DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਈ-ਰਿਕਸ਼ਾ ’ਚ ਲੁੱਟ-ਖੋਹ ਕਰਨ ਵਾਲੇ ਦੋ ਕਾਬੂ

ਲੋਨੀ ਦੇ ਨੌਜਵਾਨ ਤੋਂ ਕੀਤੀ ਸੀ ਲੁੱਟ; ਬਲੇਡ ਦਿਖਾ ਕੇ ਖੋਹਿਆ ਸੀ ਪਰਸ

  • fb
  • twitter
  • whatsapp
  • whatsapp
featured-img featured-img
ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।
Advertisement

ਦਿੱਲੀ ਦੇ ਸੀਲਮਪੁਰ ਇਲਾਕੇ ਵਿੱਚ ਮੰਗਲਵਾਰ ਨੂੰ ਈ-ਰਿਕਸ਼ਾ ਦੇ ਅੰਦਰ ਸਵਾਰੀਆਂ ਵੱਲੋਂ ਕੀਤੀ ਗਈ ਲੁੱਟ-ਖੋਹ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਲਮਪੁਰ ਥਾਣੇ ਦੀ ਪੁਲੀਸ ਟੀਮ ਨੇ ਬੀਤੇ ਦਿਨ ਇਸ ਮਾਮਲੇ ਨੂੰ ਸਫਲਤਾਪੂਰਵਕ ਹੱਲ ਕਰ ਲਿਆ। ਇਸ ਵਾਰਦਾਤ ਵਿੱਚ ਗਾਜ਼ੀਆਬਾਦ ਦੇ ਲੋਨੀ ਇਲਾਕੇ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਨੂੰ ਉਸ ਦੇ ਸਹਿ-ਯਾਤਰੀਆਂ ਨੇ ਨਿਸ਼ਾਨਾ ਬਣਾਇਆ ਸੀ।

ਪੀੜਤ ਅਨੁਸਾਰ ਜਦੋਂ ਉਹ 66-ਫੁੱਟਾ ਰੋਡ ਤੋਂ ਬ੍ਰਹਮਪੁਰੀ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਤਿੰਨ ਵਿਅਕਤੀਆਂ ਨੇ ਉਸ ਨੂੰ ਬਲੇਡ ਦਿਖਾ ਕੇ ਡਰਾਇਆ ਅਤੇ ਉਸ ਦਾ ਪਰਸ ਖੋਹ ਲਿਆ, ਜਿਸ ਵਿੱਚ 2,900 ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਸਨ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ ਸਨ। ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਬੀ ਐੱਨ ਐੱਸ ਦੀਆਂ ਧਾਰਾਵਾਂ 309(6)/3(5) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

Advertisement

ਪੁਲੀਸ ਟੀਮ ਨੇ ਤਕਨੀਕੀ ਅਤੇ ਸਥਾਨਕ ਸੂਤਰਾਂ ਦੀ ਮਦਦ ਨਾਲ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਦਾਨਿਸ਼ ਉਰਫ਼ ਦੱਤੂ (28) ਅਤੇ ਸ਼ਰਾਫਤ ਉਰਫ਼ ਛੋਟਾ (30) ਨੂੰ ਕਾਬੂ ਕਰ ਲਿਆ, ਜੋ ਨਿਊ ਸੀਲਮਪੁਰ ਦੇ ਰਹਿਣ ਵਾਲੇ ਹਨ। ਪੁਲੀਸ ਨੇ ਉਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਬਲੇਡ, ਲੁੱਟਿਆ ਹੋਇਆ ਪਰਸ ਅਤੇ ਕੁਝ ਨਗਦੀ ਵੀ ਬਰਾਮਦ ਕਰ ਲਈ ਹੈ। ਉਨ੍ਹਾਂ ਦੇ ਤੀਜੇ ਸਾਥੀ ਦੀ ਭਾਲ ਅਜੇ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 14 ਫਰਵਰੀ ਨੂੰ ਉੱਤਰ-ਪੂਰਬੀ ਦਿੱਲੀ ਦੇ ਮੌਜਪੁਰ ਇਲਾਕੇ ਵਿੱਚ ਬਦਨਾਮ ‘ਗਲਾ ਘੋਟੂ ਗੈਂਗ’ ਵੱਲੋਂ ਕੀਤੀ ਲੁੱਟ ਦੀ ਵੀਡੀਓ ਵਾਇਰਲ ਹੋਈ ਸੀ। 10 ਫਰਵਰੀ ਦੀ ਰਾਤ ਨੂੰ ਤਿੰਨ ਲੁਟੇਰਿਆਂ ਨੇ ਇੱਕ ਨੌਜਵਾਨ ਦਾ ਗਲਾ ਘੁੱਟ ਕੇ ਉਸ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਸੀ ਅਤੇ ਉਸ ਕੋਲੋਂ 2,500 ਰੁਪਏ ਤੇ ਬੈਗ ਖੋਹ ਕੇ ਫ਼ਰਾਰ ਹੋ ਗਏ ਸਨ।

Advertisement

Advertisement
×