ਇਸਤਰੀ ਅਕਾਲੀ ਦਲ ਦੇ ਢਾਂਚੇ ਦੀ ਮਜ਼ਬੂਤੀ ਸਬੰਧੀ ਵਿਚਾਰਾਂ

ਇਸਤਰੀ ਅਕਾਲੀ ਦਲ ਦੇ ਢਾਂਚੇ ਦੀ ਮਜ਼ਬੂਤੀ ਸਬੰਧੀ ਵਿਚਾਰਾਂ

ਇਸਤਰੀ ਅਕਾਲੀ ਦਲ ਦੀ ਬੈਠਕ ਵਿੱਚ ਸ਼ਾਮਲ ਬੀਬੀਆਂ। -ਫੋਟੋ: ਦਿਓਲ

ਪੱਤਰ ਪ੍ਰੇਰਕ 
ਨਵੀਂ ਦਿੱਲੀ, 22 ਅਕਤੂਬਰ

ਇਥੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਇਸਤਰੀ ਵਿੰਗ ਦੀ ਪ੍ਰਧਾਨ ਰਣਜੀਤ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਅਹਿਮ ਮੀਟਿੰਗ ਪਾਰਟੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਸਥਿਤ ਆਫ਼ਿਸ ਵਿੱਚ ਬੁਲਾਈ ਗਈ ਸੀ, ਜਿਸ ਵਿਚ ਦਿੱਲੀ ਦੇ ਵੱਖ-ਵੱਖ ਖੇਤਰਾਂ ਤੋਂ ਮਹਿਲਾਵਾਂ ਨੇ ਭਾਗ ਲਿਆ। ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵਿਸ਼ੇਸ਼ ਤੌਰ ’ਤੇ ਪੁੱਜ ਕੇ ਮਹਿਲਾਵਾਂ ਦਾ ਮਾਰਗ ਦਰਸ਼ਨ ਕੀਤਾ।

ਰਣਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚੋਣਾਂ ਨੂੰ ਦੇਖਦੇ ਹੋਏ ਇਸਤਰੀ ਅਕਾਲੀ ਦਲ ਦੇ ਸੰਗਠਨਾਤਮਕ ਢਾਂਚੇ ਵਿੱਚ ਵਿਸਥਾਰ ਕਰਦੇ ਹੋਏ ਅਹਿਮ ਜਿੰਮੇਵਾਰੀਆਂ ਮਹਿਲਾਵਾਂ ਨੂੰ ਸੌਂਪੀ ਜਾ ਰਹੀ ਹੈ ਨਾਲ ਹੀ ਹਰ ਸੀਟ ’ਤੇ ਪ੍ਰਭਾਰੀ ਦੀ ਨਿਯੁਕਤੀ ਕੀਤੀ ਜਾ ਰਹੀ ਹੈ ਤਾਂ ਕਿ ਵੱਧ ਤੋਂ ਵੱਧ ਮਹਿਲਾਵਾਂ ਨੂੰ ਕਾਰਜਭਾਰ ਸੌਂਪਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਚੋਣਾਂ ਲਈ ਵੋਟ ਬਣਾਉਣ ਦੀ ਪ੍ਰਕਿਰਿਆ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਉਸ ਲਈ ਵੀ ਸਾਰੇ ਮੈਂਬਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੋ ਲੋਕ 18 ਸਾਲ ਦੇ ਹੋ ਚੁਕੇ ਹਨ ਉਨ੍ਹਾਂ ਦੀ ਵੋਟ ਜ਼ਰੂਰ ਬਣਾਈ ਜਾਵੇ ਅਤੇ ਵਿਰੋਧੀ ਪਾਰਟੀਆਂ ਦੇ ਲੋਕ ਜਾਲੀ ਵੋਟ ਨਾ ਬਣਵਾ ਸਕਣ ਇਸ ਲਈ ਵੀ ਮਹਿਲਾਵਾਂ ਦੀ ਟੀਮਾਂ ਬਣਾਈਆਂ ਜਾਣਗੀਆਂ ਜੋ ਇਸ ਕਾਰਜ ਨੂੰ ਦੇਖਣਗੀਆਂ।  ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ ਨੇ ਮੀਟਿੰਗ ਵਿੱਚ ਮੌਜੂਦ ਮਹਿਲਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੀਬੀ ਰਣਜੀਤ ਕੌਰ ਅਤੇ ਉਨ੍ਹਾਂ ਦੀ ਪੂਰੀ ਟੀਮ ਬਖੂਬੀ ਆਪਣੇ ਫ਼ਰਜ਼ ਨੂੰ ਨਿਭਾ ਰਹੇ ਹਨ ਪਰ ਹੁਣ ਚੋਣਾਂ ਦੇ ਨਜ਼ਦੀਕ ਆਉਂਦਿਆਂ ਇਹ ਜ਼ਿੰਮੇਵਾਰੀ ਹੋਰ ਵੀ ਵੱਧ ਜਾਏਗੀ। ਇਸ ਲਈ ਸਾਰੀਆਂ ਮਹਿਲਾਵਾਂ ਆਪਣੇ-ਆਪਣੇ ਵਾਰਡ ਵਿਖੇ ਘਰ-ਘਰ ਜਾ ਕੇ ਪਾਰਟੀ ਵੱਲੋਂ ਬੀਤੇ ਸਮੇਂ ਵਿਚ ਜੋ ਸੇਵਾਵਾਂ ਕੀਤੀਆਂ ਗਈਆਂ ਹਨ ਉਸ ਨੂੰ ਸੰਗਤ ਨੂੰ ਜ਼ਰੂਰ ਦੱਸਣ ਅਤੇ ਸਾਰਿਆਂ ਤੋਂ ਵੋਟ ਬਣਵਾਉਣ ਤੇ ਉਸ ਨੂੰ ਭੁਗਤਾਉਣ ਦੀ ਅਪੀਲ ਜ਼ਰੂਰ ਕਰਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਅੱਜ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਅੱਜ

ਹਰਿਆਣਾ ਦੀ ਸਰਹੱਦ ਨੇੜੇ ਡੇਰੇ ਲਾਏ; ਸਰਹੱਦ ’ਤੇ ਮਾਹੌਲ ਤਣਾਅਪੂਰਨ; ਮਹੀ...

ਟਕਰਾਅ ਦੀ ਥਾਂ ਹੱਦਾਂ ’ਤੇ ਪੱਕੇ ਧਰਨੇ ਲਾਉਣਗੇ ਕਿਸਾਨ

ਟਕਰਾਅ ਦੀ ਥਾਂ ਹੱਦਾਂ ’ਤੇ ਪੱਕੇ ਧਰਨੇ ਲਾਉਣਗੇ ਕਿਸਾਨ

* ਧਰਨਿਆਂ ਲਈ ਪੰਜਾਬ-ਹਰਿਆਣਾ ਦੀ ਹੱਦ ’ਤੇ ਅੱਠ ਥਾਵਾਂ ਦੀ ਸ਼ਨਾਖ਼ਤ

ਬੇਅਦਬੀ ਕਾਂਡ ਦੀ ਸੁਣਵਾਈ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ

ਬੇਅਦਬੀ ਕਾਂਡ ਦੀ ਸੁਣਵਾਈ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ

* ਡੇਰਾ ਪ੍ਰੇਮੀਆਂ ਦੀ ਪਟੀਸ਼ਨ ਖਾਰਜ * ਹੇਠਲੀ ਅਦਾਲਤ ਨੂੰ ਸੁਣਵਾਈ ਨਿਰਪ...

ਸ਼ਾਹੀ ਭੋਜ: ਕੈਪਟਨ ਅਤੇ ਸਿੱਧੂ ਦੀ ਮੁੜ ਜੱਫੀ ਪਈ

ਸ਼ਾਹੀ ਭੋਜ: ਕੈਪਟਨ ਅਤੇ ਸਿੱਧੂ ਦੀ ਮੁੜ ਜੱਫੀ ਪਈ

ਕਰੀਬ ਇਕ ਘੰਟੇ ਤੱਕ ਦੋਵੇਂ ਆਗੂਆਂ ਵਿਚਾਲੇ ਸੁਖਾਵੇਂ ਮਾਹੌਲ ’ਚ ਹੋਈ ਗੱਲ...

ਸ਼ਹਿਰ

View All