DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰਾਂਸਪੋਰਟ ਵਿਭਾਗ ਦੀ ਚਿਤਾਵਨੀ: ਦਿੱਲੀ ਦੀਆਂ ਸੜਕਾਂ ’ਤੇ ਹੁਣ ਨਹੀਂ ਚੱਲਣਗੇ ਪੁਰਾਣੇ ਵਾਹਨ

ਬਿਨਾਂ ਨੋਟਿਸ ਦਿੱਤੇ ਸਕਰੈਪ ਕੀਤੇ ਜਾਣਗੇ 10-15 ਸਾਲ ਪੁਰਾਣੇ ਵਾਹਨ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Delhi bans old vehicles: ਦਿੱਲੀ ਟਰਾਂਸਪੋਰਟ ਵਿਭਾਗ ਨੇ ਸ਼ਨੀਵਾਰ ਨੂੰ ਇੱਕ ਜਨਤਕ ਨੋਟਿਸ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਸ਼ਹਿਰ ਦੀਆਂ ਸੜਕਾਂ ’ਤੇ ਚੱਲਣ ਵਾਲੇ ਜਾਂ ਜਨਤਕ ਥਾਵਾਂ ’ਤੇ ਪਾਰਕ ਕੀਤੇ ‘ਐਂਡ-ਆਫ-ਲਾਈਫ’ (ਮਿਆਦ ਪੁੱਗ ਚੁੱਕੇ) ਵਾਹਨਾਂ ਨੂੰ ਹੁਣ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਜ਼ਬਤ ਕਰਕੇ ਸਿੱਧਾ ਸਕਰੈਪ(ਕਬਾੜ) ਕਰ ਦਿੱਤਾ ਜਾਵੇਗਾ।

ਇਹ ਕਦਮ ਕੌਮੀਂ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਅਤੇ ਵਾਤਾਵਰਣ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਚੁੱਕਿਆ ਗਿਆ ਹੈ। ਨਿਯਮਾਂ ਅਨੁਸਾਰ, 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨ ਅਤੇ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਨੂੰ ਐਂਡ-ਆਫ-ਲਾਈਫ ਵਾਹਨਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

Advertisement

ਵਿਭਾਗ ਨੇ ਖਾਸ ਤੌਰ ’ਤੇ BS-III ਅਤੇ ਇਸ ਤੋਂ ਹੇਠਲੇ ਮਿਆਰ ਵਾਲੇ ਵਾਹਨਾਂ ’ਤੇ ਸ਼ਿਕੰਜਾ ਕੱਸਣ ਦੀ ਗੱਲ ਕਹੀ ਹੈ। ਅਜਿਹੇ ਵਾਹਨਾਂ ਦੇ ਮਾਲਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਤੁਰੰਤ ‘ਨੋ ਆਬਜੈਕਸ਼ਨ ਸਰਟੀਫਿਕੇਟ’ (NOC) ਪ੍ਰਾਪਤ ਕਰਨ ਅਤੇ ਆਪਣੇ ਵਾਹਨਾਂ ਨੂੰ ਦਿੱਲੀ-NCR ਤੋਂ ਬਾਹਰ ਕਿਸੇ ਹੋਰ ਸ਼ਹਿਰ ਵਿੱਚ ਤਬਦੀਲ ਕਰ ਲੈਣ।

Advertisement

ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਵਿੱਚੋਂ ਪੁਰਾਣੇ ਵਾਹਨਾਂ ਨੂੰ ਹਟਾਉਣ ਲਈ ਜਲਦੀ ਹੀ ਇੱਕ ਨਵੀਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।

Advertisement
×