ਨਵੀਂ ਦਿੱਲੀ: ਦੱਖਣ-ਪੱਛਮ ਦਿੱਲੀ ਦੇ ਕਕਰੌਲਾ ਖੇਤਰ ਵਿੱਚ ਇੱਕ ਘਰ ਵਿੱਚ ਕਥਿਤ ਤੌਰ ’ਤੇ ਸੰਨ੍ਹ ਲਾਉਣ ਦੇ ਦੋਸ਼ ਵਿੱਚ ਦੋ ਨਾਬਾਲਗਾਂ ਨੂੰ ਕਾਬੂ ਕੀਤਾ ਹੈ। ਪੁਲੀਸ ਬੁਲਾਰੇ ਨੇ ਕਿਹਾ ਕਿ 29 ਸਾਲਾ ਸੁਨਾਰ ਸੂਰਜ ਨੂੰ ਵੀ ਚੋਰੀ ਦੇ ਗਹਿਣੇ ਖਰੀਦਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। 28 ਸਾਲਾ ਰਵੀ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਊਹ ਬਿਹਾਰ ਗਿਆ ਹੋਇਆ ਸੀ ਅਤੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਗੁਆਂਢੀਆਂ ਨੇ ਚੋਰੀ ਸਬੰਧੀ ਉਸ ਨੂੰ ਦੱਸਿਆ। ਜਦੋਂ ਉਸ ਨੇ ਆ ਕੇ ਦੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ ਤੇ ਗਹਿਣੇ ਗਾਇਬ ਸਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਜਾਂਚ ਦੌਰਾਨ ਪੁਲੀਸ ਨੇ ਨੇੜਲੇ ਖੇਤਰ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਤਾਂ ਦੋ ਬੱਚਿਆਂ ’ਤੇ ਘਟਨਾ ਵਿੱਚ ਸ਼ਾਮਲ ਹੋਣ ਦਾ ਸ਼ੱਕ ਪ੍ਰਗਟਾਇਆ। ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਚੋਰੀ ਦੇ ਗਹਿਣੇ ਤੇ ਕੰਪਿਊਟਰ ਬਰਾਮਦ ਕੀਤਾ ਹੈ।
-ਪੀਟੀਆਈ