DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Weather: ਮੌਨਸੂਨ ਨੂੰ ਦਿੱਲੀ ਪਹੁੰਚਣ ’ਚ ਦੇਰੀ, ਗਰਮੀ ਬਰਕਰਾਰ

ਮੌਸਮ ਵਿਭਾਗ ਨੇ ਮੌਨਸੂਨ 27 ਤੱਕ ਦਿੱਲੀ ਪਹੁੰਚਣ ਦਾ ਲਾਇਆ ਸੀ ਅਨੁਮਾਨ; ਘੱਟੋ-ਘੱਟ ਤਾਪਮਾਨ ਵਿੱਚ ਮਾਮੂਲੀ ਵਾਧਾ ਦਰਜ

  • fb
  • twitter
  • whatsapp
  • whatsapp
featured-img featured-img
ਗਰਮੀ ਤੋਂ ਬਚਾਉਣ ਲਈ ਬੱਚੇ ਨੂੰ ਕੱਪੜੇ ਨਾਲ ਢੱਕ ਕੇ ਲਿਜਾਂਦਾ ਹੋਇਆ ਰਾਹਗੀਰ। -ਫੋਟੋ: ਏਐੱਨਆਈ
Advertisement

ਦਿੱਲੀ ਵਿੱਚ ਅੱਜ ਸਵੇਰ ਮੌਨਸੂਨ ਨੂੰ ਦਸਤਕ ਦੇ ਦੇਣੀ ਚਾਹੀਦੀ ਸੀ ਜਾਂ ਫਿਰ ਅਸਮਾਨ ਬੱਦਲਾਂ ਨਾਲ ਘਿਰਿਆ ਹੁੰਦਾ। ਪਰ ਇਸ ਦੀ ਬਜਾਏ ਰਾਜਧਾਨੀ ਦਾ ਅਸਮਾਨ ਸਾਫ਼ ਤੇ ਬਿਲਕੁਲ ਨੀਲਾ ਦਿਖਿਆ। ਇਸ ਦੌਰਾਨ ਬੱਦਲਾਂ ਦਾ ਕੋਈ ਨਾਂ-ਨਿਸ਼ਾਨ ਨਹੀਂ ਸੀ। ਦੱਸਣਯੋਗ ਹੈ ਕਿ ਮੌਨਸੂਨ ਦੇ ਦਿੱਲੀ ਪਹੁੰਚਣ ਦੀ ਤਰੀਕ 27 ਜੂਨ ਹੈ। ਇਹ ਲੰਮੇ ਸਮੇਂ ਦੀ ਔਸਤ ਸ਼ੁਰੂਆਤ ਦੀ ਤਾਰੀਕ ਹੈ, ਜਿਸ ਦੀ ਭਵਿੱਖਬਾਣੀ ਭਾਰਤ ਮੌਸਮ ਵਿਭਾਗ ਵੱਲੋਂ ਦਹਾਕਿਆਂ ਦੇ ਰਿਕਾਰਡਾਂ ਤੋਂ ਕੀਤੀ ਗਈ ਹੈ। ਪਿਛਲੇ ਸਾਲ ਮੀਂਹ ਸਿਰਫ਼ ਦੋ ਦਿਨ ਦੇਰ ਨਾਲ 29 ਜੂਨ ਨੂੰ ਆਇਆ ਸੀ। ਇਸ ਸਾਲ ਇਹ ਤਾਰੀਕ ਖਿਸਕ ਗਈ ਹੈ ਕਿਉਂਕਿ ਉੱਤਰ, ਪੱਛਮ ਅਤੇ ਮੱਧ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਮੌਨਸੂਨ ਨਜ਼ਰ ਨਹੀਂ ਆਇਆ। ਅਧਿਕਾਰੀਆਂ ਮੁਤਾਬਕ ਪਾਕਿਸਤਾਨ ਅਤੇ ਪੱਛਮੀ ਏਸ਼ੀਆ ਦੇ ਮਾਰੂਥਲਾਂ ਤੋਂ ਸੁੱਕੀਆਂ, ਗਰਮ ਪੱਛਮੀ ਹਵਾਵਾਂ ਉੱਤਰ-ਪੱਛਮੀ ਭਾਰਤ ਦੇ ਅਸਮਾਨ ’ਤੇ ਛਾ ਰਹੀਆਂ ਹਨ। ਇਹ ਹਵਾਵਾਂ ਉੱਪਰ ਉੱਠਣ ਦੀ ਬਜਾਏ ਬੈਠ ਗਈਆਂ ਹਨ। ਇਹ ਉੱਪਰ ਉੱਠਦੀਆਂ ਹਵਾਵਾਂ ਹੀ ਹਨ ਜੋ ਮੀਂਹ ਦੇ ਮੌਕੇ ਬਣਾਉਂਦੀਆਂ ਹਨ। ਅਜਿਹਾ ਨਾ ਹੋਣ ਕਰਕੇ ਮੀਂਹ ਦੇ ਬੱਦਲ ਨਹੀਂ ਬਣੇ ਤੇ ਅਸਮਾਨ ਸਾਫ਼ ਹੈ।

ਇਸੇ ਦੌਰਾਨ ਭਾਰਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਹਲਕੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਦੇ ਵਿਚਕਾਰ ਸ਼ਨਿਚਰਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਸ਼ਹਿਰ ਦੇ ਮੁੱਖ ਮੌਸਮ ਕੇਂਦਰ, ਸਫਦਰਜੰਗ ਵਿਖੇ ਘੱਟੋ-ਘੱਟ ਤਾਪਮਾਨ 30.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 2.9 ਡਿਗਰੀ ਘੱਟ ਹੈ ਅਤੇ ਇੱਕ ਦਿਨ ਪਹਿਲਾਂ ਨਾਲੋਂ 2.1 ਡਿਗਰੀ ਵੱਧ ਹੈ। ਹੋਰ ਮੌਸਮ ਕੇਂਦਰਾਂ ਨੇ ਵੀ ਸ਼ਨਿਚਰਵਾਰ ਨੂੰ ਘੱਟੋ-ਘੱਟ ਤਾਪਮਾਨ ਵਿੱਚ ਅਜਿਹਾ ਹੀ ਵਾਧਾ ਦਰਜ ਕੀਤਾ। ਪਾਲਮ ਵਿੱਚ ਘੱਟੋ-ਘੱਟ ਤਾਪਮਾਨ 28.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਇੱਕ ਦਿਨ ਪਹਿਲਾਂ ਨਾਲੋਂ 0.9 ਡਿਗਰੀ ਵੱਧ ਹੈ; ਲੋਧੀ ਰੋਡ ’ਤੇ ਘੱਟੋ-ਘੱਟ ਤਾਪਮਾਨ 29.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸ਼ੁੱਕਰਵਾਰ ਦੇ ਘੱਟੋ-ਘੱਟ ਤਾਪਮਾਨ ਨਾਲੋਂ 2.4 ਡਿਗਰੀ ਵੱਧ ਸੀ; ਰਿਜ ਅਤੇ ਅਯਾਨਗਰ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 26.8 ਡਿਗਰੀ ਅਤੇ 29.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸ਼ੁੱਕਰਵਾਰ ਨਾਲੋਂ 0.2 ਡਿਗਰੀ ਅਤੇ 2.3 ਡਿਗਰੀ ਘੱਟ ਹੈ। ਇਸ ਦੌਰਾਨ, ਵਿਭਾਗ ਦੇ ਅਨੁਸਾਰ, ਸ਼ਨਿਚਰਵਾਰ ਤੜਕੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਨਾ-ਮਮਾਤਰ (ਬਹੁਤ ਹਲਕੀ) ਬਾਰਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਸ਼ਨਿਚਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਅਤੇ ਇਸ ਦੇ 39-41 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।

Advertisement

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਸ਼ਨਿਚਰਵਾਰ ਸਵੇਰੇ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ‘ਮੱਧਮ’ ਸ਼੍ਰੇਣੀ ਵਿੱਚ ਰਿਹਾ ਅਤੇ ਸਵੇਰੇ 9 ਵਜੇ ਇਹ 119 (ਮੱਧਮ) ਦਰਜ ਕੀਤਾ ਗਿਆ, ਜਦੋਂ ਕਿ ਸ਼ੁੱਕਰਵਾਰ ਸ਼ਾਮ 4 ਵਜੇ 24 ਘੰਟਿਆਂ ਦਾ ਔਸਤ ਏ ਕਿਊ ਆਈ 127 (ਮੱਧਮ) ਦਰਜ ਕੀਤਾ ਗਿਆ ਸੀ।

Advertisement

Advertisement
×