DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Weather: ਕੌਮੀ ਰਾਜਧਾਨੀ ’ਚ ਗਰਮੀ ਤੋਂ ਰਾਹਤ ਨਹੀਂ

ਵੱਧ ਤੋਂ ਵੱਧ ਤਾਪਮਾਨ 41.3 ਸੈਲਸੀਅਸ ਦਰਜ ਕੀਤਾ

  • fb
  • twitter
  • whatsapp
  • whatsapp
featured-img featured-img
ਤਪਦੀ ਗਰਮੀ ਵਿੱਚ ਗੁਰੂਗ੍ਰਾਮ ਵਿਖੇ ਛਬੀਲ ਦੀ ਸੇਵਾ ਕਰਦੇ ਹੋਏ ਬੱਚੇ। -ਫੋਟੋ: ਪੀਟੀਆਈ
Advertisement

ਕੌਮੀ ਰਾਜਧਾਨੀ ਦਿੱਲੀ ਤੇ ਨਾਲ ਲੱਗਦੇ ਖੇਤਰਾਂ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਅੱਜ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 41.3 ਡਿਗਰੀ ਸੈਲਸੀਅਸ ਦਰਜ ਕੀਤਾ, ਜੋ ਕਿ ਸਾਲ ਦੇ ਇਸ ਸਮੇਂ ਦੇ ਆਮ ਤਾਪਮਾਨ ਨਾਲੋਂ 4.1 ਡਿਗਰੀ ਸੈਲਸੀਅਸ ਵੱਧ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਦਿੱਲੀ ਵਿੱਚ ਨਮੀ ਦੀ ਮਾਤਰਾ 35 ਫ਼ੀਸਦ ਤੋਂ 63 ਫ਼ੀਸਦ ਰਹੀ। ਭਾਰਤ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 29 ਜੂਨ ਨੂੰ ਮੀਂਹ ਅਤੇ ਹਨੇਰੀ ਆ ਸਕਦੀ ਹੈ, ਜਦੋਂ ਕਿ ਤਾਪਮਾਨ 29 ਡਿਗਰੀ ਸੈਲਸੀਅਸ ਅਤੇ 39 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। 30 ਜੂਨ ਨੂੰ ਮੌਸਮ ਇਸੇ ਤਰ੍ਹਾਂ ਰਹਿਣ ਦੀ ਉਮੀਦ ਹੈ।

Advertisement
Advertisement
×