DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਜਾਇਜ਼ ਕਬਜ਼ੇ ਹਟਾਉਣ ਮੌਕੇ ਹਿੰਸਾ

ਫੈਜ਼-ਏ-ਇਲਾਹੀ ਮਸਜਿਦ ਨੇੜੇ ਇਕੱਠੀ ਹੋਈ ਭੀਡ਼ ਨੇ ਕੀਤਾ ਪਥਰਾਅ

  • fb
  • twitter
  • whatsapp
  • whatsapp
featured-img featured-img
ਫੈਜ਼-ਏ-ਇਲਾਹੀ ਮਸਜਿਦ ਨੇੜੇ ਢਾਹੀ ਗਈ ਨਾਜਾਇਜ਼ ਉਸਾਰੀ। -ਫੋਟੋ: ਏਐੱਨਆਈ
Advertisement

ਦਿੱਲੀ ਦੇ ਰਾਮਲੀਲਾ ਮੈਦਾਨ ਅਤੇ ਤੁਰਕਮਾਨ ਗੇਟ ਇਲਾਕੇ ਵਿੱਚ ਫੈਜ਼-ਏ-ਇਲਾਹੀ ਮਸਜਿਦ ਨੇੜੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਬੁੱਧਵਾਰ ਤੜਕੇ ਹਿੰਸਾ ਭੜਕ ਗਈ। ਭੀੜ ਨੇ ਪੁਲੀਸ ਅਤੇ ਐੱਮ ਸੀ ਡੀ (ਨਗਰ ਨਿਗਮ) ਦੀ ਟੀਮ ’ਤੇ ਪਥਰਾਅ ਕੀਤਾ, ਜਿਸ ਵਿੱਚ ਐੱਸ ਐੱਚ ਓ ਸਮੇਤ ਪੰਜ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲੀਸ ਨੂੰ ਸਥਿਤੀ ’ਤੇ ਕਾਬੂ ਪਾਉਣ ਲਈ ਹਲਕਾ ਲਾਠੀਚਾਰਜ ਕਰਨਾ ਪਿਆ ਅਤੇ ਅੱਥਰੂ ਗੈਸ ਦੇ ਗੋਲੇ ਦਾਗਣੇ ਪਏ।

ਥਾਣਾ ਚਾਂਦਨੀ ਮਹਿਲ ਵਿੱਚ ਦਰਜ ਐੱਫ ਆਈ ਆਰ ਅਨੁਸਾਰ ਘਟਨਾ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਕਰੀਬ 12:40 ਵਜੇ ਵਾਪਰੀ। ਕਾਂਸਟੇਬਲ ਸੰਦੀਪ ਦੀ ਸ਼ਿਕਾਇਤ ਮੁਤਾਬਕ ਪੁਲੀਸ ਨੇ ਲਾਊਡ-ਹੇਲਰ ਰਾਹੀਂ ਭੀੜ ਨੂੰ ਖਿੰਡਣ ਦੀ ਅਪੀਲ ਕੀਤੀ ਸੀ, ਪਰ 30-35 ਲੋਕਾਂ ਦੇ ਗਰੁੱਪ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਪੁਲੀਸ ਬੈਰੀਕੇਡ ਤੋੜ ਦਿੱਤੇ। ਦੇਖਦੇ ਹੀ ਦੇਖਦੇ ਭੀੜ ਬੇਕਾਬੂ ਹੋ ਗਈ ਅਤੇ 100 ਤੋਂ ਵੱਧ ਲੋਕਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਜ਼ਖ਼ਮੀ ਪੁਲੀਸ ਮੁਲਾਜ਼ਮਾਂ ਨੂੰ ਸਰਕਾਰੀ ਗੱਡੀ ਰਾਹੀਂ ਐੱਲ ਐੱਨ ਜੇ ਪੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Advertisement

ਪੁਲੀਸ ਸੂਤਰਾਂ ਅਨੁਸਾਰ ਹਿੰਸਾ ਭੜਕਣ ਦਾ ਕਾਰਨ ਸੋਸ਼ਲ ਮੀਡੀਆ ’ਤੇ ਫੈਲੀ ਇੱਕ ਅਫਵਾਹ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਬਜ਼ੇ ਹਟਾਉਣ ਦੀ ਆੜ ਵਿੱਚ ਮਸਜਿਦ ਨੂੰ ਢਾਹਿਆ ਜਾ ਰਿਹਾ ਹੈ। ਦਰਅਸਲ, ਦਿੱਲੀ ਨਗਰ ਨਿਗਮ ਦਿੱਲੀ ਹਾਈ ਕੋਰਟ ਦੇ ਹੁਕਮਾਂ ’ਤੇ ਮਸਜਿਦ ਅਤੇ ਕਬਰਿਸਤਾਨ ਦੇ ਨਾਲ ਲੱਗਦੀ ਜ਼ਮੀਨ ਤੋਂ ਕਬਜ਼ੇ ਹਟਾ ਰਹੀ ਸੀ। ਐੱਮ ਸੀ ਡੀ ਦੇ ਡਿਪਟੀ ਕਮਿਸ਼ਨਰ ਵਿਵੇਕ ਕੁਮਾਰ ਨੇ ਸਪੱਸ਼ਟ ਕੀਤਾ ਕਿ ਮੁਹਿੰਮ ਦੌਰਾਨ ਇੱਕ ਡਾਇਗਨੌਸਟਿਕ ਸੈਂਟਰ ਅਤੇ ਬੈਂਕੁਏਟ ਹਾਲ ਸਮੇਤ ਕੁਝ ਵਪਾਰਕ ਅਦਾਰਿਆਂ ਨੂੰ ਢਾਹਿਆ ਗਿਆ ਹੈ, ਪਰ ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਲਗਪਗ 36,000 ਵਰਗ ਫੁੱਟ ਜਗ੍ਹਾ ਖਾਲੀ ਕਰਵਾਈ ਗਈ ਹੈ।

Advertisement

ਵਧੀਕ ਪੁਲੀਸ ਕਮਿਸ਼ਨਰ (ਕੇਂਦਰੀ) ਨਿਧਿਨ ਵਾਲਸਨ ਨੇ ਦੱਸਿਆ ਕਿ ਪੁਲੀਸ ਨੇ ਮਾਮਲੇ ਵਿੱਚ ਮੁਹੰਮਦ ਅਰੀਬ, ਮੁਹੰਮਦ ਕੈਫ, ਮੁਹੰਮਦ ਕਾਸ਼ਿਫ ਅਤੇ ਮੁਹੰਮਦ ਹਾਮਿਦ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ 17 ਸਾਲਾ ਨਾਬਾਲਗ ਲੜਕੇ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਤੋਂ ਇਲਾਵਾ 10-15 ਹੋਰ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਸੀ ਸੀ ਟੀ ਵੀ ਫੁਟੇਜ, ਬਾਡੀ ਕੈਮਰਿਆਂ ਅਤੇ ਡਰੋਨ ਕੈਮਰਿਆਂ ਰਾਹੀਂ ਹੋਰ ਦੋਸ਼ੀਆਂ ਦੀ ਪਛਾਣ ਕਰ ਰਹੀ ਹੈ। ਪੁਲੀਸ ਨੇ ਦੰਗਾ ਕਰਨ, ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇੱਕ ਵੀਡੀਓ ਵਿੱਚ ਭੀੜ ਪੁਲੀਸ ਵੱਲ ਵਧਦੀ ਅਤੇ ਬੈਰੀਕੇਡਾਂ ’ਤੇ ਚੜ੍ਹਦੀ ਦਿਖਾਈ ਦੇ ਰਹੀ ਹੈ। ਪੁਲੀਸ ਨੇ ਕੁਝ ਮਾਸਕ ਵੀ ਬਰਾਮਦ ਕੀਤੇ ਹਨ ਜੋ ਦੰਗਾਕਾਰੀਆਂ ਨੇ ਪਹਿਨੇ ਹੋਏ ਸਨ।

ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ: ਪੁਲੀਸ

ਸੰਯੁਕਤ ਪੁਲੀਸ ਕਮਿਸ਼ਨਰ ਮਧੁਰ ਵਰਮਾ ਨੇ ਕਿਹਾ ਕਿ ਸਥਿਤੀ ਹੁਣ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਇਲਾਕੇ ਵਿੱਚ ਭਾਰੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ। ਪੁਲੀਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਹਿੰਸਾ ਅਚਾਨਕ ਭੜਕੀ ਸੀ ਜਾਂ ਪਹਿਲਾਂ ਤੋਂ ਵਿਉਂਤੀ ਗਈ ਸਾਜ਼ਿਸ਼ ਸੀ। ਖਾਲਿਦ ਮਲਿਕ ਨਾਮ ਦੇ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਪਾਈ ਗਈ ਵੀਡੀਓ ਨੇ ਭੀੜ ਨੂੰ ਉਕਸਾਇਆ, ਜਿਸ ਦੀ ਜਾਂਚ ਜਾਰੀ ਹੈ। ਦਿੱਲੀ ਦੇ ਗ੍ਰਹਿ ਮੰਤਰੀ ਆਸ਼ੀਸ਼ ਸੂਦ ਨੇ ਘਟਨਾ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਕਾਨੂੰਨ ਦੇ ਦਾਇਰੇ ਵਿੱਚ ਹੋ ਰਹੇ ਕੰਮ ਵਿੱਚ ਰੁਕਾਵਟ ਪਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਫੈਜ਼-ਏ-ਇਲਾਹੀ ਮਸਜਿਦ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਕਾਰਵਾਈ ਸਿਰਫ਼ ਗੈਰ-ਕਾਨੂੰਨੀ ਵਪਾਰਕ ਉਸਾਰੀਆਂ ਖਿਲਾਫ਼ ਸੀ।

Advertisement
×