DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Traffic Advisory: ਦਿਲੀ ’ਚ ਟਰੈਫਿਕ ਪੁਲੀਸ ਵੱਲੋਂ ਐਡਵਾਈਜ਼ਰੀ ਜਾਰੀ; ਕਈ ਰੂਟਾਂ ’ਤੇ ਬੰਦ ਰਹੇਗੀ ਆਵਾਜਾਈ

ਡਾਇਵਰਜਨ ਤੇ ਮੈਟਰੋ ਦੇ ਦਿਸ਼ਾ-ਨਿਰਦੇਸ਼ ਜਾਰੀ; ਆਮ ਲੋਕਾਂ ਨੂੰ ਮੈਟਰੋ ਵਰਤਣ ਦੀ ਸਲਾਹ

  • fb
  • twitter
  • whatsapp
  • whatsapp
featured-img featured-img
ਐਕਸ: @dtptraffic
Advertisement

ਬਰਿਕਸ (BRICS) ਸੰਮੇਲਨ ਦੇ ਮੱਦੇਨਜ਼ਰ ਦਿੱਲੀ ਟਰੈਫਿਕ ਪੁਲੀਸ ਨੇ ਐਤਵਾਰ ਨੂੰ ਇੱਕ ਵਿਸਤ੍ਰਿਤ ਐਡਵਾਈਜ਼ਰੀ ਜਾਰੀ ਕਰਦਿਆਂ 22 ਪ੍ਰਮੁੱਖ ਪੁਆਇੰਟਾਂ ’ਤੇ ਰੂਟਾਂ ’ਚ ਬਦਲਾਅ (ਡਾਇਵਰਜਨ) ਕਰਨ ਅਤੇ 35 ਤੋਂ ਵੱਧ ਮੁੱਖ ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਨੂੰ ਨਿਯਮਤ ਕਰਨ ਦਾ ਐਲਾਨ ਕੀਤਾ ਹੈ। ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਿਖੇ ਚੱਲ ਰਹੇ ਤਿੰਨ ਰੋਜ਼ਾ ਸੰਮੇਲਨ ਦੇ ਆਖਰੀ ਦਿਨ ਐਤਵਾਰ ਨੂੰ ਇਹ ਪਾਬੰਦੀਆਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਲਾਗੂ ਰਹਿਣਗੀਆਂ।

ਮੱਧ ਅਤੇ ਦੱਖਣੀ ਦਿੱਲੀ ਦੀਆਂ ਕਈ ਮਹੱਤਵਪੂਰਨ ਸੜਕਾਂ ਇਸ ਨਾਲ ਪ੍ਰਭਾਵਿਤ ਰਹਿਣਗੀਆਂ। ਇਹਨਾਂ ਵਿੱਚ ਸਰਦਾਰ ਪਟੇਲ ਮਾਰਗ, ਮਦਰ ਟੈਰੇਸਾ ਕ੍ਰਿਸੈਂਟ, ਤੀਨ ਮੂਰਤੀ ਮਾਰਗ, ਅਕਬਰ ਰੋਡ, 30 ਜਨਵਰੀ ਮਾਰਗ, ਰਾਜੇਸ਼ ਪਾਇਲਟ ਮਾਰਗ, ਸੁਬਰਾਮਨੀਅਮ ਭਾਰਤੀ ਮਾਰਗ, ਮਥੁਰਾ ਰੋਡ, ਮੋਤੀ ਲਾਲ ਨਹਿਰੂ ਮਾਰਗ, ਡਾ. ਜ਼ਾਕਿਰ ਹੁਸੈਨ ਮਾਰਗ, ਬ੍ਰਿਗੇਡੀਅਰ ਹੁਸ਼ਿਆਰ ਸਿੰਘ ਮਾਰਗ, ਅਫ਼ਰੀਕਾ ਐਵੇਨਿਊ ਰੋਡ, ਸਤਿਆ ਮਾਰਗ, ਸ਼ਾਂਤੀ ਪੱਥ, ਜਨਪਥ, ਅਸ਼ੋਕਾ ਰੋਡ, ਬਾਰਾਖੰਭਾ ਰੋਡ, ਟਾਲਸਟਾਏ ਮਾਰਗ, ਰਣਜੀਤ ਸਿੰਘ ਫਲਾਈਓਵਰ, ਨੀਤੀ ਮਾਰਗ, ਪੰਚਸ਼ੀਲ ਮਾਰਗ, ਕੇਮਾਲ ਅਤਾਤੁਰਕ ਮਾਰਗ, ਏ.ਪੀ.ਜੇ. ਅਬਦੁਲ ਕਲਾਮ ਰੋਡ, ਪ੍ਰੈੱਸ ਐਨਕਲੇਵ ਰੋਡ, ਲਾਲ ਬਹਾਦਰ ਸ਼ਾਸਤਰੀ ਮਾਰਗ, ਜੋਸੇਫ਼ ਬ੍ਰੋਜ਼ ਟਿਟੋ ਮਾਰਗ ਅਤੇ ਲਾਲਾ ਲਾਜਪਤ ਰਾਏ ਮਾਰਗ ਸ਼ਾਮਲ ਹਨ।

Advertisement

ਐਕਸ: @dtptraffic
ਐਕਸ: @dtptraffic

ਡਾ. ਦਿਨੇਸ਼ ਨੰਦਿਨੀ ਡਾਲਮੀਆ ਚੌਕ ਵਿਖੇ ਮਥੁਰਾ ਰੋਡ ਅਤੇ ਤਿਲਕ ਮਾਰਗ ’ਤੇ ਆਵਾਜਾਈ ਨੂੰ ਨਿਯਮਤ ਕੀਤਾ ਜਾਵੇਗਾ, ਜਿਸ ਵਿੱਚ ਪੂਰਬੀ ਅਤੇ ਦੱਖਣੀ ਦਿੱਲੀ ਵੱਲ ਜਾਣ ਵਾਲੇ ਵਾਹਨਾਂ ਨੂੰ ਬੀ.ਐਸ.ਜ਼ੈੱਡ. ਮਾਰਗ ਅਤੇ ਆਈ.ਪੀ. ਮਾਰਗ ਰਾਹੀਂ ਭੇਜਿਆ ਜਾਵੇਗਾ। ਨਵੀਂ ਦਿੱਲੀ ਅਤੇ ਕਨਾਟ ਪਲੇਸ ਵੱਲ ਜਾਣ ਵਾਲੇ ਵਾਹਨਾਂ ਨੂੰ ਸਿਕੰਦਰਾ ਰੋਡ ਰਾਹੀਂ ਲੰਘਾਇਆ ਜਾਵੇਗਾ। ਰਾਮ ਚਰਨ ਅਗਰਵਾਲ ਚੌਕ ਤੋਂ ਡਬਲਿਊ-ਪੁਆਇੰਟ ਵੱਲ ਜਾਣ ਵਾਲੇ ਵਪਾਰਕ ਵਾਹਨਾਂ ਦੀ ਐਂਟਰੀ ’ਤੇ ਰੋਕ ਹੋਵੇਗੀ ਅਤੇ ਉਨ੍ਹਾਂ ਨੂੰ ਮੰਜ਼ਿਲ ਅਨੁਸਾਰ ਆਈ.ਪੀ. ਮਾਰਗ, ਡੀ.ਡੀ.ਯੂ. ਮਾਰਗ ਜਾਂ ਬੀ.ਐਸ.ਜ਼ੈੱਡ. ਮਾਰਗ ਵੱਲ ਮੋੜਿਆ ਜਾਵੇਗਾ।

Advertisement

ਕਨਾਟ ਪਲੇਸ, ਪਟੇਲ ਚੌਕ ਅਤੇ ਆਰ.ਐਮ.ਐਲ. ਹਸਪਤਾਲ ਦੇ ਆਸ-ਪਾਸ ਵੀ ਟਰੈਫਿਕ ਪਾਬੰਦੀਆਂ ਲਾਗੂ ਰਹਿਣਗੀਆਂ। ਕਨਾਟ ਪਲੇਸ ਦੇ ਆਊਟਰ ਸਰਕਲ ਤੋਂ ਕਸਤੂਰਬਾ ਗਾਂਧੀ ਮਾਰਗ ਅਤੇ ਜਨਪਥ ਰਾਹੀਂ ਸੀ-ਹੈਕਸਾਗਨ ਵੱਲ ਜਾਣ ਵਾਲੇ ਵਾਹਨਾਂ ਨੂੰ ਵਿਕਲਪਿਕ ਰਸਤਿਆਂ ਵੱਲ ਮੋੜਿਆ ਜਾਵੇਗਾ। ਦੱਖਣੀ ਦਿੱਲੀ ’ਚ ਲੋਧੀ ਰੋਡ ਦੇ ਆਸ-ਪਾਸ ਕਈ ਪੁਆਇੰਟਾਂ ’ਤੇ ਪਾਬੰਦੀਆਂ ਆਇਦ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਅਮ੍ਰਿਤਾ ਸ਼ੇਰਗਿਲ ਮਾਰਗ, ਮੈਕਸ ਮੂਲਰ ਮਾਰਗ, ਮਹਾਰਿਸ਼ੀ ਰਮਨ ਮਾਰਗ ਅਤੇ ਆਰਚ ਬਿਸ਼ਪ ਮੈਕਾਰੀਅਸ ਮਾਰਗ ਨਾਲ ਲੱਗਦੇ ਚੌਕ ਸ਼ਾਮਲ ਹਨ।

ਮਥੁਰਾ ਰੋਡ ਤੋਂ ਭਾਰਤ ਮੰਡਪਮ ਵੱਲ ਆਉਣ ਵਾਲੀ ਆਵਾਜਾਈ ਨੂੰ ਲੋਧੀ ਅਤੇ ਓਬਰਾਏ ਫਲਾਈਓਵਰ ਹੇਠਾਂ ਵੱਖ-ਵੱਖ ਪੁਆਇੰਟਾਂ ਤੋਂ ਮੋੜਿਆ ਜਾਵੇਗਾ। ਇਸ ਟਰੈਫਿਕ ਨੂੰ ਲੋਧੀ ਰੋਡ, ਨੀਲਾ ਗੁੰਬਦ ਅਤੇ ਹੋਰ ਜੋੜਨ ਵਾਲੀਆਂ ਸੜਕਾਂ ਵੱਲ ਭੇਜਿਆ ਜਾਵੇਗਾ, ਜਦੋਂ ਕਿ ਓਬਰਾਏ ਹੋਟਲ ਅਤੇ ਗੋਲਫ਼ ਲਿੰਕ ਵੱਲ ਜਾਣ ਵਾਲੇ ਵਾਹਨਾਂ ਨੂੰ ਨਿਰਧਾਰਿਤ ਪੁਆਇੰਟ ਤੋਂ ਜਾਣ ਦੀ ਇਜਾਜ਼ਤ ਹੋਵੇਗੀ।

ਐਡਵਾਈਜ਼ਰੀ ’ਚ ਨਵੀਂ ਦਿੱਲੀ, ਪੁਰਾਣੀ ਦਿੱਲੀ ਅਤੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਜਾਣ ਵਾਲੇ ਯਾਤਰੀਆਂ ਲਈ ਵੀ ਬਦਲਵੇਂ ਰੂਟ ਦੱਸੇ ਗਏ ਹਨ। ਟਰੈਫਿਕ ਪੁਲੀਸ ਨੇ ਹਵਾਈ ਅੱਡੇ ਦੀ ਯਾਤਰਾ ਲਈ ਮੈਟਰੋ ਦੀ ਵਰਤੋਂ ਕਰਨ ਦੀ ਜ਼ੋਰਦਾਰ ਸਿਫ਼ਾਰਸ਼ ਕੀਤੀ ਹੈ। ਮੈਟਰੋ ਸੇਵਾਵਾਂ ਸਾਰੇ ਸਟੇਸ਼ਨਾਂ ’ਤੇ ਪੂਰੀ ਤਰ੍ਹਾਂ ਚਾਲੂ ਰਹਿਣਗੀਆਂ, ਜਦੋਂ ਕਿ ਵੀ.ਵੀ.ਆਈ.ਪੀ. ਦੀ ਆਵਾਜਾਈ ਦੌਰਾਨ ਬੱਸਾਂ ਦੇ ਰੂਟ ਬਦਲੇ ਜਾ ਸਕਦੇ ਹਨ। ਟੈਕਸੀਆਂ ਅਤੇ ਆਟੋ ਰਿਕਸ਼ਿਆਂ ਨੂੰ ਨਿਰਧਾਰਤ ਥਾਵਾਂ ਤੋਂ ਇਲਾਵਾ ਸੜਕ ਕਿਨਾਰੇ ਵਾਹਨ ਪਾਰਕ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਐਮਰਜੈਂਸੀ ਅਤੇ ਮੈਡੀਕਲ ਵਾਹਨਾਂ ਨੂੰ ਪੂਰੀ ਦਿੱਲੀ ਵਿੱਚ ਬਿਨਾਂ ਕਿਸੇ ਰੋਕ-ਟੋਕ ਦੇ ਪਹਿਲ ਦੇ ਆਧਾਰ ’ਤੇ ਲੰਘਣ ਦੀ ਇਜਾਜ਼ਤ ਹੋਵੇਗੀ ਅਤੇ ਜ਼ਰੂਰੀ ਸੇਵਾਵਾਂ ਨਿਰਵਿਘਨ ਜਾਰੀ ਰਹਿਣਗੀਆਂ। ਟਰੈਫਿਕ ਪੁਲੀਸ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਵਾਈ ਅੱਡੇ, ਰੇਲਵੇ ਸਟੇਸ਼ਨਾਂ ਅਤੇ ਆਈ.ਐਸ.ਬੀ.ਟੀ. ਵੱਲ ਜਾਂਦੇ ਸਮੇਂ ਵਾਧੂ ਸਮਾਂ ਲੈ ਕੇ ਨਿਕਲਣ, ਜਨਤਕ ਤਬਾਦਲੇ/ਟਰਾਂਸਪੋਰਟ ਦੀ ਵਰਤੋਂ ਕਰਨ ਅਤੇ ਦਿੱਤੇ ਗਏ ਵਿਕਲਪਿਕ ਰਸਤਿਆਂ ਦੀ ਪਾਲਣਾ ਕਰਨ। ਦਿੱਲੀ ਤੋਂ ਬਾਹਰ ਜਾਣ ਵਾਲੇ ਵਪਾਰਕ ਵਾਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪਾਬੰਦੀਸ਼ੁਦਾ ਸੜਕਾਂ ਦੇ 200 ਮੀਟਰ ਦੇ ਘੇਰੇ ਵਿੱਚ ਵਾਹਨ ਪਾਰਕ ਕਰਨ 'ਤੇ ਮਨਾਹੀ ਹੈ। ਪੁਲੀਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਟਰੈਫਿਕ ਪੁਲੀਸ ਦੇ ਅਧਿਕਾਰਤ ਚੈਨਲਾਂ ਰਾਹੀਂ ਜਾਣਕਾਰੀ ਲੈਂਦੇ ਰਹਿਣ ਅਤੇ ਸਹਿਯੋਗ ਦੇਣ।

Advertisement
×