ਅਨਲੌਕ: ਦਿੱਲੀ ’ਚ ਸਿਨੇਮਾ ਘਰਾਂ ਦੇ ਦਰ ਖੁੱਲ੍ਹੇ

ਅਨਲੌਕ: ਦਿੱਲੀ ’ਚ ਸਿਨੇਮਾ ਘਰਾਂ ਦੇ ਦਰ ਖੁੱਲ੍ਹੇ

ਨਵੀਂ ਦਿੱਲੀ ਵਿੱਚ ਇੱਕ ਸਿਨੇਮਾ ਹਾਲ ਨੂੰ ਸੈਨੇਟਾਈਜ਼ ਕਰਦਾ ਹੋਇਆ ਕਾਮਾ।

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 25 ਜੁਲਾਈ

ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ ਵੱਲੋਂ ਕਰੋਨਾ ਐਕਟ ਤਹਿਤ ਦਿੱਲੀ ਦੇ ਸਿਨੇਮਾ ਘਰਾਂ ਨੂੰ ਆਪਣੀਆਂ ਸੀਟਾਂ ਦੀ 50 ਫ਼ੀਸਦੀ ਸਮਰੱਥਾ ਨਾਲ ਮੁੜ ਸੋਮਵਾਰ ਤੋਂ ਖੋਲ੍ਹਣ ਦੀ ਢਿੱਲ ਦੇਣ ਦੇ ਐਲਾਨ ਨਾਲ ਸਿਨੇਮਾ ਘਰਾਂ ਦੇ ਪ੍ਰਬੰਧਕਾਂ ਦੇ ਚਿਹਰੇ ਖਿੜ ਗਏ ਹਨ। ਪ੍ਰਬੰਧਕਾਂ ਲਈ ਸਿਨੇਮਾ ਹਾਲਾਂ ਦੇ ਅਮਲੇ ਦੀਆਂ ਤਨਖ਼ਾਹਾਂ ਕੱਢਣੀਆਂ ਔਖੀਆਂ ਹੋ ਗਈਆਂ ਸਨ। ਜਦੋਂ ਤੋਂ ਦੂਜੀ ਵਾਰ ਲੌਕਡਾਊਨ ਲੱਗਾ, ਸਿਨੇਮਾ ਹਾਲ ਬੰਦ ਕਰ ਦਿੱਤੇ ਸਨ, ਹੁਣ ਹੌਲੀ-ਹੌਲੀ ਢਿੱਲਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰਕੇ ਸਿਨੇਮਾ ਵੀ ਸ਼ੁਰੂ ਹੋ ਰਹੇ ਹਨ। ਸਿਨੇਮਾ ਪ੍ਰਬੰਧਕਾਂ ਵੱਲੋਂ ਅੱਜ ਇਨ੍ਹਾਂ ਨੂੰ ਸੈਨੇਟਾਈਜ਼ ਕੀਤਾ ਗਿਆ ਤੇ ਸਾਰੀ ਸਫ਼ਾਈ ਕੀਤੀ ਗਈ। ਭਲਕੇ ਤੋਂ ਦਿੱਲੀ ਦੇ ਫ਼ਿਲਮਾਂ ਦੇ ਸ਼ੌਕੀਨ ਆਪਣੇ ਪਸੰਦੀਦਾ ਸਿਨੇਮਾ ਘਰਾਂ ਵਿੱਚ ਫ਼ਿਲਮਾਂ ਦੇਖ ਸਕਣਗੇ। ਹਾਲਾਂਕਿ ਕਈ ਸਿਨੇਮਾ ਘਰਾਂ ਦੇ ਪ੍ਰਬੰਧਕਾਂ ਵੱਲੋਂ ਅਜੇ ਹਾਲ ਖੋਲ੍ਹਣ ਬਾਰੇ ਫ਼ੈਸਲਾ ਕਰਨਾ ਹੈ।

ਦਿੱਲੀ ਵਿੱਚ 56 ਸਿਨੇਮਾ ਹਾਲ ਹਨ ਤੇ 17 ਮਲਟੀਪਲੈਕਸ ਹਨ ਤੇ ਕੁੱਲ ਮਿਲਾ ਕੇ 99 ਸਕਰੀਨਾਂ ਹਨ। ਸਿੰਗਲ ਸਕਰੀਨ ਵਾਲੇ ਕਈ ਸਿਨੇਮਾ ਹਾਲ ਸਮੇਂ ਦੀ ਮਾਰ ਕਾਰਨ ਬੰਦ ਕੀਤੇ ਹੋਏ ਹਨ। ਜਦੋਂ ਤੋਂ ਕੋਵਿਡ-19 ਮਹਾਮਾਰੀ ਫੈਲੀ ਹੈ ਫ਼ਿਲਮ ਸਨਅਤ ਨੂੰ ਵੱਡੀ ਢਾਹ ਲੱਗੀ ਹੈ ਤੇ ਹੁਣ ਫ਼ਿਲਮਾਂ ਹੋਰ ਪਲੇਟਫਾਰਮਾਂ ਉਪਰ ਵੀ ਰਿਲੀਜ਼ ਹੋਣ ਲੱਗੀਆਂ ਹਨ ਤੇ ਨਵੀਂ ਪਨੀਰੀ ਮੋਬਾਈਲ ਫੋਨਾਂ ਉਪਰ ਹੀ ਫ਼ਿਲਮਾਂ ਦੇਖਣ ਦਾ ਝੱਸ ਪੂਰਾ ਕਰ ਲੈਂਦੀ ਹੈ। ਕਈ ਸਿਨੇਮਾ ਘਰਾਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਮਨੋਰੰਜਨ ਕਰ ਹੀ ਮਸਾਂ ਅਥਾਰਿਟੀਆਂ ਨੂੰ ਦੇ ਸਕਦੇ ਹਨ। ਹਾਲਾਂਕਿ ਕਈ ਪੁਰਾਣੇ ਸਿਨੇਮਾ ਹੁਣ ਮਲਟੀਪਲੈਕਸਾਂ ਵਿੱਚ ਤਬਦੀਲ ਹੋ ਚੁੱਕੇ ਹਨ ਤੇ ਕੋਵਿਡ ਕਾਲ ਤੋਂ ਪਹਿਲਾਂ ਸ਼ਾਨ ਨਾਲ ਚੱਲ ਵੀ ਰਹੇ ਸਨ।

ਮੈਟਰੋ ਵਿੱਚ ਖੜ੍ਹ ਕੇ ਸਫ਼ਰ ਨਹੀਂ ਕਰ ਸਕਣਗੇ ਯਾਤਰੀ

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਕੌਮੀ ਰਾਜਧਾਨੀ ਦਿੱਲੀ ਵਿੱਚ ਸੋਮਵਾਰ ਤੋਂ ਮੈਟਰੋ ਆਪਣੀ ਪੂਰੀ ਸੀਟ ਸਮਰੱਥਾ ਨਾਲ ਚੱਲੇਗੀ ਪਰ ਇਸ ਸਫ਼ਰ ਦੌਰਾਨ ਮੈਟਰੋ ਵਿੱਚ ਕਿਸੇ ਨੂੰ ਵੀ ਖੜ੍ਹੇ ਹੋ ਕੇ ਸਫ਼ਰ ਕਰਨ ਦੀ ਆਗਿਆ ਨਹੀਂ ਹੋਵੇਗੀ। ਪਹਿਲਾਂ ਮੈਟਰੋ ਆਪਣੀ ਸੀਟ ਸਮਰੱਥਾ ਤੋਂ 50 ਫ਼ੀਸਦੀ ਘੱਟ ਸਵਾਰੀਆਂ ਨਾਲ ਚੱਲ ਰਹੀ ਸੀ। ਇਸ ਦੌਰਾਨ ਮੈਟਰੋ ਵਿੱਚ ਇੱਕ ਸੀਟ ਛੱਡ ਕੇ ਬੈਠਣ ਦੀ ਆਗਿਆ ਸੀ ਤਾਂ ਜੋ ਸਮਾਜਿਕ ਦੂਰੀਆਂ ਦੇ ਨੇਮਾਂ ਦੀ ਪਾਲਣਾ ਕੀਤੀ ਜਾ ਸਕੇ ਪਰ ਮੈਟਰੋ ਵਿੱਚ ਲੋਕ ਖੜ੍ਹ ਕੇ ਸਫ਼ਰ ਕਰਦੇ ਸਨ। ਹੁਣ ਲੋਕ ਖੜ੍ਹ ਕੇ ਯਾਤਰਾ ਨਹੀਂ ਕਰ ਸਕਣਗੇ। ਦਿੱਲੀ ਮੈਟਰੋ ਰਾਜਧਾਨੀ ਤੋਂ ਇਲਾਵਾ ਐੱਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਬਹਾਦਰਗੜ੍ਹ (ਹਰਿਆਣਾ) ਤੋਂ ਇਲਾਵਾ ਗਾਜ਼ੀਆਬਾਦ ਤੇ ਨੋਇਡਾ (ਉੱਤਰ ਪ੍ਰਦੇਸ਼) ਨੂੰ ਕੌਮੀ ਰਾਜਧਾਨੀ ਨਾਲ ਜੋੜਦੀ ਹੈ।

ਵਿਆਹ ਨਾਲ ਜੁੜੇ ਕਾਰੋਬਾਰੀਆਂ ਵਿੱਚ ਖੁਸ਼ੀ ਦੀ ਲਹਿਰ

ਦਿੱਲੀ ਆਫ਼ਤ ਪ੍ਰਬੰਧਨ ਕਮੇਟੀ ਵੱਲੋਂ ਵਿਆਹਾਂ ਵਿੱਚ ਮਹਿਮਾਨਾਂ ਦੀ ਗਿਣਤੀ ਵਧਾ ਕੇ 100 ਕਰ ਦੇਣ ਨਾਲ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ ਤੇ ਵਿਆਹਾਂ ਨਾਲ ਜੁੜੇ ਕਾਰੋਬਾਰ ਵਿੱਚ ਸ਼ਾਮਲ ਲੋਕ ਵੀ ਹੁਣ ਕੁੱਝ ਖੁਸ਼ ਹਨ। ਟੈਂਟ ਤੇ ਕੈਟਰਿੰਗ ਐਸੋਸੀਏਸ਼ਨ ਦੇ ਕੌਮੀ ਜਨਰਲ ਸੱਕਤਰ ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਬੀਤੇ ਕਰੀਬ ਸਾਲ ਤੋਂ ਇਹ ਕਾਰੋਬਾਰ ਠੱਪ ਪਿਆ ਸੀ ਤੇ ਕੌਮੀ ਪੱਧਰ ਉਪਰ ਵੀ ਬਹੁਤ ਮਾੜਾ ਅਸਰ ਮੈਰਿਜ ਪੈਲੇਸ ਮਾਲਕਾਂ/ਸੰਚਾਲਕਾਂ, ਟੈਂਟ ਵਾਲਿਆਂ, ਬੈਂਡ, ਬੁੱਘੀ ਵਾਲਿਆਂ ਤੇ ਕੱਪੜਾ/ਗਹਿਣੇ ਦਾ ਕਾਰੋਬਾਰ ਬਹੁਤ ਪ੍ਰਭਾਵਿਤ ਹੋਇਆ। ਹਾਲਾਂਕਿ ਅਜੇ ਵੱਡੇ ਇੱਕਠਾਂ ਉਪਰ ਰੋਕ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਚੰਨੀ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਭਾਜਪਾ ਸ਼ਾਮਲ ਨਾ ਹੋਈ; ...

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਫਾਰੂਕ ਅਬਦੁੱਲ੍ਹਾ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਦਿੱਤੇ ਗਏ ਸੁ...

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਮੰਗਿਆ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਬਜਰੰਗ ਦਲ ਦੇ ਕਾਰਕੁਨਾਂ ਨੇ ਸੈੱਟ ’ਤੇ ਪਹੁੰਚ ਕੇ ਭੰਨਤੋੜ ਕੀਤੀ

ਸ਼ਹਿਰ

View All