ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਡਿਜੀਟਲ ਗ੍ਰਿਫ਼ਤਾਰੀ ਮਾਮਲੇ ’ਚ ਦੋ ਕਾਬੂ

ਦਿੱਲੀ ਦੇ ਡਾਕਟਰ ਨਾਲ ਮਾਰੀ ਸੀ 15 ਲੱਖ ਰੁਪਏ ਦੀ ਠੱਗੀ
Advertisement

ਪੁਲੀਸ ਨੇ ‘ਡਿਜੀਟਲ ਗ੍ਰਿਫਤਾਰੀ’ ਮਾਮਲੇ ਵਿੱਚ ਸਾਈਬਰ ਧੋਖਾਧੜੀ ਲਈ ਕਮਿਸ਼ਨ ’ਤੇ ਕਾਰਪੋਰੇਟ ਬੈਂਕ ਖਾਤਿਆਂ ਦਾ ਪ੍ਰਬੰਧ ਕਰਨ ਵਾਲੇ ਬੈਂਕ ਕਰਮਚਾਰੀ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇੱਕ ਮੁਲਜ਼ਮ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ਤੋਂ ਗ੍ਰਿਫ਼ਤਾਰ ਕੀਤਾ, ਜਦਕਿ ਦੂਜੀ ਗ੍ਰਿਫ਼ਤਾਰੀ ਬੰਗਲੂਰੂ ਤੋਂ ਕੀਤੀ ਗਈ ਹੈ। ਕੋਲਕਾਤਾ ਤੋਂ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਬੁੱਧਦੇਵ ਹਾਜ਼ਰਾ (31) ਵਜੋਂ ਹੋਈ ਹੈ, ਜੋ ਕਈ ਬੈਂਕਾਂ ਵਿੱਚ ਕੰਮ ਕਰ ਚੁੱਕਾ ਹੈ। ਇਨ੍ਹਾਂ ਨੇ ਦਿੱਲੀ ਦੇ ਇੱਕ ਡਾਕਟਰ ਨਾਲ ਲਗਪਗ 15 ਲੱਖ ਰੁਪਏ ਦੀ ਠੱਗੀ ਮਾਰੀ ਸੀ। ਅਧਿਕਾਰੀ ਨੇ ਕਿਹਾ ਕਿ ਹਾਜ਼ਰਾ ਕੋਲ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਐਮਬੀਏ ਦੀ ਡਿਗਰੀ ਹੈ ਅਤੇ ਉਸ ਨੇ ਪੱਛਮੀ ਬੰਗਾਲ ਦੇ ਬੈਰਕਪੁਰ ਦੇ ਰਹਿਣ ਵਾਲੇ ਜੌਨ ਨਾਮ ਦੇ ਵਿਅਕਤੀ ਦੇ ਪ੍ਰਭਾਵ ਹੇਠ ਕਥਿਤ ਤੌਰ ’ਤੇ ਸਾਈਬਰ ਧੋਖਾਧੜੀ ਕਰਨ ਵਾਲਿਆਂ ਨੂੰ ਕਮਿਸ਼ਨ ’ਤੇ ਕਾਰਪੋਰੇਟ ਬੈਂਕ ਖਾਤੇ ਦੇਣੇ ਸ਼ੁਰੂ ਕੀਤੇ ਸਨ। ਅਧਿਕਾਰੀ ਨੇ ਕਿਹਾ ਕਿ ਦਿੱਲੀ ਦੇ ਇੱਕ ਡਾਕਟਰ ਤੋਂ 14.85 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਹੋਰ ਦੋਸ਼ੀ ਮੁਹੰਮਦ ਸਾਹੀਨ ਖਾਨ (30) ਨੂੰ ਕਰਨਾਟਕ ਦੇ ਬੰਗਲੂਰੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਆਫ ਪੁਲੀਸ (ਕੇਂਦਰੀ) ਰਿਸ਼ੀ ਕੁਮਾਰ ਨੇ ਕਿਹਾ ਕਿ ਮਹਾਰਾਸ਼ਟਰ, ਗੁਜਰਾਤ, ਤਿਲੰਗਾਨਾ, ਆਂਧਰਾ ਪ੍ਰਦੇਸ਼, ਕੇਰਲ ਅਤੇ ਕਰਨਾਟਕ ਸਮੇਤ ਵੱਖ-ਵੱਖ ਰਾਜਾਂ ਤੋਂ ਘੱਟੋ-ਘੱਟ 10 ਹੋਰ ਸ਼ਿਕਾਇਤਾਂ ਮੁਲਜ਼ਮਾਂ ਵੱਲੋਂ ਚਲਾਏ ਜਾਂਦੇ ਉਸੇ ਬੈਂਕ ਖਾਤਿਆਂ ਨਾਲ ਜੁੜੀਆਂ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਡਾਕਟਰ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਇੱਕ ਵਿਅਕਤੀ ਦਾ ਫੋਨ ਆਇਆ, ਜਿਸ ਨੇ ਆਪਣੇ ਆਪ ਨੂੰ ਇੱਕ ਸਰਕਾਰੀ ਅਧਿਕਾਰੀ ਵਜੋਂ ਪੇਸ਼ ਕੀਤਾ ਤੇ ਇੱਕ ਝੂਠੇ ਕਾਨੂੰਨੀ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੱਤੀ। ਫ਼ੋਨ ਕਰਨ ਵਾਲੇ ਨੇ ਡਾਕਟਰ ਨੂੰ ‘ਡਿਜੀਟਲ ਗ੍ਰਿਫ਼ਤਾਰੀ’ ਤੋਂ ਬਚਣ ਲਈ 14 ਲੱਖ 85 ਹਜ਼ਾਰ ਰੁਪਏ ਭੇਜਣ ਲਈ ਮਜਬੂਰ ਕੀਤਾ।

Advertisement
Advertisement