ਦਿੱਲੀ ਦੀ ਸਿਆਸਤ ’ਤੇ ਵੀ ਪਵੇਗਾ ਅਕਾਲੀ-ਭਾਜਪਾ ਸਾਂਝ ਟੁੱਟਣ ਦਾ ਅਸਰ

ਵੱਖਰੇ ਢੰਗ ਨਾਲ ਹੋਵੇਗੀ ਟਿਕਟਾਂ ਦੀ ਵੰਡ; ਸਿਰਸਾ ਤੇ ਕਾਲਕਾ ਲਈ ਖ਼ੁਦ ਨੂੰ ਸਾਬਤ ਕਰਨ ਦੀ ਚੁਣੌਤੀ

ਦਿੱਲੀ ਦੀ ਸਿਆਸਤ ’ਤੇ ਵੀ ਪਵੇਗਾ ਅਕਾਲੀ-ਭਾਜਪਾ ਸਾਂਝ ਟੁੱਟਣ ਦਾ ਅਸਰ

ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਸਤੰਬਰ

ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰ ਸਰਕਾਰ ਤੋਂ ਬਾਹਰ ਆਉਂਦੇ ਹੋਏ ਹੁਣ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਤੋਂ ਵੱਖ ਹੋਣ ਦੇ ਐਲਾਨ ਨਾਲ ਦਿੱਲੀ ਦੀ ਸਿਆਸਤ ’ਤੇ ਵੀ ਅਸਰ ਪਵੇਗਾ।

ਦਿੱਲੀ ਅੰਦਰ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਮਿਲ ਕੇ ਵਿਧਾਨ ਸਭਾ ਚੋਣਾਂ, ਨਗਰ ਨਿਗਮ ਚੋਣਾਂ ਲੜਦੇ ਆਏ ਹਨ ਤੇ ਅਕਾਲੀ ਦਲ ਦੇ ਆਗੂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਸਿਆਸੀ ਮਦਦ ਕਰਦੇ ਆਏ ਹਨ। ਇਸ ਵਕਤੀ ਤੋੜ-ਵਿਛੋੜੇ ਮਗਰੋਂ ਦਿੱਲੀ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਤਹਿਤ ਬੀਤੇ ਸਾਲਾਂ ਦੌਰਾਨ ਹੁੰਦੀ ਆਈ ਟਿਕਟਾਂ ਦੀ ਵੰਡ ਹੁਣ ਵੱਖਰੇ ਪ੍ਰਸੰਗ ਵਿੱਚ ਹੋਵੇਗੀ। ਭਾਜਪਾ ਦਿੱਲੀ ਵਿੱਚ ਅਕਾਲੀਆਂ ਨੂੰ ਸਿਰਫ਼ ਸਿੱਖ ਵੋਟਰਾਂ ਨੂੰ ਭਾਜਪਾ ਦੇ ਹੱਕ ਵਿੱਚ ਭੁਗਤਾਉਣ ਲਈ ਇਸਤੇਮਾਲ ਕਰਦਾ ਆਇਆ ਹੈ ਤੇ ਨਗਰ ਨਿਗਮਾਂ ਦੀਆਂ ਚੋਣਾਂ ਦੌਰਾਨ ਦੋ-ਚਾਰ ਸੀਟਾਂ ਅਕਾਲੀ ਆਗੂਆਂ ਨੂੰ ਭਾਜਪਾ ਦੇ ਚੋਣ ਨਿਸ਼ਾਨ ਉੱਪਰ ਲੜਨ ਲਈ ਦੇ ਦਿੰਦੀ ਆਈ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਵੀ ਬਹੁਤਾ ਕਰਕੇ ਭਾਜਪਾ ਆਗੂ ਦਿੱਲੀ ਦੇ ਅਕਾਲੀ ਆਗੂਆਂ ਨੂੰ ਟਿਕਟਾਂ ਤਾਂ ਦਿੰਦੇ ਆਏ ਹਨ ਪਰ ‘ਚੋਣ ਨਿਸ਼ਾਨ’ ਉਨ੍ਹਾਂ ਉਮੀਦਵਾਰਾਂ ਨੂੰ ਭਾਜਪਾ ਵਾਲੇ ਆਪਣਾ ਹੀ ਦਿੰਦੇ ਹਨ। ਇਸ ਵਾਰ ਹੀ ਅਕਾਲੀ ਦਲ ਵੱਲੋਂ ਆਪਣੇ ਚੋਣ ਨਿਸ਼ਾਨ ਉਪਰ ਦਿੱਲੀ ਵਿਖੇ ਚੋਣ ਲੜੀ ਗਈ ਸੀ ਪਰ ਭਾਜਪਾਈਆਂ ਨੇ ਹਿੰਦੂ ਵੋਟਾਂ ਨੂੰ ਸਿੱਖ ਆਗੂਆਂ ਨੂੰ ਭੁਗਤਾਉਣ ਲਈ ਬਹੁਤਾ ਤਰੱਦਦ ਨਹੀਂ ਸੀ ਕੀਤਾ। ਸੀਨੀਅਰ ਆਗੂ ਅਵਤਾਰ ਸਿੰਘ ਹਿਤ ਤੇ ਪੈਸੇ ਦੇ ਜ਼ੋਰ ਨਾਲ ਚੋਣ ਲੜਨ ਵਾਲੇ ਡਿੰਪਲ ਚੱਢਾ ਅਜਿਹਾ ਦਰਦ ਬਿਆਨ ਕਰ ਚੁੱਕੇ ਹਨ।

ਗੱਠਜੋੜ ਟੁੱਟਣ ਦੀ ਹਾਲਤ ਵਿੱਚ ਹੁਣ ਭਾਜਪਾ ਕੋਲ ਇਕ ਪਾਸੇ ਸੁਖਦੇਵ ਸਿੰਘ ਢੀਂਡਸਾ ਤੇ ਗੋਲਕ ਚੋਰੀ ਦੇ ਦੋਸ਼ਾਂ ਦੇ ਮਾਮਲੇ ਵਿੱਚ ਅਦਾਲਤੀ ਸੁਣਵਾਈਆਂ ਦਾ ਸਾਹਮਣਾ ਕਰ ਰਹੇ ਮਨਜੀਤ ਸਿੰਘ ਜੀ.ਕੇ. ਨਾਲ ਸਾਂਝ ਪਾਉਣ ਦਾ ਮੌਕਾ ਹੋਵੇਗਾ। ਅੰਦਰਖ਼ਾਤੇ ਅਜਿਹੀ ਤਿਆਰੀ ਚੱਲ ਵੀ ਰਹੀ ਦੱਸੀ ਜਾ ਰਹੀ ਹੈ। ਹੁਣ ਦਿੱਲੀ ਅੰਦਰ ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਅੱਗੇ ਖ਼ੁਦ ਨੂੰ ਸਾਬਤ ਕਰਨ ਦੀ ਚੁਣੌਤੀ ਵੀ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All