ਜਲ ਮੰਤਰੀ ਵੱਲੋਂ ਚਾਰ ਅਧਿਕਾਰੀ ਮੁਅੱਤਲ
ਦਿੱਲੀ ਦੇ ਜਲ ਮੰਤਰੀ ਪਰਵੇਸ਼ ਸਾਹਿਬ ਸਿੰਘ ਵਰਮਾ ਨੇ ਜਨਤਕ ਸ਼ਿਕਾਇਤ ਨਿਵਾਰਣ ਵਿੱਚ ਦੇਰੀ ਦਾ ਪਤਾ ਲੱਗਣ ਤੋਂ ਬਾਅਦ ਤਿੰਨ ਜ਼ੋਨਲ ਮਾਲੀਆ ਅਧਿਕਾਰੀਆਂ ਅਤੇ ਇੱਕ ਸਹਾਇਕ ਸੈਕਸ਼ਨ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ। ਰਾਜਿੰਦਰ ਨਗਰ, ਕਨ੍ਹੱਈਆ ਨਗਰ ਅਤੇ ਅਸ਼ੋਕ ਵਿਹਾਰ ਦਿੱਲੀ...
Advertisement
ਦਿੱਲੀ ਦੇ ਜਲ ਮੰਤਰੀ ਪਰਵੇਸ਼ ਸਾਹਿਬ ਸਿੰਘ ਵਰਮਾ ਨੇ ਜਨਤਕ ਸ਼ਿਕਾਇਤ ਨਿਵਾਰਣ ਵਿੱਚ ਦੇਰੀ ਦਾ ਪਤਾ ਲੱਗਣ ਤੋਂ ਬਾਅਦ ਤਿੰਨ ਜ਼ੋਨਲ ਮਾਲੀਆ ਅਧਿਕਾਰੀਆਂ ਅਤੇ ਇੱਕ ਸਹਾਇਕ ਸੈਕਸ਼ਨ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ। ਰਾਜਿੰਦਰ ਨਗਰ, ਕਨ੍ਹੱਈਆ ਨਗਰ ਅਤੇ ਅਸ਼ੋਕ ਵਿਹਾਰ ਦਿੱਲੀ ਜਲ ਬੋਰਡ ਜ਼ੋਨਾਂ ਵਿੱਚ ਤਾਇਨਾਤ ਅਧਿਕਾਰੀਆਂ ਨੂੰ ਲੋਕਾਂ ਦੀਆਂ ਵਾਰ-ਵਾਰ ਸ਼ਿਕਾਇਤਾਂ ਤੋਂ ਬਾਅਦ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਜਲ ਮੰਤਰੀ ਦੇ ਅਨੁਸਾਰ ਮੁਅੱਤਲੀ ਦੇ ਹੁਕਮ ਵਿੱਚ ਰਾਜਿੰਦਰ ਨਗਰ, ਕਨ੍ਹੱਈਆ ਨਗਰ ਅਤੇ ਅਸ਼ੋਕ ਵਿਹਾਰ ਦੇ ਜ਼ੋਨਲ ਮਾਲ ਅਧਿਕਾਰੀਆਂ ਦੇ ਨਾਲ-ਨਾਲ ਕਨ੍ਹੱਈਆ ਨਗਰ ਦੇ ਸਹਾਇਕ ਸੈਕਸ਼ਨ ਅਫਸਰ ਨੂੰ ਸ਼ਾਮਲ ਕੀਤਾ ਗਿਆ ਹੈ। ਵਿਭਾਗ ਨੂੰ ਪਾਣੀ ਅਤੇ ਬਿਲਿੰਗ ਸੇਵਾਵਾਂ ਨਾਲ ਸਬੰਧਤ ਸ਼ਿਕਾਇਤਾਂ ’ਤੇ ਲਾਪਰਵਾਹੀ ਅਤੇ ਲਟਕਾ ਕੇ ਜਵਾਬ ਦੇਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।
Advertisement
Advertisement
×

