DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Delhi High Court ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਆਜ਼ਾਦੀ ਦਿਵਸ ਤੋਂ ਪਹਿਲਾਂ ਸੁਰੱਖਿਆ ਜਾਂਚ ਤੇਜ਼

ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ, ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਕਾਰਨ ਸੁਰੱਖਿਆ ਏਜੰਸੀਆਂ ਨੇ ਅਦਾਲਤ ਦੇ ਅਹਾਤੇ ਵਿੱਚ ਜ਼ਰੂਰੀ ਸਾਵਧਾਨੀ ਉਪਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰਤ ਸੂਤਰਾਂ ਅਨੁਸਾਰ...

  • fb
  • twitter
  • whatsapp
  • whatsapp
featured-img featured-img
Delhi High court
Advertisement

ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ, ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਕਾਰਨ ਸੁਰੱਖਿਆ ਏਜੰਸੀਆਂ ਨੇ ਅਦਾਲਤ ਦੇ ਅਹਾਤੇ ਵਿੱਚ ਜ਼ਰੂਰੀ ਸਾਵਧਾਨੀ ਉਪਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅਧਿਕਾਰਤ ਸੂਤਰਾਂ ਅਨੁਸਾਰ ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਜਰੂਰੀ ਸਹਾਇਤਾ ਅਤੇ ਤਾਲਮੇਲ ਲਈ ਦਿੱਲੀ ਪੁਲੀਸ ਦੇ ਸੰਪਰਕ ਵਿੱਚ ਹਨ। ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ ਗਈ ਹੈ ਅਤੇ ਸਾਵਧਾਨੀ ਵਜੋਂ ਲੋੜੀਂਦੀ ਸੁਰੱਖਿਆ ਡਰਿਲ ਕੀਤੀ ਜਾ ਰਹੀ ਹੈ।

Advertisement

ਦਿੱਲੀ ਹਾਈ ਕੋਰਟ ਬਾਰ ਐਸੋਸੀਏਸ਼ਨ (ਡੀ.ਐਚ.ਸੀ.ਬੀ.ਏ.) ਦੇ ਜੁਆਇੰਟ ਸਕੱਤਰ ਐਡਵੋਕੇਟ ਕੁਨਾਲ ਮਲਹੋਤਰਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸਥਿਤੀ ਕਾਬੂ ਹੇਠ ਜਾਪਦੀ ਹੈ।

Advertisement

ਮਲਹੋਤਰਾ ਨੇ ਕਿਹਾ, "ਸਭ ਕੁਝ ਕਾਬੂ ਹੇਠ ਜਾਪਦਾ ਹੈ, ਅਤੇ ਪੁਲੀਸ ਪਹਿਲਾਂ ਹੀ ਸਾਰੀਆਂ ਜ਼ਰੂਰੀ ਕਾਰਵਾਈਆਂ ਕਰ ਰਹੀ ਹੈ। ਸਾਰੀਆਂ ਸਾਵਧਾਨੀਆਂ ਵਰਤੀਆਂ ਗਈਆਂ ਹਨ, ਅਤੇ ਲੋੜੀਂਦੇ ਉਪਾਅ ਲਾਗੂ ਕਰ ਦਿੱਤੇ ਗਏ ਹਨ।"

ਦੱਸਿਆ ਜਾ ਰਿਹਾ ਹੈ ਕਿ ਈਮੇਲ ਦਾ ਵਿਸ਼ਾ  "ਦਿੱਲੀ ਹਾਈ ਕੋਰਟ ਵਿਖੇ 30 ਐਮਬੀ ਬਲਾਸਟ" (30 MB Blast at the Delhi High Court) ਸੀ ਅਤੇ ਇਸ ਵਿੱਚ ਕਥਿਤ ਘਟਨਾ ਲਈ ਇੱਕ ਖਾਸ ਸਮੇਂ ਦਾ ਜ਼ਿਕਰ ਕੀਤਾ ਗਿਆ ਸੀ। ਅਧਿਕਾਰੀ ਇਸ ਸੂਚਨਾ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਸਾਵਧਾਨੀ ਵਰਤ ਰਹੇ ਹਨ, ਜਦੋਂ ਕਿ ਧਮਕੀ ਦੀ ਪ੍ਰਮਾਣਿਕਤਾ ਦੀ ਜਾਂਚ ਕੀਤੀ ਜਾ ਰਹੀ ਹੈ।

15 ਅਗਸਤ ਨੂੰ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੂਰੀ ਦਿੱਲੀ ਵਿੱਚ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਰਣਨੀਤਕ ਥਾਵਾਂ 'ਤੇ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਆਉਣ-ਜਾਣ ਦੇ ਰਸਤਿਆਂ 'ਤੇ ਚੈਕਿੰਗ ਤੇਜ਼ ਕਰ ਦਿੱਤੀ ਗਈ ਹੈ। ਸੁਰੱਖਿਆ ਟੀਮਾਂ ਜਨਤਕ ਥਾਵਾਂ ਅਤੇ ਹੋਰਨਾਂ ਥਾਵਾਂ 'ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ ਜਿੱਥੇ ਭੀੜ ਵਧਣ ਦੀ ਉਮੀਦ ਹੈ।

Advertisement
×