DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Vande Mataram row: ਵੋਟ ਬੈਂਕ ਲਈ ਦੇਸ਼ ਭਗਤੀ ਨਾਲ ਸਮਝੌਤਾ ਕਰ ਰਹੀ ਹੈ ਕਾਂਗਰਸ: ਅਮਿਤ ਸ਼ਾਹ

ਅਮਿਤ ਸ਼ਾਹ ਦਾ ਕਾਂਗਰਸ 'ਤੇ ਵੱਡਾ ਹਮਲਾ; CWC ਦੇ ਫ਼ੈਸਲੇ ਨੂੰ ਦੱਸਿਆ "ਦੇਸ਼ ਵਿਰੋਧੀ"

  • fb
  • twitter
  • whatsapp
  • whatsapp
featured-img featured-img
ਭਾਜਪਾ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫਾਈਲ ਫੋਟੋ।
Advertisement

ਕਾਂਗਰਸ ਵਰਕਿੰਗ ਕਮੇਟੀ (CWC) ਵੱਲੋਂ ਪਾਰਟੀ ਦੇ 1937 ਦੇ ਫ਼ੈਸਲੇ ਦੇ ਤਹਿਤ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ ਸਿਰਫ਼ ਦੋ ਬੰਦ ਹੀ ਗਾਉਣ ਦੇ ਮਤੇ ਨੂੰ ਪਾਸ ਕਰਨ ਤੋਂ ਇੱਕ ਦਿਨ ਬਾਅਦ, ਭਾਜਪਾ ਨੇ ਇਸ ਕਦਮ ਨੂੰ "ਦੇਸ਼ ਵਿਰੋਧੀ" ਕਰਾਰ ਦਿੰਦਿਆਂ ਸਖ਼ਤ ਆਲੋਚਨਾ ਕੀਤੀ ਹੈ।

ਤੁਸ਼ਟੀਕਰਨ ਦੀ ਸਿਆਸਤ ਦਾ ਦੋਸ਼

Advertisement

ਕਾਂਗਰਸ ਖ਼ਿਲਾਫ਼ ਮੋਰਚਾ ਸੰਭਾਲਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਪਾਰਟੀ ਨੇ ਇੱਕ ਵਾਰ ਫਿਰ "ਦੇਸ਼ਭਗਤੀ ਨਾਲੋਂ ਤੁਸ਼ਟੀਕਰਨ ਦੀ ਸਿਆਸਤ" ਨੂੰ ਤਰਜੀਹ ਦਿੱਤੀ ਹੈ।

Advertisement

ਅਮਿਤ ਸ਼ਾਹ ਨੇ ਕਿਹਾ, "ਕੱਲ੍ਹ ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਨੇ ਇੱਕ ਹੈਰਾਨ ਕਰਨ ਵਾਲਾ ਅਤੇ ਦੇਸ਼ ਵਿਰੋਧੀ ਫ਼ੈਸਲਾ ਲਿਆ ਹੈ। ਆਪਣੀ ਪਾਰਟੀ ਦੇ 1937 ਦੇ ਮਤੇ ਦੀ ਪਾਲਣਾ ਕਰਦਿਆਂ, ਉਨ੍ਹਾਂ ਨੇ ਮਹਾਨ 'ਵੰਦੇ ਮਾਤਰਮ' ਗੀਤ ਦੇ ਸਿਰਫ਼ ਦੋ ਬੰਦ ਹੀ ਗਾਉਣ ਦਾ ਫ਼ੈਸਲਾ ਕੀਤਾ ਹੈ। ਮੈਂ ਪੂਰੇ ਦੇਸ਼ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ 1937 ਵਿੱਚ ਕਾਂਗਰਸ ਪਾਰਟੀ ਨੇ ਮੁਸਲਮਾਨਾਂ ਨੂੰ ਖੁਸ਼ ਕਰਨ (ਤੁਸ਼ਟੀਕਰਨ) ਦੀ ਖਾਤਰ 'ਵੰਦੇ ਮਾਤਰਮ' ਦੇ ਦੋ ਟੁਕੜੇ ਕਰ ਦਿੱਤੇ ਸਨ, ਜਿਸ ਨਾਲ ਦੇਸ਼ ਦੀ ਵੰਡ ਦੀ ਨੀਂਹ ਪਈ ਅਤੇ ਉੱਥੋਂ ਹੀ ਦੋ-ਕੌਮੀ ਸਿਧਾਂਤ ਨੂੰ ਬਲ ਮਿਲਿਆ। ਆਖਿਰਕਾਰ ਦੇਸ਼ ਦੀ ਵੰਡ ਹੋਈ ਅਤੇ ਪਾਕਿਸਤਾਨ ਦਾ ਜਨਮ ਹੋਇਆ।"

ਰਾਸ਼ਟਰੀ ਏਕਤਾ ਅਤੇ ਸੰਸਦੀ ਕਾਨੂੰਨ ਦਾ ਜ਼ਿਕਰ

ਉਨ੍ਹਾਂ ਕਿਹਾ ਕਿ ਜਦੋਂ 'ਵੰਦੇ ਮਾਤਰਮ' ਗੀਤ ਦੇ ਆਉਣ ਦੇ 150ਵੇਂ ਸਾਲ ਵਿੱਚ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਪੂਰਾ ਗੀਤ ਗਾਉਣ ਨੂੰ ਬਹਾਲ ਕਰਕੇ ਇਸ ਇਤਿਹਾਸਕ ਗਲਤੀ ਨੂੰ ਸੁਧਾਰਿਆ ਗਿਆ ਸੀ, ਤਾਂ ਕਾਂਗਰਸ ਨੇ ਇਸ ਨੂੰ ਅਣਡਿੱਠ ਕਰਨ ਦੀ ਚੋਣ ਕੀਤੀ ਹੈ।

ਸ਼ਾਹ ਨੇ ਕਿਹਾ, "ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਬੰਕਿਮ ਚੰਦਰ ਚਟੋਪਾਧਿਆਏ ਦੀ ਅਮਰ ਰਚਨਾ ਨੂੰ ਸਾਰੇ ਸਰਕਾਰੀ ਪ੍ਰੋਗਰਾਮਾਂ ਵਿੱਚ ਪੂਰਾ ਗਾਉਣ ਦਾ ਫ਼ੈਸਲਾ ਲਿਆ ਗਿਆ ਸੀ ਅਤੇ ਇਸ ਫ਼ੈਸਲੇ ਨੂੰ ਰਾਸ਼ਟਰੀ ਸਨਮਾਨ ਅਪਮਾਨ ਰੋਕੂ ਕਾਨੂੰਨ (Insult of National Honours Act) ਵਿੱਚ ਸੋਧ ਕਰਕੇ ਕਾਨੂੰਨੀ ਮਾਨਤਾ ਵੀ ਦਿੱਤੀ ਗਈ ਹੈ।"

ਰਾਹੁਲ ਗਾਂਧੀ ਦੀ ਅਗਵਾਈ ’ਤੇ ਨਿਸ਼ਾਨਾ

ਕਾਂਗਰਸ ਪਾਰਟੀ ਵੱਲੋਂ ਸੰਸਦੀ ਕਦਮ ਦੀ ਅਣਡਿੱਠਤਾ ਕਰਨ ’ਤੇ ਉਨ੍ਹਾਂ ਕਾਂਗਰਸ ਨੂੰ ਘੇਰਦਿਆਂ ਕਿਹਾ:

"ਕਾਂਗਰਸ ਦਾ ਇਹ ਫ਼ੈਸਲਾ ਉਨ੍ਹਾਂ ਦੀ ਅਤਿ-ਤੁਸ਼ਟੀਕਰਨ ਨੀਤੀ ਦੀ ਪੁਸ਼ਟੀ ਕਰਦਾ ਹੈ। ਵੋਟ ਬੈਂਕ ਦੀ ਖਾਤਰ ਉਨ੍ਹਾਂ ਨੇ ਨਾ ਸਿਰਫ਼ ਬੰਕਿਮ ਬਾਪੂ ਦੀ ਅਮਰ ਰਚਨਾ ਦਾ ਅਪਮਾਨ ਕੀਤਾ ਹੈ, ਸਗੋਂ ਉਨ੍ਹਾਂ ਲੱਖਾਂ ਸ਼ਹੀਦਾਂ ਦਾ ਵੀ ਅਪਮਾਨ ਕੀਤਾ ਹੈ ਜਿਨ੍ਹਾਂ ਨੇ 'ਵੰਦੇ ਮਾਤਰਮ' ਦਾ ਨਾਅਰਾ ਲਗਾਉਂਦੇ ਹੋਏ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਫੰਦੇ ਨੂੰ ਚੁੰਮਿਆ ਸੀ। ਅੱਜ ਕਾਂਗਰਸ ਪਾਰਟੀ ਆਪਣੀ ਪਾਰਟੀ ਦੇ 1937 ਦੇ ਮਤੇ ਦੀ ਪਾਲਣਾ ਕਰ ਰਹੀ ਹੈ ਅਤੇ ਸੰਸਦ ਦੇ ਕਾਨੂੰਨ ਨੂੰ ਰੱਦ ਕਰ ਰਹੀ ਹੈ। ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਇੱਕ ਵਾਰ ਫਿਰ ਜ਼ੋਰਾਂ-ਸ਼ੋਰਾਂ ਨਾਲ ਤੁਸ਼ਟੀਕਰਨ ਦੀ ਸਿਆਸਤ ਨੂੰ ਅੱਗੇ ਵਧਾ ਰਹੀ ਹੈ।"

Advertisement
×