ਸਿਸੋਦੀਆ ਨੂੰ ਵੀ ਹੋਇਆ ਕਰੋਨਾ

ਸਿਸੋਦੀਆ ਨੂੰ ਵੀ ਹੋਇਆ ਕਰੋਨਾ

ਦਿੱਲੀ ਵਿੱਚ ਬੱਚੇ ਦਾ ਕਰੋਨਾ ਟੈੱਸਟ ਕਰਦੇ ਹੋਏ ਸਿਹਤ ਮੁਲਾਜ਼ਮ। -ਫੋਟੋ: ਮੁਕੇਸ਼ ਅਗਰਵਾਲ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਸਤੰਬਰ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਬੁੱਧਵਾਰ ਨੂੰ ਹਸਪਤਾਲ ਵਿੱਚ ਦਾਖਲ ਹੋਏ। ਇੱਕ ਹਫ਼ਤੇ ਤੋਂ ਵੱਧ ਸਮੇਂ ਬਾਅਦ ਜਦੋਂ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਕਰੋਨਵਾਇਰਸ ਹੈ। ਸਿਸੋਦੀਆ ਨੂੰ ਬੁਖਾਰ ਤੇ ਆਕਸੀਜਨ ਦੀ ਘਾਟ ਦੀ ਸ਼ਿਕਾਇਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ (ਐੱਲਐੱਨਜੇਪੀ) ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।14 ਸਤੰਬਰ ਨੂੰ ਟਵਿੱਟਰ ‘ਤੇ  ਸਿਸੋਦੀਆ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਹਲਕਾ ਬੁਖਾਰ ਸੀ ਜਿਸ ਤੋਂ ਬਾਅਦ ਉਸ ਨੇ ਖੁਦ ਦਾ ਟੈਸਟ ਕਰਵਾ ਲਿਆ। ਨਤੀਜਾ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਫਿਰ ਖੁਦ ਨੂੰ ਇਕਾਂਤਵਾਸ ਕਰ ਲਿਆ ਸੀ ਪਰ ਹੁਣ ਸਾਹ ਲੈਣ ਚ ਪ੍ਰੇਸ਼ਾਨੀ ਕਰਕੇ ਉਨ੍ਹਾਂ ਨੂੰ ਭਰਤੀ ਕਰਨਾ ਪਿਆ। ਸਿਸੋਦੀਆ ਨੇ ਕਿਹਾ ਸੀ ਕਿ ਫਿਲਹਾਲ ਉਸ ਨੂੰ ਬੁਖਾਰ ਜਾਂ ਕੋਈ ਹੋਰ ਮੁਸ਼ਕਲਾਂ ਨਹੀਂ ਹੈ ਤੇ ਉਹ ਬਿਲਕੁਲ ਠੀਕ ਹਨ। ਸਿਸੋਦੀਆ ਦਿੱਲੀ ਸਰਕਾਰ ਦੇ ਦੂਜੇ ਮੰਤਰੀ ਹਨ ਜਿਨ੍ਹਾਂ ਨੂੰ ਕਰੋਨਾ ਹੋਇਆ। ਇਸ ਤੋਂ ਪਹਿਲਾਂ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਕਰੋਨਾ ਹੋਇਆ ਸੀ। ਇਸ ਦੌਰਾਨ ਸਤਿੰਦਰ ਜੈਨ ਨੇ ਕਿਹਾ ਕਿ ਦਿੱਲੀ ਦੇ ਹਸਪਤਾਲਾਂ ’ਚ 15804 ’ਚੋਂ ਮੌਜੂਦਾ ਸਮੇਂ 7051 ਬਿਸਤਰੇ ਭਰੇ ਹੋਏ ਹਨ। ਸਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖ਼ਾਸਕਰ ਕੁਝ ਨਿੱਜੀ ਹਸਪਤਾਲਾਂ ’ਚ ਆਈਸੀਯੂ ਵਾਲੇ ਬਿਸਤਰਿਆਂ ਦੀ ਘਾਟ ਹੈ, ਕਿਉਂਕਿ ਦਿੱਲੀ ਤੋਂ ਬਾਹਰਲੇ ਲੋਕ ਖਾਸ ਹਸਪਤਾਲਾਂ ਨੂੰ ਇਲਾਜ ਲਈ ਤਰਜੀਹ ਦਿੰਦੇ ਹਨ।  ਦਿੱਲੀ ’ਚ ਆਕਸੀਜਨ ਦੀ ਸਪਲਾਈ ’ਤੇ ਜੈਨ ਨੇ ਕਿਹਾ ਕਿ ਆਕਸੀਜਨ ਦੀ ਕੋਈ ਘਾਟ ਨਹੀਂ ਹੈ ਪਰ ਕੁਝ ਸਪਲਾਇਰਾਂ ਨੇ ਦੱਸਿਆ ਹੈ ਕਿ ਉਹ ਪਹਿਲਾਂ ਰਾਜਸਥਾਨ ’ਚ ਸਪਲਾਈ ਕਰਨਗੇ। ਇਹ ਸਮੱਸਿਆ ਗੱਲਬਾਤ ਦੁਆਰਾ ਹੱਲ ਕੀਤੀ ਜਾ ਰਹੀ ਹੈ। ਆਕਸੀਜਨ ਦੀ ਸਪਲਾਈ ਉੱਤਰ ਪ੍ਰਦੇਸ਼ ਤੇ ਰਾਜਸਥਾਨ ਤੋਂ ਦਿੱਲੀ ਨੂੰ ਕੀਤੀ ਜਾਂਦੀ ਹੈ। ਦਿੱਲੀ ਦੇ ਸਰਕਾਰੀ ਹਸਪਤਾਲਾਂ ’ਚ  6 ਤੋਂ 7 ਦਿਨਾਂ ਦਾ ਆਕਸੀਜਨ ਸਟਾਕ ਹੁੰਦਾ ਹੈ। ਹਾਲਾਂਕਿ ਇੱਥੇ 7 ਦਿਨਾਂ ਦਾ ਸਟਾਕ ਹੋਣਾ ਚਾਹੀਦਾ ਹੈ ਤੇ ਕੁਝ ਹਸਪਤਾਲਾਂ ’ਚ 7 ਦਿਨਾਂ ਤੋਂ ਘੱਟ ਸਟਾਕ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ’ਚ  ਬਹੁਤ ਸਾਰੇ ਖੇਤਰ ਅਜਿਹੇ ਹਨ ਜਿਥੇ ਕਰੋਨਾਵਾਇਰਸ ਦੇ ਹੋਰ ਮਾਮਲੇ ਆ ਰਹੇ ਹਨ। ਦਿੱਲੀ ਸਰਕਾਰ ਦੇ ਸਿਹਤ ਵਿਭਾਗ ਨੇ ਕਨਾਟ ਪਲੇਸ, ਲਾਜਪਤ ਨਗਰ, ਲਕਸ਼ਮੀ ਨਗਰ, ਮਾਡਲ ਟਾਊਨ ਤੇ ਪੱਛਮ ਵਿਹਾਰ ਵਰਗੇ ਖੇਤਰਾਂ ਨੂੰ ‘ਉਭਰ ਰਹੇ ਹੌਟਸਪੌਟਸ’ ਵਜੋਂ ਪਛਾਣਿਆ ਹੈ। ਇੱਕ ਸੂਚੀ ਦਿੱਲੀ ਦੇ ਸਾਰੇ 11 ਜ਼ਿਲ੍ਹਿਆਂ ਲਈ ਬਣਾਈ ਗਈ ਹੈ। ਦਿੱਲੀ ਸਰਕਾਰ ਅਨੁਸਾਰ 1 ਤੋਂ 16 ਸਤੰਬਰ ਤੱਕ ਦਾ ਡਾਟਾ ਤਿਆਰ ਕੀਤਾ ਗਿਆ। ਮਾਲ ਵਿਭਾਗ ਨੇ ਅਜਿਹੇ 33 ਖੇਤਰਾਂ ਦੀ ਸੂਚੀ ਬਣਾਈ ਹੈ। ਇਸ ਸੂਚੀ ’ਚ ਕਈ ਵੱਡੇ ਖੇਤਰਾਂ ਦੇ ਨਾਮ ਸ਼ਾਮਲ ਹਨ।  

ਕਈ ਅਧਿਆਪਕ ਕਰੋਨਾ ਪਾਜ਼ੇਟਿਵ ਆਏ 

ਟੋਹਾਣਾ (ਪੱਤਰ ਪ੍ਰੇਰਕ): ਸੂਬੇ ਵਿੱਚੋਂ 9ਵੀਂ ਤੋਂ 12 ਜਮਾਤ ਤਕ ਸਕੂਲ ਖੋਲ੍ਹੇ ਜਾਣ ਤੋਂ ਪਹਿਲਾਂ  ਅਧਿਆਪਕਾਂ ਦੀ ਸਕੂਲਾਂ ਵਿੱਚ ਹੀ ਚਲ ਰਹੀ ਸੈਂਪਲ ਟੈਸਟਿੰਗ ਦੌਰਾਨ ਫਤਿਹਾਬਾਦ ਸਰਕਾਰੀ ਸਕੂਲ  ਦੇ ਤਿੰਨ ਅਧਿਆਪਕ, ਬੀਘੜ ਵਿੱਚ 2, ਯੋਗਨਗਰ ਵਿੱਚ ਇਕ, ਭੂਨਾ ਦੇ ਸਕੂਲਾਂ ਵਿੱਚ 3,  ਟੋਹਾਣਾ ਵਿੱਚ 1 ਅਧਿਆਪਕ ਤੋਂ ਇਲਾਵਾ ਫਤਿਹਾਬਾਦ ਵਿੱਚ 4, ਗੋਰਖ਼ੁਪਰ ਵਿੱਚ 2, ਗੋਰਖ਼ਪੁਰ  ਪਲਾਂਟ ਵਿੱਚ 2, ਟੋਹਾਣਾ ਵਿੱਚ 6, ਨੈਹਲਾ ਵਿੱਚ 4 ਵਿਅਕਤੀ ਕਰੋਨਾ ਪਾਜ਼ੇਟਿਵ ਹੋਰ ਮਿਲੇ  ਹਨ। ਜ਼ਿਲ੍ਹੇ ਵਿੱਚ ਕੁੱਲ 35 ਨਵੇਂਂ ਕੇਸ ਮਿਲੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All