DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ ਨੇ ਰੂਸ ਨਾਲ ਜੁੜੀ ਪਾਬੰਦੀ ਸੂਚੀ 'ਚੋਂ ਹਟਾਏ 4 ਭਾਰਤੀ ਕੰਪਨੀਆਂ ਦੇ ਨਾਂ

ਅਮਰੀਕਾ ਦੇ ਖਜ਼ਾਨਾ ਵਿਭਾਗ (US Department of the Treasury) ਨੇ ਆਪਣੀ ਤਾਜ਼ਾ ਪਾਬੰਦੀ ਸੂਚੀ (Specially Designated Nationals–SDN List) ਵਿੱਚ ਸੋਧ ਕਰਦਿਆਂ ਭਾਰਤ ਦੀਆਂ ਚਾਰ ਕੰਪਨੀਆਂ ਦੇ ਨਾਂ ਇਸ ਸੂਚੀ ਵਿੱਚੋਂ ਹਟਾ ਦਿੱਤੇ ਹਨ। ਜਿਨ੍ਹਾਂ ਕੰਪਨੀਆਂ ਨੂੰ ਸੂਚੀ ਵਿੱਚੋਂ ਹਟਾਇਆ ਗਿਆ...

  • fb
  • twitter
  • whatsapp
  • whatsapp
featured-img featured-img
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ। ਫਾਈਲ ਫੋਟੋ
Advertisement

ਅਮਰੀਕਾ ਦੇ ਖਜ਼ਾਨਾ ਵਿਭਾਗ (US Department of the Treasury) ਨੇ ਆਪਣੀ ਤਾਜ਼ਾ ਪਾਬੰਦੀ ਸੂਚੀ (Specially Designated Nationals–SDN List) ਵਿੱਚ ਸੋਧ ਕਰਦਿਆਂ ਭਾਰਤ ਦੀਆਂ ਚਾਰ ਕੰਪਨੀਆਂ ਦੇ ਨਾਂ ਇਸ ਸੂਚੀ ਵਿੱਚੋਂ ਹਟਾ ਦਿੱਤੇ ਹਨ।

ਜਿਨ੍ਹਾਂ ਕੰਪਨੀਆਂ ਨੂੰ ਸੂਚੀ ਵਿੱਚੋਂ ਹਟਾਇਆ ਗਿਆ ਹੈ, ਉਨ੍ਹਾਂ ਵਿੱਚ ਦਿੱਲੀ ਦੀ ਸ਼ੌਰਿਆ ਏਰੋਨੌਟਿਕਸ ਪ੍ਰਾਈਵੇਟ ਲਿਮਿਟੇਡ, ਅਹਿਮਦਾਬਾਦ ਦੀ ਗੈਲੇਕਸੀ ਬੇਅਰਿੰਗਜ਼ ਲਿਮਿਟੇਡ, ਅਤੇ ਹੈਦਰਾਬਾਦ ਦੀਆਂ ਆਰਆਰਜੀ ਇੰਜੀਨੀਅਰਿੰਗ ਟੈਕਨੋਲੋਜੀਜ਼ ਪ੍ਰਾਈਵੇਟ ਲਿਮਿਟੇਡ ਅਤੇ ਲੋਕੇਸ਼ ਮਸ਼ੀਨਜ਼ ਲਿਮਿਟੇਡ ਸ਼ਾਮਲ ਹਨ।

Advertisement

ਇਹ ਕਾਰਵਾਈ ਇਨ੍ਹਾਂ ਚਾਰ ਕੰਪਨੀਆਂ ਨੂੰ ਅਮਰੀਕੀ ਵਿਦੇਸ਼ੀ ਸੰਪਤੀ ਨਿਯੰਤਰਣ ਦਫ਼ਤਰ (Office of Foreign Assets Control–OFAC) ਦੀ ਪਾਬੰਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਤੋਂ ਲਗਭਗ ਦੋ ਸਾਲ ਬਾਅਦ ਕੀਤੀ ਗਈ ਹੈ।

Advertisement

ਐਗਜ਼ਿਕਿਊਟਿਵ ਆਰਡਰ 14024 ਤਹਿਤ, ਜੋ ਰੂਸੀ ਸਰਕਾਰ ਨੂੰ ਵਿੱਤੀ, ਭੌਤਿਕ, ਤਕਨੀਕੀ ਜਾਂ ਹੋਰ ਕਿਸੇ ਕਿਸਮ ਦੀ ਸਹਾਇਤਾ ਦੇਣ ਦੇ ਸ਼ੱਕ ਹੇਠ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਂਦਾ ਹੈ, OFAC ਨੇ 2024 ਵਿੱਚ ਭਾਰਤ ਦੀਆਂ 21 ਇਕਾਈਆਂ ’ਤੇ ਪਾਬੰਦੀਆਂ ਲਗਾਈਆਂ ਸਨ। ਇਨ੍ਹਾਂ ਵਿੱਚ ਦੋ ਵਿਅਕਤੀ ਅਤੇ 19 ਕੰਪਨੀਆਂ ਸ਼ਾਮਲ ਸਨ।

ਇਨ੍ਹਾਂ ਕੰਪਨੀਆਂ ਨੂੰ ਪਾਬੰਦੀ ਸੂਚੀ ਵਿੱਚੋਂ ਹਟਾਉਣ ਦੀ ਜਾਣਕਾਰੀ SDN ਸੂਚੀ ਦੇ ਵਿਆਪਕ ਅੱਪਡੇਟ ਦੇ ਹਿੱਸੇ ਵਜੋਂ ਜਾਰੀ ਕੀਤੀ ਗਈ, ਜਿਸ ਵਿੱਚ ਮੈਕਸੀਕੋ ਦੇ ਨਸ਼ਾ ਤਸਕਰੀ ਨੈੱਟਵਰਕਾਂ ਨਾਲ ਕਥਿਤ ਤੌਰ ’ਤੇ ਜੁੜੇ ਕਈ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸੂਚੀ ਵਿੱਚ ਸ਼ਾਮਲ ਵੀ ਕੀਤਾ ਗਿਆ ਹੈ।

ਅਮਰੀਕੀ ਖਜ਼ਾਨਾ ਵਿਭਾਗ ਦੇ OFAC ਨੇ ਇੱਕ ਬਿਆਨ ਵਿੱਚ ਦੱਸਿਆ ਕਿ ਉਸ ਨੇ Trade Sanctions Reform and Export Enhancement Act (TSRA) ਤਹਿਤ ਜਨਵਰੀ ਤੋਂ ਮਾਰਚ 2026 ਦੀ ਮਿਆਦ ਦੌਰਾਨ ਜਾਰੀ ਕੀਤੇ ਗਏ ਲਾਇਸੈਂਸਾਂ ਸਬੰਧੀ ਆਪਣੀ ਤਿਮਾਹੀ ਰਿਪੋਰਟ ਵੀ ਜਾਰੀ ਕੀਤੀ ਹੈ।

ਪਾਬੰਦੀ ਸੂਚੀ ਵਿੱਚੋਂ ਹਟਾਈਆਂ ਗਈਆਂ ਚਾਰ ਕੰਪਨੀਆਂ ਵਿੱਚੋਂ ਗੈਲੇਕਸੀ ਬੇਅਰਿੰਗਜ਼ ਲਿਮਿਟੇਡ ਅਤੇ ਲੋਕੇਸ਼ ਮਸ਼ੀਨਜ਼ ਲਿਮਿਟੇਡ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਕੰਪਨੀਆਂ ਹਨ। ਲੋਕੇਸ਼ ਮਸ਼ੀਨਜ਼ ਸਵੀਡਨ ਦੀ ਵੋਲਵੋ, ਜਪਾਨ ਦੀਆਂ ਹੋਂਡਾ ਅਤੇ ਸੁਜ਼ੂਕੀ, ਅਤੇ ਅਮਰੀਕਾ ਦੀਆਂ ਜੌਨ ਡੀਅਰ ਅਤੇ ਕਮਿੰਸ ਸਮੇਤ ਕਈ ਅੰਤਰਰਾਸ਼ਟਰੀ ਕੰਪਨੀਆਂ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ।

ਸੂਚੀ ਵਿੱਚੋਂ ਹਟਾਈ ਗਈ ਇਕ ਹੋਰ ਕੰਪਨੀ ਆਰਆਰਜੀ ਇੰਜੀਨੀਅਰਿੰਗ ਟੈਕਨੋਲੋਜੀਜ਼ ਦਾ ਭਾਰਤੀ ਹਵਾਬਾਜ਼ੀ ਉਦਯੋਗ ਨਾਲ ਵੀ ਸਬੰਧ ਹੈ। ਇਸ ਦੇ ਮੈਨੇਜਿੰਗ ਡਾਇਰੈਕਟਰ ਅਤੇ ਚੇਅਰਪਰਸਨ ਜੀ. ਐਮ. ਗੰਗਾ ਰਾਓ ਨੇ 2018 ਵਿੱਚ ਨਾਗਰਿਕ ਹਵਾਬਾਜ਼ੀ ਮੰਤਰਾਲੇ ਵੱਲੋਂ ਮਨੁੱਖ ਰਹਿਤ ਹਵਾਈ ਵਾਹਨ (UAV) ਤਕਨਾਲੋਜੀ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਬਣਾਏ ਗਏ ਟਾਸਕ ਗਰੁੱਪ ਵਿੱਚ ਉਦਯੋਗਿਕ ਮਾਹਿਰ ਵਜੋਂ ਭਾਗ ਲਿਆ ਸੀ।

Advertisement
×