ਕੌਮੀ ਰਾਜਧਾਨੀ ਦਿੱਲੀ ਤੇ ਨਾਲ ਲੱਗਦੇ ਖੇਤਰਾਂ ਵਿੱਚ ਅੱਜ ਸਵੇਰੇ ਕਈ ਖੇਤਰਾਂ ’ਚ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਸੜਕ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ। ਭਾਰਤ ਮੌਸਮ ਵਿਭਾਗ ਅਨੁਸਾਰ ਸਫ਼ਦਰਜੰਗ ਵਿੱਚ ਘੱਟੋ-ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਵੱਧ ਸੀ। ਪਾਲਮ ਵਿੱਚ 8.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਲੋਧੀ ਰੋਡ ਵਿੱਚ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਿਜ ਸਟੇਸ਼ਨ ਵਿੱਚ ਤਾਪਮਾਨ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਸੀ ਅਤੇ ਆਯਾਨਗਰ ਵਿੱਚ 10.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਦੋ ਡਿਗਰੀ ਵੱਧ ਸੀ। ਦੂਜੇ ਪਾਸੇ ਸ਼ਹਿਰ ਵਿੱਚ ਹਵਾ ਗੁਣਵੱਤਾ ਸੂਚਕ ਅੰਕ 256 ਨਾਲ ਮਾੜੀ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਸ਼ਹਿਰ ਭਰ ਦੇ ਨਿਗਰਾਨੀ ਸਟੇਸ਼ਨਾਂ ਤੋਂ ਏ ਕਿਊ ਆਈ ਪੱਧਰ ਮਾੜੇ ਤੋਂ ਬਹੁਤ ਮਾੜੇ ਤੱਕ ਦੀ ਰਿਪੋਰਟ ਦਰਜ ਕੀਤੀ ਗਈ। ਅਸ਼ੋਕ ਵਿਹਾਰ ਵਿੱਚ 287, ਬਵਾਨਾ ਵਿੱਚ 239, ਬੁਰਾੜੀ ਵਿੱਚ 234, ਆਨੰਦ ਵਿਹਾਰ ਵਿੱਚ 334 ਅਤੇ ਚਾਂਦਨੀ ਚੌਕ ਵਿੱਚ 324 ਦਰਜ ਕੀਤਾ ਗਿਆ। ਦਵਾਰਕਾ ਸੈਕਟਰ 8 ਵਿੱਚ 293, ਆਈਟੀਓ ਵਿੱਚ 248, ਜਦੋਂ ਕਿ ਮੁੰਡਕਾ ਵਿੱਚ 297 ਅਤੇ ਵਜ਼ੀਰਪੁਰ ਵਿੱਚ 316 ਦਰਜ ਕੀਤਾ ਗਿਆ। ਹੋਰ ਖੇਤਰਾਂ ਵਿੱਚ ਓਖਲਾ ਫੇਜ਼-2 ਵਿੱਚ 310, ਰੋਹਿਣੀ ਵਿੱਚ 281, ਪੰਜਾਬੀ ਬਾਗ ਵਿੱਚ 295 ਅਤੇ ਆਰਕੇ ਪੁਰਮ ਵਿੱਚ 300 ਦਰਜ ਕੀਤਾ ਗਿਆ। ਬੋਰਡ ਅਨੁਸਾਰ ਨਰੇਲਾ (168) ਅਤੇ ਅਲੀਪੁਰ (212) ਵਿੱਚ ਘੱਟ ਦਰਜ ਕੀਤਾ ਗਿਆ। ਭਾਰਤ ਮੌਸਮ ਵਿਭਾਗ ਅਨੁਸਾਰ ਸਵੇਰੇ ਪਾਲਮ ਅਤੇ ਸਫਦਰਜੰਗ ਦੋਵਾਂ ਥਾਵਾਂ ’ਤੇ ਦੂਰ ਤੱਕ ਦਿਸਣ ਹੱਦ 100 ਮੀਟਰ ਦਰਜ ਕੀਤੀ ਗਈ। ਭਾਰਤ ਮੌਸਮ ਵਿਭਾਗ ਨੇ ਕਿਹਾ ਕਿ ਸੰਘਣੀ ਧੁੰਦ ਕਾਰਨ ਦਿੱਲੀ ਐਨਸੀਆਰ ਵਿੱਚ ਦਿਸਣ ਹੱਦ ਘੱਟ ਗਈ, ਜਿਸ ਨਾਲ ਆਵਾਜਾਈ ਵਿੱਚ ਵਿਘਨ ਪਿਆ ਅਤੇ ਸਵੇਰ ਦੇ ਯਾਤਰੀਆਂ ਲਈ ਹੌਲੀ ਸਫ਼ਰ ਕਰਨਾ ਪਿਆ। ਕੇਂਦਰੀ ਪ੍ਰਦੂਸ਼ਣ ਕੰਟੋਰਲ ਬੋਰਡ ਅਨੁਸਾਰ ਜ਼ੀਰੋ ਅਤੇ 50 ਦੇ ਵਿਚਕਾਰ ਏਕਿਊਆਈ ਨੂੰ ਚੰਗਾ, 51 ਤੋਂ 100 ਦਰਮਿਆਨ ਤਸੱਲੀਬਖ਼ਸ਼, 101 ਤੋਂ 200 ਨੂੰ ਦਰਮਿਆਨਾ, 201 ਤੋਂ 300 ਮਾੜਾ, 301 ਤੋਂ 400 ਬਹੁਤ ਮਾੜਾ ਅਤੇ 401 ਤੋਂ 500 ਗੰਭੀਰ ਮੰਨਿਆ ਜਾਂਦਾ ਹੈ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

