DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਨੋਖਾ ਮਾਮਲਾ: 3.22 ਲੱਖ ਦੇ 50 ਬਕਾਇਆ ਚਲਾਨਾਂ ਵਾਲਾ ਮੋਟਰਸਾਈਕਲ ਸੜਕ ’ਤੇ ਘੁਮਾ ਰਿਹਾ ਸੀ ਨੌਜਵਾਨ, ਜ਼ਬਤ

ਪੁਲੀਸ ਨੇ ਮੋਟਰਸਾਈਕਲ ਨੂੰ ਜ਼ਬਤ ਕੀਤਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਸੜਕ 'ਤੇ ਬਿਨਾਂ ਹੈਲਮੈਟ, ਬਿਨਾਂ ਨੰਬਰ ਪਲੇਟ ਅਤੇ ਬਿਨਾਂ ਕਾਗਜ਼ਾਤ ਤੋਂ ਮੋਟਰਸਾਈਕਲ ਚਲਾਉਣਾ ਇੱਕ ਮੋਟਰਸਾਈਕਲ ਚਾਲਕ ਨੂੰ ਉਸ ਸਮੇਂ ਬਹੁਤ ਭਾਰੀ ਪੈ ਗਿਆ, ਜਦੋਂ ਟਰੈਫਿਕ ਪੁਲੀਸ ਨੇ ਰੂਟੀਨ ਚੈਕਿੰਗ ਦੌਰਾਨ ਉਸ ਨੂੰ ਰੋਕਿਆ। ਐਨਾ ਹੀ ਨਹੀਂ ਜਦੋਂ ਪੁਲੀਸ ਅਧਿਕਾਰੀਆਂ ਨੇ ਵਾਹਨ ਦਾ ਰਿਕਾਰਡ ਖੰਗਾਲਿਆ ਤਾਂ ਉਨ੍ਹਾਂ ਦੇ ਵੀ ਹੋਸ਼ ਉੱਡ ਗਏ, ਕਿਉਂਕਿ ਉਸ ਇਕੱਲੇ ਮੋਟਰਸਾਈਕਲ 'ਤੇ ਇੱਕ-ਦੋ ਨਹੀਂ ਬਲਕਿ ਪੂਰੇ 50 ਚਲਾਨ ਬਕਾਇਆ ਸਨ।

ਗੁਰੂਗ੍ਰਾਮ ਟਰੈਫਿਕ ਪੁਲੀਸ ਨੇ 3.22 ਲੱਖ ਰੁਪਏ ਦੇ 50 ਬਕਾਇਆ ਚਲਾਨਾਂ ਵਾਲੇ ਇੱਕ ਮੋਟਰਸਾਈਕਲ ਨੂੰ ਜ਼ਬਤ ਕਰ ਲਿਆ ਹੈ।

Advertisement

ਪੁਲੀਸ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਵਿਰੁੱਧ ਲਗਾਤਾਰ ਵਿਸ਼ੇਸ਼ ਐਨਫੋਰਸਮੈਂਟ ਮੁਹਿੰਮਾਂ ਚਲਾ ਰਹੀ ਹੈ। ਇਨ੍ਹਾਂ ਮੁਹਿੰਮਾਂ ਦੇ ਹਿੱਸੇ ਵਜੋਂ ਮੋਟਰ ਵਾਹਨ ਐਕਟ, 1988 ਦੇ ਉਪਬੰਧਾਂ ਦੇ ਅਨੁਸਾਰ ਉਨ੍ਹਾਂ ਵਾਹਨ ਮਾਲਕਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਜੋ ਲੰਬੇ ਸਮੇਂ ਤੋਂ ਆਪਣੇ ਬਕਾਇਆ ਚਲਾਨ ਭਰਨ ਵਿੱਚ ਅਸਫਲ ਰਹੇ ਹਨ। ਵਾਹਨ ਚਾਲਕਾਂ ਨੂੰ ਉਨ੍ਹਾਂ ਦੇ ਬਕਾਇਆ ਚਲਾਨਾਂ ਬਾਰੇ ਵੀ ਸੂਚਿਤ ਕੀਤਾ ਜਾ ਰਹਾ ਹੈ ਅਤੇ ਉਨ੍ਹਾਂ ਨੂੰ ਸਮੇਂ ਸਿਰ ਭੁਗਤਾਨ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

Advertisement

ਇਹ ਘਟਨਾ ਉਦੋਂ ਵਾਪਰੀ ਜਦੋਂ ਸੀ.ਆਰ.ਪੀ.ਐੱਫ. ਚੌਂਕ ਦੇ ਜੋਨਲ ਅਫ਼ਸਰ ਏ.ਐੱਸ.ਆਈ. ਸੰਦੀਪ ਆਪਣੀ ਟੀਮ ਸਮੇਤ ਰੂਟੀਨ ਵਾਹਨ-ਚੈਕਿੰਗ ਮੁਹਿੰਮ ਚਲਾ ਰਹੇ ਸਨ। ਕਾਰਵਾਈ ਦੌਰਾਨ ਇੱਕ ਮੋਟਰਸਾਈਕਲ ਨੂੰ ਰੋਕਿਆ ਗਿਆ ਅਤੇ ਉਸ ਦੀ ਪੜਤਾਲ ਲਈ ਦਸਤਾਵੇਜ਼ ਮੰਗੇ ਗਏ। ਹਾਲਾਂਕਿ, ਚਾਲਕ ਕੋਈ ਵੀ ਦਸਤਾਵੇਜ਼ ਪੇਸ਼ ਕਰਨ ਵਿੱਚ ਅਸਫਲ ਰਿਹਾ।

ਜਾਂਚ ਕਰਨ 'ਤੇ ਪਾਇਆ ਗਿਆ ਕਿ ਮੋਟਰ ਵਾਹਨ ਐਕਟ, 1988 ਦੇ ਵੱਖ-ਵੱਖ ਉਪਬੰਧਾਂ ਤਹਿਤ ਮੋਟਰਸਾਈਕਲ 'ਤੇ 50 ਚਲਾਨ ਬਕਾਇਆ ਸਨ, ਜਿਨ੍ਹਾਂ ਵਿੱਚ ਕੁੱਲ 3,22,500 ਰੁਪਏ ਦਾ ਜੁਰਮਾਨਾ ਸ਼ਾਮਲ ਸੀ। ਜ਼ਿਆਦਾਤਰ ਚਲਾਨ ਬਿਨਾਂ ਹੈਲਮੈਟ ਤੋਂ ਸਵਾਰੀ ਕਰਨ, ਵੈਧ ਪ੍ਰਦੂਸ਼ਣ ਅੰਡਰ ਕੰਟਰੋਲ (ਪੀ.ਯੂ.ਸੀ.) ਸਰਟੀਫਿਕੇਟ ਤੋਂ ਬਿਨਾਂ ਵਾਹਨ ਚਲਾਉਣ ਅਤੇ ਬਿਨਾਂ ਨੰਬਰ ਪਲੇਟ ਤੋਂ ਸਵਾਰੀ ਕਰਨ ਵਰਗੀਆਂ ਹੋਰ ਟਰੈਫਿਕ ਉਲੰਘਣਾਵਾਂ ਨਾਲ ਸਬੰਧਤ ਸਨ।

ਟਰੈਫਿਕ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਬਕਾਇਆ ਚਲਾਨਾਂ ਦੇ ਕਾਰਨ ਲਾਗੂ ਨਿਯਮਾਂ ਅਨੁਸਾਰ ਕਾਰਵਾਈ ਕਰਦੇ ਹੋਏ ਗੁਰੂਗ੍ਰਾਮ ਟਰੈਫਿਕ ਪੁਲੀਸ ਨੇ ਮੋਟਰਸਾਈਕਲ ਨੂੰ ਜ਼ਬਤ ਕਰ ਲਿਆ ਅਤੇ ਇਸ ਨੂੰ ਨਿਰਧਾਰਿਤ ਪਾਰਕਿੰਗ ਸਹੂਲਤ ਵਿੱਚ ਖੜ੍ਹਾ ਕਰ ਦਿੱਤਾ।’’

ਗੁਰੂਗ੍ਰਾਮ ਪੁਲੀਸ ਦੇ ਬੁਲਾਰੇ ਨੇ ਕਿਹਾ, "ਗੁਰੂਗ੍ਰਾਮ ਟਰੈਫਿਕ ਪੁਲਿਸ ਸਾਰੇ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਵੈਧ ਬੀਮਾ, ਪ੍ਰਦੂਸ਼ਣ ਅੰਡਰ ਕੰਟਰੋਲ (ਪੀ.ਯੂ.ਸੀ.) ਸਰਟੀਫਿਕੇਟ, ਅਤੇ ਹੋਰ ਲੋੜੀਂਦੇ ਕਾਗਜ਼ਾਤ ਸਮੇਤ ਵਾਹਨ ਦੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਅੱਪ-ਟੂ-ਡੇਟ ਰੱਖਣ ਦੀ ਅਪੀਲ ਕਰਦੀ ਹੈ। ਵਾਹਨ ਚਾਲਕਾਂ ਨੂੰ ਬਕਾਇਆ ਚਲਾਨਾਂ ਦਾ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਦਾ ਵੀ ਆਗ੍ਰਹਿ ਕੀਤਾ ਜਾਂਦਾ ਹੈ। ਟਰੈਫਿਕ ਨਿਯਮਾਂ ਦੀ ਪਾਲਣਾ ਵਾਹਨ ਚਾਲਕਾਂ ਅਤੇ ਸੜਕ ਦੇ ਹੋਰ ਵਰਤੋਂਕਾਰਾਂ ਦੋਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜ਼ਰੂਰੀ ਹੈ।’’

Advertisement
×