵਿਚਕਾਰ ਆਇਆ ਨਗਰ ਵਿੱਚ 13.4 ਮਿਲੀਮੀਟਰ, ਪੂਸਾ ਵਿੱਚ 13.5 ਮਿਲੀਮੀਟਰ, ਮਯੂਰ ਵਿਹਾਰ ਵਿੱਚ 7 ਮਿਲੀਮੀਟਰ, ਜਾਫਰਪੁਰ ਵਿੱਚ 2.5 ਮਿਲੀਮੀਟਰ, ਛਤਰਪੁਰ ਵਿੱਚ 22 ਮਿਲੀਮੀਟਰ, ਜਨਕਪੁਰੀ ਵਿੱਚ 8.5 ਮਿਲੀਮੀਟਰ, ਨਾਰਾਇਣਾ ਵਿੱਚ 20.5 ਮਿਲੀਮੀਟਰ, ਝਰੋਦਾ ਕਲਾਂ ਵਿੱਚ 4.5 ਮਿਲੀਮੀਟਰ ਅਤੇ ਪੀਤਮਪੁਰਾ ਵਿੱਚ 2.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਸ਼ਹਿਰ ਵਿੱਚ ਸਵੇਰ ਤੋਂ ਦੁਪਹਿਰ ਔਰੇਂਜ ਅਤੇ ਬਾਅਦ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਅਗਲੇ ਦਿਨਾਂ ’ਚ ਗਰਜ ਨਾਲ ਬਿਜਲੀ ਚਮਕਣ ਅਤੇ ਹਲਕੀ ਤੋਂ ਦਰਮਿਆਨੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਦੂਜੇ ਪਾਸੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਅੱਜ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 59 ਦਰਜ ਕੀਤਾ ਗਿਆ ਜੋ ‘ਤਸੱਲੀਬਖ਼ਸ਼’ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਤੋਂ ਪਹਿਲਾਂ ਕੱਲ੍ਹ 24 ਘੰਟਿਆਂ ਦਾ ਔਸਤ ਏ ਕਿਊ ਆਈ 71 ਦਰਜ ਕੀਤਾ ਗਿਆ ਸੀ।

Advertisement

Advertisement
×