ਕਬਰਿਸਤਾਨਾਂ ’ਚ ਲਾਸ਼ਾਂ ਦੱਬਣ ਲਈ ਨਹੀਂ ਮਿਲ ਰਹੀ ਥਾਂ

ਕਬਰਿਸਤਾਨਾਂ ’ਚ ਲਾਸ਼ਾਂ ਦੱਬਣ ਲਈ ਨਹੀਂ ਮਿਲ ਰਹੀ ਥਾਂ

ਨਵੀਂ ਦਿੱਲੀ ਦੇ ਬਾਟਲਾ ਹਾਊਸ ਕਬਰਿਸਤਾਨ ਦਾ ਦ੍ਰਿਸ਼।

ਪੱੱਤਰ ਪ੍ਰੇਰਕ

ਨਵੀਂ ਦਿੱਲੀ, 7 ਮਈ

ਦੇਸ਼ ਵਿੱਚ ਕਰੋਨਾ ਦੀ ਆਈ ਦੂਜੀ ਵੱਡੀ ਲਹਿਰ ਦਿੱਲੀ ਵਾਸੀਆਂ ਲਈ ਇਹ ਚੌਥੀ ਲਹਿਰ ਹੈ। ਰੋਜ਼ਾਨਾ ਸਾਢੇ 3 ਸੌ ਤੋਂ ਵੱਧ ਮੌਤਾਂ ਕਰੋਨਾ ਮਰੀਜ਼ਾਂ ਦੀਆਂ ਹੋ ਰਹੀਆਂ ਹਨ। ਦਿੱਲੀ ਵਿੱਚ ਪਹਿਲਾਂ ਹੀ ਕਬਰਿਸਤਾਨਾਂ ਵਿੱਚ ਮ੍ਰਿਤਕਾਂ ਨੂੰ ਦੱਬਣ ਲਈ ਥਾਂ ਦੀ ਕਮੀ ਸੀ ਪਰ ਹੁਣ ਕਰੋਨਾ ਕਾਲ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੇ ਮਾਰੇ ਜਾਣ ਕਰਕੇ ਕਬਰਿਸਤਾਨਾਂ ਵਿੱਚ ਮੁਰਦੇ ਦੱਬਣ ਲਈ ਥਾਂ ਨਹੀਂ ਬਚੀ। ਇਵੇਂ ਹੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੇ ਸਿਵਿਆਂ ਵਿੱਚ ਮੁਰਦੇ ਫੂਕਣ ਲਈ ਥਾਂ ਦੀ ਕਮੀ ਹੈ। ਦਿੱਲੀ ਵਿੱਚ ਕੋਵਿਡ ਮ੍ਰਿਤਕਾਂ ਲਈ ਕੁੱਝ ਕੁ ਕਬਰਾਂ ਵਾਲੀ ਥਾਂ ਤੈਅ ਕੀਤੀ ਹੋਈ ਸੀ ਕਿਉਂਕਿ ਕਰੋਨਾ ਕਾਰਨ ਮਰਨ ਵਾਲਿਆਂ ਦਾ ਸਸਕਾਰ ਵੀ ਖਾਸ ਨੇਮਾਂ ਨਾਲ ਸਾਵਧਾਨੀ ਹੇਠ ਕੀਤਾ ਜਾਂਦਾ ਹੈ। ਆਈਟੀਓ ਦੇ ਕਬਰਿਸਥਾਨ ਵਿੱਚ ਬਹੁਤ ਥੋੜੀ ਥਾਂ ਬਚੀ ਹੈ ਹਾਲਾਂਕਿ ਇਹ ਦਿੱਲੀ ਦਾ ਵੱਡਾ ਕਬਰਿਸਤਾਨ ਹੈ। ਮੁੱਲਕਾ ਕਲੋਨੀ, ਸ਼ਾਸਤਰੀ ਪਾਰਕ ਤੇ ਆਈਟੀਓ ਦੇ ਕਬਰਿਸਥਾਨਾਂ ਵਿੱਚੋਂ ਪਹਿਲੇ ਦੋਨਾਂ ਵਿੱਚ ਥਾਂ ਭਰ ਚੁੱਕੀ ਹੈ। ਨਗਰ ਨਿਗਮ ਵੱਲੋਂ 5 ਕਬਰਿਸਥਾਨ ਕਰੋਨਾ ਮ੍ਰਿਤਕਾਂ ਲਈ ਤੈਅ ਕੀਤੇ ਹੋਏ ਹਨ।

‘ਆਪ’ ਵਿਧਾਇਕ ਤੇ ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਅਮਾਨਤਉੱਲ੍ਹਾ ਨੇ ਕਿਹਾ ਕਿ ਦਿੱਲੀ ਵਿੱਚ ਕੁੱਲ 45 ਕਬਰਿਸਤਾਨ ਹਨ ਤੇ 5 ਕਰੋਨਾ ਮ੍ਰਿਤਕਾਂ ਲਈ ਤੈਅ ਕੀਤੇ ਗਏ ਹਨ।

ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਡਾ. ਜਫ਼ਰੂਲ ਇਸਲਾਮ ਖ਼ਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਇੱਕ ਰਿਪੋਰਟ ਤਿਆਰ ਕੀਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਦਿੱਲੀ ਅੰਦਰ ਅਗਲੇ ਸਾਲਾਂ ਦੌਰਾਨ ਮੁਸਲਮਾਨਾਂ ਲਈ ਕਬਰਾਂ ਦੀ ਥਾਂ ਘੱਟ ਜਾਵੇਗੀ। ਰਿਪੋਰਟ ਮੁਤਾਬਕ ਵਕਫ਼ ਬੋਰਡ ਦੀ ਸੂਚੀ ਵਿੱਚ 624 ਕਬਰਿਸਤਾਨਾਂ ਦਾ ਜ਼ਿਕਰ ਹੈ ਪਰ 45-46 ਕਬਰਿਸਤਾਨ ਹੀ ਮੌਜੂਦ ਹਨ। ਰਿਪੋਰਟ ਵੱਲੋਂ ਕਬਰਾਂ ਦੀ ਥਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਤੋਂ ਕਬਜ਼ੇ ਹਟਾਉਣ ਅਤੇ ਪ੍ਰਬੰਧ ਹੱਥਾਂ ਵਿੱਚ ਲੈਣ ਦੀ ਸਿਫ਼ਾਰਸ਼ ਕੀਤੀ ਸੀ। ਉੱਤਰ-ਪੂਰਬੀ ਦਿੱਲੀ, ਸ਼ਾਹਦਰਾ, ਦੱਖਣੀ ਤੇ ਦੱਖਣੀ-ਪੂਰਬੀ ਇਲਾਕਿਆਂ ਵਿੱਚ ਨਵੀਆਂ ਕਬਰਾਂ ਲਈ ਥਾਂ ਬਣਾਉਣ ਲਈ ਵੀ ਸਿਫ਼ਾਰਸ਼ ਕੀਤੀ ਗਈ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮੁੱਖ ਖ਼ਬਰਾਂ

12ਵੀਂ ਦੀ ਪ੍ਰੀਖਿਆ: ਸੀਬੀਐੱਸਈ ਅਤੇ ਆਈਸੀਐੱਸਈ ਨੇ ਸੁਪਰੀਮ ਕੋਰਟ ਨੂੰ ਮੁਲਾਂਕਣ ਯੋਜਨਾ ’ਚ ਸੋਧ ਬਾਰੇ ਜਾਣੂ ਕਰਵਾਇਆ

12ਵੀਂ ਦੀ ਪ੍ਰੀਖਿਆ: ਸੀਬੀਐੱਸਈ ਅਤੇ ਆਈਸੀਐੱਸਈ ਨੇ ਸੁਪਰੀਮ ਕੋਰਟ ਨੂੰ ਮੁਲਾਂਕਣ ਯੋਜਨਾ ’ਚ ਸੋਧ ਬਾਰੇ ਜਾਣੂ ਕਰਵਾਇਆ

ਨਤੀਜਿਆਂ ਦੇ ਵਿਵਾਦ ਦੇ ਨਿਪਟਾਰੇ ਲਈ ਸ਼ਿਕਾਇਤ ਨਿਵਾਰਣ ਢਾਂਚਾ ਕਾਇਮ; ਮਾ...

ਕੇਂਦਰ ਨੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਪਨ ਬੰਧੋਪਾਧਿਆੲੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਵਿੱਢੀ

ਕੇਂਦਰ ਨੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਪਨ ਬੰਧੋਪਾਧਿਆੲੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਵਿੱਢੀ

ਮੈਮੋਰੰਡਮ ਜਾਰੀ ਕਰਦਿਆਂ 30 ਦਿਨਾਂ ਵਿੱਚ ਜਵਾਬ ਮੰਗਿਆ, ਪੈਨਸ਼ਨ ਜਾਂ ਗਰੈ...

ਕਰੋਨਾ ਕਰਕੇ ਐਤਕੀਂ ਸੰਕੇਤਕ ਰਹੇਗੀ ਅਮਰਨਾਥ ਯਾਤਰਾ

ਕਰੋਨਾ ਕਰਕੇ ਐਤਕੀਂ ਸੰਕੇਤਕ ਰਹੇਗੀ ਅਮਰਨਾਥ ਯਾਤਰਾ

ਅਮਰਨਾਥ ਗੁਫ਼ਾ ਦੇ ਵਰਚੁਅਲ ਦਰਸ਼ਨਾਂ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ

ਸ਼ਹਿਰ

View All