ਦਿੱਲੀ-ਐੱਨਸੀਆਰ ’ਚ ਧੁੰਦ ਕਾਰਨ ਆਵਾਜਾਈ ਵਿਚ ਵਿਘਨ

ਦਿੱਲੀ-ਐੱਨਸੀਆਰ ’ਚ ਧੁੰਦ ਕਾਰਨ ਆਵਾਜਾਈ ਵਿਚ ਵਿਘਨ

ਗਾਜ਼ੀਪੁਰ ਬਾਰਡਰ ਉੱਤੇ ਹੱਡ ਚੀਰਵੀਂ ਠੰਢ ਤੋਂ ਬਚਾਅ ਲਈ ਅੱਗ ਸੇਕਦੇ ਹੋਏ ਿਕਸਾਨ। ਫੋਟੋ:ਪੀਟੀਆਈ

ਪੱਤਰ ਪ੍ਰੇਰਕ

ਨਵੀਂ ਦਿੱਲੀ, 17 ਜਨਵਰੀ

ਦਿੱਲੀ ਸਮੇਤ ਐੱਨਸੀਆਰ ਨੂੰ ਰਾਤ ਸਮੇਂ ਧੁੰਦ ਦੀ ਸੰਘਣੀ ਪਰਤ ਛਾ ਗਈ, ਜੋ ਦਿਨ ਦੇ ਦਸ ਵਜੇ ਤੋਂ ਬਾਅਦ ਵੀ ਜਾਰੀ ਰਹੀ। ਧੁੰਦ ਕਾਰਨ ਪਾਰਦਰਸ਼ਤਾ ਇੰਨੀ ਜ਼ਿਆਦਾ ਘੱਟ ਗਈ ਕਿ 50 ਮੀਟਰ ਤੋਂ ਦੇਖਣਾ ਔਖਾ ਹੋ ਗਿਆ। ਰਾਤ ਸਮੇਂ ਪੈ ਰਹੀ ਧੁੰਦ ਸਵੇਰੇ ਹੋਰ ਵੀ ਸੰਘਣੀ ਹੋ ਗਈ, ਖਾਸ ਕਰਕੇ ਯਮੁਨਾ ਨਦੀ ਦੇ ਕੰਢਿਆਂ ਨੇੜਲੇ ਇਲਾਕਿਆਂ ਵਿੱਚ ਸੰਘਣੀ ਧੁੰਦ ਰਹੀ। ਸਵੇਰੇ ਗੱਡੀਆਂ ਚਲਾ ਕੇ ਆਪਣੀਆਂ ਮੰਜ਼ਿਲਾਂ ਤੱਕ ਜਾਣ ਵਾਲਿਆਂ ਲਈ ਪ੍ਰੇਸ਼ਾਨੀ ਦਾ ਸਬੱਬ ਇਹ ਧੁੰਦ ਬਣੀ। ਦਿੱਲੀ-ਆਗਰਾ ਐਕਸਪ੍ਰੈੱਸਵੇਅ ਉਪਰ ਧੁੰਦ ਦੀ ਮੋਟੀ ਪਰਤ ਛਾ ਜਾਣ ਕਰ ਕੇ ਦਿੱਲੀ ਪੁਲੀਸ ਵੱਲੋਂ ਗੱਡੀ ਚਾਲਕਾਂ ਨੂੰ ਚੌਕਸ ਕੀਤਾ ਕਿ ਉਹ ਸੰਭਲ ਕੇ ਗੱਡੀਆਂ ਚਲਾਉਣ। ਤਾਪਮਾਨ ’ਚ ਗਿਰਾਵਟ ਦੇ ਨਾਲ ਹੀ ਧੁੰਦ ਨੇ ਦਿੱਲੀ ਨੂੰ ਲਪੇਟ ’ਚ ਲੈ ਲਿਆ। ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਕਿ ਐਤਵਾਰ ਨੂੰ ਦਿੱਲੀ ਵਿੱਚ ਘੱਟੋ ਘੱਟ ਤਾਪਮਾਨ 5.7 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਪਰ ਹਵਾ ਦੇ ਰੁਝਾਨ ਵਿੱਚ ਬਦਲਾਅ ਆਉਣ ਕਾਰਨ ਅਗਲੇ ਦੋ ਦਿਨਾਂ ਵਿੱਚ ਇਸ ਦੇ ਵਧਣ ਦੀ ਸੰਭਾਵਨਾ ਹੈ। ਕੌਮੀ ਰਾਜਧਾਨੀ ਵਿੱਚ ਸ਼ਨਿਚਰਵਾਰ ਨੂੰ ਘੱਟੋ ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਵਿੱਚ ਤੇਜ਼ ਹਵਾਵਾਂ ਹਨ, ਜੋ ਉੱਤਰ ਪੱਛਮੀ ਹਵਾਵਾਂ ਜਿੰਨੀਆਂ ਠੰਢੀਆਂ ਨਹੀਂ ਹਨ, ਜੋ ਬਰਫ ਨਾਲ ਢਕੀਆਂ ਪੱਛਮੀ ਹਿਮਾਲਿਆ ਤੋਂ ਆ ਰਹੀਆਂ ਹਨ। ਮੌਸਮ ਵਿਭਾਗ ਦੇ ਅਨੁਸਾਰ ਸੋਮਵਾਰ ਤੋਂ, ਠੰਢ ਤੋਂ ਕੁਝ ਰਾਹਤ ਦੀ ਸ਼ੁਰੂਆਤ ਹੋਵੇਗੀ। ਦਿਨ ਦਾ ਤਾਪਮਾਨ ਵਧੇਗਾ। ਸੰਘਣੀ ਧੁੰਦ ਕਾਰਨ ਸਵੇਰੇ ਸ਼ਹਿਰ ਵਿਚ ਵਾਹਨਾਂ ਦੀ ਰਫਤਾਰ ਟੁੱਟ ਗਈ। ਨੋਇਡਾ-ਗਰੇਟਰ ਨੋਇਡਾ ਐਕਸਪ੍ਰੈਸ ਵੇਅ, ਫਿਲਮ ਸਿਟੀ ਰੋਡ, ਐਲੀਵੇਟਿਡ ਰੋਡ ਸਮੇਤ ਕਈ ਥਾਵਾਂ ’ਤੇ ਵਾਹਨ ਹੌਲੀ ਹੋ ਗਏ। ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈੱਸਵੇਅ, ਫਿਲਮ ਸਿਟੀ ਰੋਡ, ਐਲੀਵੇਟਿਡ ਰੋਡ ਕਾਰਨ ਸ਼ਨਿਚਰਵਾਰ ਨੂੰ ਘੱਟੋ ਘੱਟ 20 ਮੀਟਰ ਤੋਂ ਘੱਟ ਹੋਣ ਕਾਰਨ ਡਰਾਈਵਰਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਸੜਕ ਹਾਦਸੇ ਤੋਂ ਬਚਣ ਲਈ ਡਰਾਈਵਰਾਂ ਨੇ ਸਵੇਰੇ ਵਾਹਨ ਦੀ ਰਫਤਾਰ ਬਹੁਤ ਹੌਲੀ ਰੱਖੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

* ਮੁੱਖ ਸੜਕਾਂ ਬੰਦ ਕਰਨ ’ਤੇ ਵੀ ਜਤਾਈ ਨਾਖ਼ੁਸ਼ੀ * ਕਿਸਾਨ ਆਗੂਆਂ ਵੱਲੋ...

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਗੁਰੂਗ੍ਰਾਮ, ਦਿੱਲੀ, ਰੋਹਤਕ ਅਤੇ ਹਿਸਾਰ ਵਿੱਚ ਸਹੁਰੇ ਘਰ ਸਮੇਤ 30 ਥਾਵਾ...

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਦੋਵੇਂ ਮੁਲਕਾਂ ਦੇ ਡੀਜੀਐੱਮਓਜ਼ ਦੀ ਬੈਠਕ ’ਚ ਲਿਆ ਗਿਆ ਫ਼ੈਸਲਾ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

* ਮੋਦੀ ਦੀ ਭਾਰਤੀ ਅਦਾਲਤਾਂ ’ਚ ਜਵਾਬਦੇਹੀ ਬਣਦੀ ਹੈ: ਜੱਜ * ਫੈਸਲੇ ਦੀ...

ਸ਼ਹਿਰ

View All