DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਨੂੰਮਾਨ ਜੈਅੰਤੀ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ

ਸੰਵੇਦਨਸ਼ੀਲ ਇਲਾਕਿਆਂ ’ਚ ਬਹੁ-ਪਰਤੀ ਸੁਰੱਖਿਆ ਯੋਜਨਾ ਲਾਗੂ

  • fb
  • twitter
  • whatsapp
  • whatsapp
Advertisement

ਕੌਮੀ ਰਾਜਧਾਨੀ ਵਿੱਚ 2 ਅਪਰੈਲ ਨੂੰ ਹਨੂੰਮਾਨ ਜੈਯੰਤੀ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਅਧਿਕਾਰੀ ਨੇ ਅੱਜ ਦੱਸਿਆ ਕਿ ਜਹਾਂਗੀਰਪੁਰੀ ਵਰਗੇ ਸੰਵੇਦਨਸ਼ੀਲ ਇਲਾਕਿਆਂ ’ਤੇ ਖਾਸ ਧਿਆਨ ਦਿੱਤਾ ਜਾਵੇਗਾ। ਪੁਲੀਸ ਦੇ ਬਿਆਨ ਅਨੁਸਾਰ ਤਿਉਹਾਰ ਨੂੰ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਬਹੁ-ਪਰਤੀ ਸੁਰੱਖਿਆ ਯੋਜਨਾ ਲਾਗੂ ਕੀਤੀ ਗਈ ਹੈ। ਖਾਸ ਕਰਕੇ ਜਹਾਂਗੀਰਪੁਰੀ ਵਿੱਚ ਸੁਰੱਖਿਆ ਵਧਾਈ ਗਈ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਅਜਿਹੇ ਮੌਕਿਆਂ ’ਤੇ ਇੱਥੇ ਤਣਾਅ ਦੇਖਣ ਨੂੰ ਮਿਲਿਆ ਸੀ।

ਪੁਲੀਸ ਨੇ ਦੱਸਿਆ ਕਿ ਸੁਰੱਖਿਆ ਅਤੇ ਆਵਾਜਾਈ ਦੇ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲੈਣ ਮਗਰੋਂ ਸਾਰੀਆਂ ਧਾਰਮਿਕ ਸੋਭਾ ਯਾਤਰਾਵਾਂ ਇੱਕ ਤੈਅ ਕੀਤੇ ਰੂਟ ਤੋਂ ਹੀ ਕੱਢੀਆਂ ਜਾਣਗੀਆਂ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਸੋਭਾ ਯਾਤਰਾ ਜਹਾਂਗੀਰਪੁਰੀ ਵਿੱਚ ਡੀ ਡੀ ਏ ਫਲੈਟਾਂ ਦੇ ਨੇੜਿਓਂ ਸ਼ੁਰੂ ਹੋਵੇਗੀ ਅਤੇ ਮਹਿੰਦਰਾ ਪਾਰਕ, ਐੱਮ ਐੱਲ ਏ ਰੋਡ, ਮੰਗਲ ਬਾਜ਼ਾਰ ਚੌਕ ਅਤੇ ਆਦਰਸ਼ ਨਗਰ ਵਰਗੀਆਂ ਮੁੱਖ ਥਾਵਾਂ ਤੋਂ ਹੁੰਦੀ ਹੋਈ ਸਾਈਂ ਮੰਦਰ ਦੇ ਨੇੜੇ ਜਾ ਕੇ ਸਮਾਪਤ ਹੋਵੇਗੀ।

Advertisement

ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੂਰੇ ਰੂਟ ’ਤੇ ਸੀ ਸੀ ਟੀ ਵੀ ਕੈਮਰੇ ਲਾਏ ਜਾਣਗੇ। ਇਸ ਦੇ ਨਾਲ ਹੀ ਡਰੋਨਾਂ ਅਤੇ ਸਥਾਨਕ ਖੁਫੀਆ ਤੰਤਰ ਰਾਹੀਂ ਵੀ ਪਲ-ਪਲ ਦੀ ਨਿਗਰਾਨੀ ਰੱਖੀ ਜਾਵੇਗੀ। ਪੁਲੀਸ ਨੇ ਦੱਸਿਆ ਕਿ ਅਹਿਮ ਥਾਵਾਂ ’ਤੇ ਬੈਰੀਕੇਡ ਲਾਏ ਜਾਣਗੇ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਗਸ਼ਤ ਵਧਾਉਣ ਦੇ ਨਾਲ-ਨਾਲ ਪੁਲੀਸ ਫੋਰਸ ਦੀ ਤਾਇਨਾਤੀ ਕੀਤੀ ਜਾਵੇਗੀ। ਆਵਾਜਾਈ ਨੂੰ ਸੁਚਾਰੂ ਰੱਖਣ ਅਤੇ ਲੋਕਾਂ ਦੀ ਖੱਜਲ-ਖੁਆਰੀ ਘਟਾਉਣ ਲਈ ਬਦਲਵੇਂ ਰਾਹਾਂ ਦੀ ਵਿਆਪਕ ਯੋਜਨਾ ਵੀ ਲਾਗੂ ਕੀਤੀ ਗਈ ਹੈ।

Advertisement

ਹਥਿਆਰ ਲਿਜਾਣ ਅਤੇ ਭੜਕਾਊ ਨਾਅਰਿਆਂ ’ਤੇ ਮੁਕੰਮਲ ਪਾਬੰਦੀ

ਸੋਭਾ ਯਾਤਰਾ ਤੈਅ ਸਮੇਂ ਦੇ ਅੰਦਰ ਅਤੇ ਪੁਲੀਸ ਦੀ ਸਖ਼ਤ ਨਿਗਰਾਨੀ ਹੇਠ ਕੱਢੀ ਜਾਵੇਗੀ। ਅਧਿਕਾਰੀਆਂ ਨੇ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਸੋਭਾ ਯਾਤਰਾ ਵਿੱਚ ਵੱਧ ਤੋਂ ਵੱਧ 500 ਵਿਅਕਤੀਆਂ ਦੇ ਸ਼ਾਮਲ ਹੋਣ ਦੀ ਹੱਦ ਤੈਅ ਕੀਤੀ ਹੈ ਅਤੇ ਕਈ ਹੋਰ ਸ਼ਰਤਾਂ ਵੀ ਲਾਈਆਂ ਹਨ। ਪੁਲੀਸ ਅਨੁਸਾਰ ਕਿਸੇ ਵੀ ਤਰ੍ਹਾਂ ਦੇ ਹਥਿਆਰ, ਨਕਲੀ ਹਥਿਆਰ, ਲਾਠੀਆਂ ਜਾਂ ਕੋਈ ਵੀ ਖਤਰਨਾਕ ਵਸਤੂ ਨਾਲ ਲਿਜਾਣ ’ਤੇ ਮੁਕੰਮਲ ਪਾਬੰਦੀ ਲਾਈ ਗਈ ਹੈ। ਭਾਈਚਾਰਕ ਸਾਂਝ ਨੂੰ ਢਾਹ ਲਾਉਣ ਵਾਲੇ ਭੜਕਾਊ ਨਾਅਰਿਆਂ, ਭਾਸ਼ਣਾਂ ਜਾਂ ਗਤੀਵਿਧੀਆਂ ’ਤੇ ਵੀ ਰੋਕ ਲਾ ਦਿੱਤੀ ਗਈ ਹੈ। ਲਾਊਡ ਸਪੀਕਰਾਂ ਦੀ ਵਰਤੋਂ ਤੈਅ ਨੇਮਾਂ ਅਤੇ ਮਨਜ਼ੂਰਸ਼ੁਦਾ ਸਮੇਂ ਅਨੁਸਾਰ ਹੀ ਕੀਤੀ ਜਾ ਸਕੇਗੀ। ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸੋਭਾ ਯਾਤਰਾ ਦੇ ਸੁਚਾਰੂ ਪ੍ਰਬੰਧ ਲਈ ਪੁਲੀਸ ਦੀ ਮਦਦ ਵਾਸਤੇ ਲੋੜੀਂਦੇ ਵਲੰਟੀਅਰ ਤਾਇਨਾਤ ਕਰਨ।

Advertisement
×