ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੁਲਾਈ
ਦਿੱਲੀ ਦੀਆਂ ਕਈ ਯੂਨੀਵਰਸਿਟੀਆਂ ਜਿਵੇਂ ਅੰਬੇਡਕਰ ਯੂਨੀਵਰਸਿਟੀ ਤੇ ਆਈਜੀਡੀਟੀਯੂਡਬਲਿਊ ਨੇ ਆਪਣੇ ਵਿਦਿਆਰਥੀਆਂ ਦੇ ਮੁਲਾਂਕਣ ਦਾ ਕਾਰਜ ਪੂਰਾ ਕਰ ਲਿਆ ਹੈ ਤੇ ਨਤੀਜੇ ਵੀ ਐਲਾਨ ਦਿੱਤੇ ਹਨ। ਦਿੱਲੀ ਸਰਕਾਰ ਅਧੀਨ ਕੁਝ ‘ਵਰਸਿਟੀਆਂ ਇਮਤਿਹਾਨ ਲੈ ਚੁੱਕੀਆਂ ਹਨ ਜਦੋਂਕਿ ਬੀਤੇ ਦਿਨ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿੱਖਿਆ ਮਹਿਕਮਾ ਦੇਖ ਰਹੇ ਮਨੀਸ਼ ਸਿਸੋਦੀਆ ਨੇ ਐਲਾਨ ਕੀਤਾ ਸੀ ਕਿ ਦਿੱਲੀ ਰਾਜ ਦੀਆਂ ਵਰਸਿਟੀਆਂ ਇਮਤਿਹਾਨ ਨਹੀਂ ਲੈਣਗੀਆਂ ਤੇ ਨਤੀਜੇ ਮੁਲਾਂਕਣ ਜਾਂ ਹੋਰ ਪ੍ਰਗਤੀਸ਼ੀਲ ਢੰਗ ਨਾਲ ਤੈਅ ਕੀਤੇ ਜਾਣਗੇ।ਇੰਦਰਾ ਗਾਂਧੀ ਦਿੱਲੀ ਯੂਨੀਵਰਸਿਟੀ ਨੇ ਮਈ-ਜੂਨ ਦੀ ਆਨਲਾਈਨ ਅਸੈਸਮੈਂਟ ਪੂਰੀ ਕਰ ਲਈ ਹੈ। ਅੰਬੇਡਕਰ ਯੂਨੀਵਰਸਿਟੀ ਵੀ ਉਪ-ਕੁਲਪਤੀ ਅਨੂ ਸਿੰਘ ਨੇ ਕਿਹਾ ਕਿ ਵਰਸਿਟੀ ਦੇ 2019-20 ਦੇ ਅਕਾਦਮਿਕ ਸੈਸ਼ਨ ਨੂੰ ਬਹੁਤੇ ਵਿਦਿਆਰਥੀਆਂ ਨੇ ਪੂਰਾ ਕਰ ਲਿਆ ਹੈ।