DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

UGC-NET ਦੀਆਂ ਆਂਸਰ ਕੀਅ ਜਾਰੀ: NTA

UGC NET Answer Key: 84 ਵਿਸ਼ਿਆਂ ਲਈ ਜਾਰੀ ਹੋਈਆਂ ਆਂਸਰ ਕੀਅ

  • fb
  • twitter
  • whatsapp
  • whatsapp
Advertisement

UGC NET Answer Key: ਨੈਸ਼ਨਲ ਟੈਸਟਿੰਗ ਏਜੰਸੀ (ਐਨ ਟੀ ਏ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂ.ਜੀ.ਸੀ. ਨੈਸ਼ਨਲ ਐਲੀਜੀਬਿਲਟੀ ਟੈਸਟ ਦੀਆਂ ਆਂਸਰ ਕੀਅ ਦਾ ਐਲਾਨ ਕਰ ਦਿੱਤਾ ਗਿਆ ਹੈ। ਏਜੰਸੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਉੱਤੇ ਇੱਕ ਪੋਸਟ ਵਿੱਚ ਦੱਸਿਆ ਕਿ ਯੂ ਜੀ ਸੀ-ਨੈੱਟ 2026 ਦੀਆਂ ਅੰਤਿਮ ਉੱਤਰ ਕੁੰਜੀਆਂ 84 ਵਿਸ਼ਿਆਂ ਲਈ ਸਰਕਾਰੀ ਤੌਰ ’ਤੇ ਜਾਰੀ ਕਰ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਐਨ ਈ ਏ ਨੇ ਇਸ ਸਾਲ ਜੂਨ ਵਿੱਚ ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ (ਸ਼ਸ਼ੋਲੋਜੀ) ਦੇ ਪੇਪਰ ਦੇਣ ਵਾਲੇ ਉਮੀਦਵਾਰਾਂ ਲਈ ਨਵੇਂ ਸਿਰੇ ਤੋਂ ਪ੍ਰੀਖਿਆਵਾਂ ਦਾ ਹੁਕਮ ਦਿੱਤਾ ਸੀ ਕਿਉਂਕਿ ਇੱਕ ਮਾਹਰ ਕਮੇਟੀ ਨੂੰ ਪ੍ਰਸ਼ਨ ਪੱਤਰਾਂ ਵਿੱਚ ਤੱਥਾਂ ਸਬੰਧੀ, ਟਾਈਪਿੰਗ, ਅਨੁਵਾਦ ਅਤੇ ਭਾਸ਼ਾ ਨਾਲ ਜੁੜੀਆਂ ਗਲਤੀਆਂ ਮਿਲੀਆਂ ਸਨ।

ਐਨ ਟੀ ਏ ਨੇ ਪ੍ਰੀਖਿਆ ਤੋਂ ਲਗਪਗ ਦੋ ਮਹੀਨੇ ਬਾਅਦ 16 ਅਗਸਤ ਨੂੰ ਸਮਾਜ ਸ਼ਾਸਤਰ, ਕਾਮਰਸ ਅਤੇ ਅੰਗਰੇਜ਼ੀ ਦੇ ਪੇਪਰਾਂ ਬਾਰੇ ਇੱਕ ਵਿਸ਼ੇਸ਼ ਨੋਟਿਸ ਜਾਰੀ ਕਰਦਿਆਂ ਯੂ ਜੀ ਸੀ-ਨੈੱਟ 2026 ਦੀ ਉੱਤਰ ਕੁੰਜੀ ਜਾਰੀ ਕੀਤੀ ਸੀ। ਬਾਅਦ ਵਿੱਚ ਉਸੇ ਦਿਨ ਗਲਤੀਆਂ ਦਾ ਹਵਾਲਾ ਦਿੰਦੇ ਹੋਏ ਇਹ ਐਲਾਨ ਕੀਤਾ ਗਿਆ ਸੀ ਕਿ ਇਨ੍ਹਾਂ ਤਿੰਨਾਂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਸਤੰਬਰ ਵਿੱਚ ਦੁਬਾਰਾ ਲਈਆਂ ਜਾਣਗੀਆਂ।

Advertisement

ਇਹ ਮੁੜ-ਪ੍ਰੀਖਿਆਵਾਂ 9 ਅਤੇ 10 ਸਤੰਬਰ ਨੂੰ ਤੈਅ ਕੀਤੀਆਂ ਗਈਆਂ ਹਨ ਅਤੇ ਉਮੀਦਵਾਰਾਂ ਨੂੰ ਕੋਈ ਵੀ ਵਾਧੂ ਪ੍ਰੀਖਿਆ ਫ਼ੀਸ ਨਹੀਂ ਦੇਣੀ ਪਵੇਗੀ। ਦੱਸ ਦਈਏ ਕਿ ਭਾਰਤੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰ ਦੇ ਅਹੁਦੇ ਅਤੇ ਜੂਨੀਅਰ ਰਿਸਰਚ ਫੈਲੋਸ਼ਿਪ (JRF) ਲਈ ਯੋਗਤਾ ਤੈਅ ਕਰਨ ਵਾਸਤੇ NTA ਵੱਲੋਂ ਨੈੱਟ (NET) ਪ੍ਰੀਖਿਆ ਲਈ ਜਾਂਦੀ ਹੈ।

Advertisement

Advertisement
×