DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੋਰਡਾਂ ’ਤੇ ਪੰਜਾਬੀ ਸ਼ਬਦ ਜੋੜਾਂ ’ਚ ਗ਼ਲਤੀਆਂ ਦੀ ਭਰਮਾਰ

ਬੋਰਡਾਂ ਵਿੱਚ ਸ਼ਬਦ ਜੋਡ਼ ਠੀਕ ਕਰਨ ਦੀ ਮੰਗ

  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ਨਗਰ ਪਰਿਸ਼ਦ ਖੇਤਰ ਵਿੱਚ ਲੱਗੇ ਬੋਰਡ ’ਚ ਦਿਸਦੀਆਂ ਗਲਤੀਆਂ। -ਫੋਟੋ: ਦਿਓਲ
Advertisement

ਦੇਸ਼ ਦੀ ਕੌਮੀ ਰਾਜਧਾਨੀ ਵਿੱਚ ਥਾਂ-ਥਾਂ ਲੱਗੇ ਬੋਰਡਾਂ ’ਤੇ ਪੰਜਾਬੀ ਸ਼ਬਦ ਜੋੜਾਂ ਵਿੱਚ ਗਲਤੀਆਂ ਕਾਰਨ ਪੰਜਾਬੀ ਹਿਤੈਸ਼ੀ ਪ੍ਰੇਸ਼ਾਨ ਹਨ। ਹਰਿਆਣਾ ਤੋਂ ਦਿੱਲੀ ਆਈ ਪੰਜਾਬੀ ਵਿਸ਼ੇ ਦੀ ਅਧਿਆਪਕਾ ਸਪਿੰਦਰ ਕੌਰ, ਸਰਕਾਰੀ ਨੇ ਮੰਗ ਕੀਤੀ ਹੈ ਕਿ ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਥਾਂ ਥਾਂ ਲੱਗੇ ਗ਼ਲਤ ਸ਼ਬਦ ਜੋੜਾਂ ਵਾਲੇ ਦਿਸ਼ਾ ਸੂਚਕ ਬੋਰਡ ਸਹੀ ਕਰਕੇ ਲਾਏ ਜਾਣ। ਉਹ ਫਰੀਦਾਬਾਦ ਜ਼ਿਲ੍ਹੇ ਦੇ ਬੱਲਭਗੜ੍ਹ ਦੇ ਸਰਕਾਰੀ ਸਕੂਲ ਵਿੱਚ ਪੰਜਾਬੀ ਵਿਸ਼ੇ ਦੀਆਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਸਭ ਤੋਂ ਅਹਿਮ ਸਰਕਾਰੀ ਦਫ਼ਤਰਾਂ, ਮੰਤਰੀਆਂ ਦੀਆਂ ਕੋਠੀਆਂ, ਮੁੱਖ ਕੇਂਦਰੀ ਸਰਕਾਰ ਦੇ ਦਫ਼ਤਰਾਂ ਵਾਲੇ ਖੇਤਰਾਂ ਵਾਲੇ ਨਵੀਂ ਦਿੱਲੀ ਨਗਰ ਪਰਿਸ਼ਦ (ਐੱਨ ਡੀ ਐੱਮ ਸੀ) ਦੇ ਬੋਰਡਾਂ ਵਿੱਚ ਬੇਸ਼ੁਮਾਰ ਗ਼ਲਤੀਆਂ ਹਨ। ਉਨ੍ਹਾਂ ਦੱਸਿਆ ਕਿ ਇੰਡੀਆ ਗੇਟ ਸਰਕਲ ’ਤੇ ਦਿੱਲੀ ਹਾਈ ਕੋਰਟ ਦੇ ਇੱਕ ਨੰਬਰ ਗੇਟ ਵਾਲੇ ਮੋੜ ’ਤੇ ਮਾਰਗ ਨੂੰ ‘ਮਾਰਰ’ ਲਿਖਿਆ ਹੋਇਆ ਹੈ। ਇਸੇ ਤਰ੍ਹਾਂ ਕੋਪਰਨਿਕਸ ਨੂੰ ‘ਕੋਪਰਨਿਲਸ’ ਲਿਖਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਹੋਰ ਇਲਾਕਿਆਂ ਵਿੱਚ ਅਜਿਹੀਆਂ ਗਲਤੀਆਂ ਵਾਲੇ ਬੋਰਡ ਦੇਖੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਪੰਜਾਬੀ ਨੂੰ ਉਰਦੂ ਦੇ ਨਾਲ ਹੀ ਸੂਬੇ ਵਿੱਚ ਦੂਜੀ ਭਾਸ਼ਾ ਦਾ ਦਰਜਾ ਮਿਲਿਆ ਹੋਣ ਕਰਕੇ ਹਰ ਸਰਕਾਰੀ ਬੋਰਡ ’ਤੇ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਪੰਜਾਬੀ, ਉਰਦੂ ਵਿੱਚ ਵੀ ਲਿਖਣਾ ਜ਼ਰੂਰੀ ਹੈ।

Advertisement
Advertisement
×