ਦਿੱਲੀ ’ਚ ਯਮੁਨਾ ਦਾ ਪਾਣੀ ਖ਼ਤਰੇ ਦੇ ਸਿਖ਼ਰ ’ਤੇ : The Tribune India

ਦਿੱਲੀ ’ਚ ਯਮੁਨਾ ਦਾ ਪਾਣੀ ਖ਼ਤਰੇ ਦੇ ਸਿਖ਼ਰ ’ਤੇ

ਦਿੱਲੀ ’ਚ ਯਮੁਨਾ ਦਾ ਪਾਣੀ ਖ਼ਤਰੇ ਦੇ ਸਿਖ਼ਰ ’ਤੇ

ਨਵੀਂ ਦਿੱਲੀ ਦੇ ਮਯੂਰ ਵਿਹਾਰ ਇਲਾਕੇ ’ਚ ਭੋਜਨ ਲੈਣ ਲਈ ਕਤਾਰ ਵਿੱਚ ਲੱਗੇ ਹੋਏ ਹੜ੍ਹ ਪੀੜਤ ਲੋਕ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਗਸਤ

ਹਰਿਆਣਾ ਵੱਲੋਂ ਉਪਰਲੇ ਕੈਚਮੈਂਟ ਖੇਤਰਾਂ ਵਿੱਚ ਮੀਂਹ ਦੌਰਾਨ ਹਥਨੀਕੁੰਡ ਬੈਰਾਜ ਤੋਂ ਹੋਰ ਪਾਣੀ ਛੱਡਣ ਕਾਰਨ ਦਿੱਲੀ ਵਿੱਚ ਬੁੱਧਵਾਰ ਨੂੰ ਯਮੁਨਾ ਦਾ ਪਾਣੀ ਮੁੜ 204.5 ਮੀਟਰ ਦੇ ਚਿਤਾਵਨੀ ਦੇ ਨਿਸ਼ਾਨ ਨੂੰ ਪਾਰ ਗਿਆ। ਅਧਿਕਾਰੀਆਂ ਨੇ ਕਿਹਾ ਕਿ ਉੱਪਰੀ ਜਲਗਾਹ ਖੇਤਰਾਂ ਵਿੱਚ ਭਾਰੀ ਬਾਰਸ਼ ਤੋਂ ਬਾਅਦ ਨਦੀ ਬੀਤੇ ਸ਼ੁੱਕਰਵਾਰ ਨੂੰ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਸੀ, ਜਿਸ ਨਾਲ ਅਧਿਕਾਰੀਆਂ ਨੂੰ ਨੀਵੇਂ ਖੇਤਰਾਂ ਤੋਂ ਲਗਭਗ 7,000 ਲੋਕਾਂ ਨੂੰ ਕੱਢਣ ਲਈ ਕਿਹਾ ਗਿਆ ਸੀ। ਸੋਮਵਾਰ ਨੂੰ ਪਾਣੀ ਦਾ ਪੱਧਰ ਚਿਤਾਵਨੀ ਦੇ ਨਿਸ਼ਾਨ ਤੋਂ ਹੇਠਾਂ ਚਲਾ ਗਿਆ ਸੀ ਤੇ ਮੰਗਲਵਾਰ ਸ਼ਾਮ 6 ਵਜੇ 203.96 ਮੀਟਰ ’ਤੇ ਖੜ੍ਹਾ ਰਿਹਾ। ਦਿੱਲੀ ਹੜ੍ਹ ਕੰਟਰੋਲ ਰੂਮ ਨੇ ਬੁੱਧਵਾਰ ਸਵੇਰੇ 6 ਵਜੇ ਹਰਿਆਣਾ ਦੇ ਯਮੁਨਾ ਨਗਰ ਸਥਿਤ ਹਥਨੀਕੁੰਡ ਬੈਰਾਜ ਤੋਂ ਲਗਭਗ 14,000 ਕਿਊਸਕ ਦੀ ਦਰ ਨਾਲ ਪਾਣੀ ਛੱਡਣ ਦੀ ਸੂਚਨਾ ਦਿੱਤੀ।

ਪਾਣੀ ਦਾ ਪੱਧਰ ਮੁੜ ਵਧਿਆ ਤੇ ਅੱਧੀ ਰਾਤ ਨੂੰ ਚਿਤਾਵਨੀ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਦਿੱਲੀ ਸਰਕਾਰ ਦੇ ਹੜ੍ਹ ਕੰਟਰੋਲ ਰੂਮ ਨੇ ਦੱਸਿਆ ਕਿ ਬੁੱਧਵਾਰ ਸਵੇਰੇ 7 ਵਜੇ ਇਹ 204.89 ਮੀਟਰ ’ਤੇ ਸੀ। ਕੇਂਦਰੀ ਜਲ ਕਮਿਸ਼ਨ ਦੁਆਰਾ ਜਾਰੀ ਕੀਤੇ ਗਏ ਇੱਕ ਪੂਰਵ ਅਨੁਮਾਨ ਵਿੱਚ ਕਿਹਾ ਗਿਆ ਹੈ ਕਿ ਰਾਤ 9 ਵਜੇ ਤੱਕ ਨਦੀ ਦੇ 205.25 ਮੀਟਰ ਤੱਕ ਵਧਣ ਤੇ ਇਸ ਤੋਂ ਬਾਅਦ ਸਥਿਰ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਦੋ-ਤਿੰਨ ਦਿਨਾਂ ਦੌਰਾਨ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਯਮੁਨਾ ਦੇ ਓਵਰਫਲੋਅ ਨੇ ਪਿਛਲੇ ਹਫ਼ਤੇ ਉੱਤਰ-ਪੂਰਬੀ, ਪੂਰਬੀ ਅਤੇ ਦੱਖਣ-ਪੂਰਬੀ ਦਿੱਲੀ ਵਿੱਚ ਨਦੀ ਦੇ ਨੇੜੇ ਨੀਵੇਂ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਸੀ ਤੇ ਲਗਭਗ 7,000 ਲੋਕਾਂ ਨੂੰ ਤਬਦੀਲ ਕਰ ਦਿੱਤਾ ਗਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All