ਬਿਜਲਈ ਵਾਹਨਾਂ ਲਈ ਆਪਣੀ ਤਕਨਾਲੋਜੀ ਵਿਕਸਤ ਕਰਨ ’ਤੇ ਕੰਮ ਕਰ ਰਹੇ ਹਾਂ: ਪੀਈਐੱਮਐੱਸਪੀਐੱਲ

ਬਿਜਲਈ ਵਾਹਨਾਂ ਲਈ ਆਪਣੀ ਤਕਨਾਲੋਜੀ ਵਿਕਸਤ ਕਰਨ ’ਤੇ ਕੰਮ ਕਰ ਰਹੇ ਹਾਂ: ਪੀਈਐੱਮਐੱਸਪੀਐੱਲ

ਨਵੀਂ ਦਿੱਲੀ, 12 ਜੁਲਾਈ
ਬਿਜਲੀ ਨਾਲ ਚੱਲਣ ਵਾਲੀਆਂ ਬੱਸਾਂ ਬਣਾਉਣ ਵਾਲੀ ਕੰਪਨੀ ਪੀਐੱਮਆਈ ਇਲੈਕਟ੍ਰੋ ਮੋਬੀਲਿਟੀ ਸੋਲਿਊਸ਼ਨਜ਼ ਪ੍ਰਾਈਵੇਟ ਲਿਮਟਿਡ (ਪੀਈਐੱਮਐੱਸਪੀਐੱਲ) ਜੋ ਚੀਨੀ ਕੰਪਨੀ ਬਿਕੀ ਫੋਟਨ ਮੋਟਰਜ਼ ਦੀ ਤਕਨਾਲੋਜੀ ਭਾਈਵਾਲ ਹੈ, ਆਪਣੀ ਖ਼ੁਦ ਦੀ ਤਕਨਾਲੋਜੀ ਵਿਕਸਤ ਕਰਨ ’ਤੇ ਕੰਮ ਕਰ ਰਹੀ ਹੈ ਅਤੇ ਪੰਜ-ਛੇ ਸਾਲਾਂ ਅੰਦਰ ਉਸ ਤਕਨਾਲੋਜੀ ਨੂੰ ਆਪਣੇ ਉਤਪਾਦਾਂ ਵਿੱਚ ਇਸਤੇਮਾਲ ਕਰੇਗੀ। ਇਹ ਜਾਣਕਾਰੀ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਕੰਪਨੀ ਦੇ ਡਾਇਰੈਕਟਰ ਅਮਨ ਗਰਗ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਕੰਪਨੀ ਦੇ ਪ੍ਰੋਮੋਟਰ ਹਰਿਆਣਾ ਦੇ ਧਾਰੂਹੇੜਾ ਵਿੱਚ ਲੱਗਣ ਵਾਲੇ ਬੈਟਰੀ ਅਸੈਂਬਲਿੰਗ ਪਲਾਂਟ ਵਿੱਚ ਕਰੀਬ 15 ਕਰੋੜ ਰੁਪਏ ਦਾ ਨਿਵੇਸ਼ ਕਰ ਰਹੇ ਹਨ।’’ ਉਨ੍ਹਾਂ ਕਿਹਾ, ‘‘ਜਦੋਂ ਅਸੀਂ ਤਕਨਾਲੋਜੀ ਦੀ ਚੋਣ ਕਰਨ ਗਏ ਤਾਂ ਸਾਡੇ ਕੋਲ ਦੋ ਬਦਲ ਸਨ ਜਾਂ ਤਾਂ ਯੂਰਪੀ ਤਕਨਾਲੋਜੀ ਜਾਂ ਫਿਰ ਚੀਨੀ ਤਕਨਾਲੋਜੀ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਚੀਨੀ ਤਕਨਾਲੋਜੀ ਸਸਤੀ ਹੈ। 2017 ਵਿੱਚ ਅਸੀਂ ਫੋਟੋਨ ਨਾਲ ਚੱਲਣ ਦਾ ਫ਼ੈਸਲਾ ਲਿਆ ਕਿਉਂਕਿ ਅਸੀਂ ਉਹ ਉਤਪਾਦ ਜਲਦੀ ਤੋਂ ਜਲਦੀ ਲੈ ਕੇ ਆਉਣਾ ਚਾਹੁੰਦੇ ਸਨ ਜੋ ਭਾਰਤ ਲਈ ਢੁੱਕਵੇਂ ਹੋਣ।’’ ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਫੋਟੋਨ ’ਤੇ ਨਿਰਭਰ ਨਹੀਂ ਸਮਝਦੇ ਕਿਉਂਕਿ ਉਹ ਪੁਰਜਿਆਂ ਦੇ ਉਤਪਾਦਨ ਨੂੰ ਸਥਾਨਕ ਪੱਧਰ ’ਤੇ ਸ਼ੁਰੂ ਕਰਨਾ ਚਾਹੁੰਦੇ ਹਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਪ੍ਰਧਾਨ ਮੰਤਰੀ ਵੱਲੋਂ ‘ਪਾਰਦਰਸ਼ੀ ਟੈਕਸ ਪ੍ਰਬੰਧ ਮੰਚ’ ਦੀ ਸ਼ੁਰੂਆਤ, ਫੇਸਲ...

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਭਾਜਪਾ ਨੇ ਬੇਭਰੋਸਗੀ ਮਤਾ ਲਿਆਉਣ ਦਾ ਕੀਤਾ ਐਲਾਨ; ਗਹਿਲੋਤ ਅਤੇ ਪਾਇਲਟ ਨ...

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

‘ਜੇ ਹੁਣ ਹਾਲਾਤ ਕਾਬੂ ਹੇਠ ਤਾਂ ਖਰਾਬ ਕਿਸ ਨੂੰ ਆਖਾਂਗੇ’

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਊਪਰਾਲਾ

ਸ਼ਹਿਰ

View All