ਟੀਕਾਕਰਨ ਕੈਂਪ: ਚਾਰ ਸੌ ਜਣਿਆਂ ਦੇ ਕਰੋਨਾ ਰੋਕੂ ਟੀਕਾ ਲਾਇਆ

ਟੀਕਾਕਰਨ ਕੈਂਪ: ਚਾਰ ਸੌ ਜਣਿਆਂ ਦੇ ਕਰੋਨਾ ਰੋਕੂ ਟੀਕਾ ਲਾਇਆ

ਕਰੋਨਾ ਟੀਕਾ ਲਵਾਉਣ ਲਈ ਇੰਤਜ਼ਾਰ ਕਰਦੇ ਹੋਏ ਲੋਕ।

ਸਤਪਾਲ ਰਾਮਗੜ੍ਹੀਆ

ਪਿਹੋਵਾ, 20 ਜੂਨ

ਰੋਟਰੀ ਕਲੱਬ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਸੀਤਾ ਦੇਵੀ ਸਦਨ ਵਿਚ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਵਿੱਚ 400 ਵਿਅਕਤੀਆਂ ਨੂੰ ਕੋਵੀਸ਼ੀਲਡ ਦੀ ਪਹਿਲੀ ਖੁਰਾਕ ਦਿੱਤੀ ਗਈ। ਕੈਂਪ ਦੀ ਸ਼ੁਰੂਆਤ ਕਰਦਿਆਂ ਐਸਐਮਓ ਡਾ. ਲਲਿਤ ਕਲਸਨ, ਐਮਓ ਡਾ. ਸੰਗਰਾਮ ਸਿੰਘ ਅਤੇ ਡਾ. ਅਰੁਨ ਘੋਤੜਾ ਨੇ ਲੋਕਾਂ ਨੂੰ ਟੀਕਾਕਰਨ ਦੇ ਫਾਇਦਿਆਂ ਬਾਰੇ ਦੱਸਿਆ। ਐਸਐਮਓ ਡਾ. ਲਲਿਤ ਕਲਸਨ ਨੇ ਕਿਹਾ ਕਿ ਟੀਕਾ ਲੈਣ ਲਈ ਲੋਕਾਂ ਵਿੱਚ ਜਾਗਰੂਕਤਾ ਵੇਖੀ ਗਈ। ਆਸ਼ਾ ਵਰਕਰਾਂ ਸ਼ਸ਼ੀ ਬਾਲਾ, ਰੀਨਾ ਰਾਣੀ ਅਤੇ ਨੀਲਮ ਕੁਮਾਰੀ ਨੇ ਸਾਰੇ ਲੋਕਾਂ ਨੂੰ ਰਜਿਸਟਰਡ ਕੀਤਾ। ਇਸ ਮੌਕੇ ਕੋਵਿਡ ਟੈਸਟ ਦੇ ਪ੍ਰਬੰਧ ਵੀ ਕੀਤੇ ਗਏ ਸਨ ਤਾਂ ਕਿ ਲੋਕ ਆਪਣੀ ਇੱਛਾ ਅਨੁਸਾਰ ਟੈਸਟ ਕਰਵਾ ਸਕਣ। ਰੋਟਰੀ ਕਲੱਬ ਦੇ ਪ੍ਰਧਾਨ ਸ਼ਿਵਚਰਨ ਬਹਿਲ ਅਤੇ ਦੀਪਕ ਬਵੇਜਾ ਨੇ ਦੱਸਿਆ ਕਿ ਕਲੱਬ ਵੱਲੋਂ ਸਮੂਹ ਸਿਹਤ ਕਰਮਚਾਰੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਡਾ. ਅਮਿਤ ਅਰੋੜਾ, ਡਾ: ਅਵਨੀਤ ਵੜੈਚ, ਡਾ: ਜਸਬੀਰ ਸਿੰਘ, ਰਿੰਕੂ ਮਾਤਾ, ਰਾਜਕੁਮਾਰ ਗੋਸਵਾਮੀ, ਮਹਿੰਦਰ ਕਾਲਦਾ, ਨਰੋਤਮ ਵਾਸਨ, ਰਾਜੀਵ ਥਰੇਜਾ ਆਦਿ ਨੇ ਸਹਿਯੋਗ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All