Weather: ਮੀਂਹ ਕਾਰਨ ਕਈ ਇਲਾਕੇ ਜਲ-ਥਲ
ਕੌਮੀ ਰਾਜਧਾਨੀ ਦਿੱਲੀ ਸਮੇਤ ਐੱਨ ਸੀ ਆਰ ਖੇਤਰ ਦੇ ਕਈ ਇਲਾਕਿਆਂ ਵਿੱਚ ਅੱਜ ਭਰਵਾਂ ਮੀਂਹ ਪਿਆ। ਇਸ ਦੌਰਾਨ ਕਈ ਖੇਤਰ ਜਲ-ਥਲ ਹੋਏ ਗਏ। ਜਾਣਕਾਰੀ ਅਨੁਸਾਰ ਪਾਣੀ ਭਰਨ ਕਾਰਨ ਵਿਕਾਸ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਲੋਕ ਕਾਫ਼ੀ ਸਮਾਂ ਜਾਮ ’ਚ...
Advertisement
ਕੌਮੀ ਰਾਜਧਾਨੀ ਦਿੱਲੀ ਸਮੇਤ ਐੱਨ ਸੀ ਆਰ ਖੇਤਰ ਦੇ ਕਈ ਇਲਾਕਿਆਂ ਵਿੱਚ ਅੱਜ ਭਰਵਾਂ ਮੀਂਹ ਪਿਆ। ਇਸ ਦੌਰਾਨ ਕਈ ਖੇਤਰ ਜਲ-ਥਲ ਹੋਏ ਗਏ। ਜਾਣਕਾਰੀ ਅਨੁਸਾਰ ਪਾਣੀ ਭਰਨ ਕਾਰਨ ਵਿਕਾਸ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਲੋਕ ਕਾਫ਼ੀ ਸਮਾਂ ਜਾਮ ’ਚ ਫਸੇ ਰਹੇ। ਦੂਜੇ ਪਾਸੇ ਮੀਂਹ ਦੇ ਬਾਵਜੂਦ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੀ। ਮੌਸਮ ਵਿਭਾਗ ਅਨੁਸਾਰ ਅੱਜ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 26.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿਨ ਦਾ ਤਾਪਮਾਨ 33 ਡਿਗਰੀ ਸੈਲਸੀਅਸ ਦੇ ਆਸ-ਪਾਸ ਸੀ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਬੱਦਲਵਾਈ ਤੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ।
Advertisement
Advertisement
×

