ਦਿੱਲੀ ਵਾਸੀਆਂ ਨੇ ਕੂੜੇ ਦਾ ਰਾਵਣ ਬਣਾ ਕੇ ਫੂਕਿਆ : The Tribune India

ਭਾਜਪਾ ਖ਼ਿਲਾਫ਼ ਅਨੋਖਾ ਪ੍ਰਦਰਸ਼ਨ

ਦਿੱਲੀ ਵਾਸੀਆਂ ਨੇ ਕੂੜੇ ਦਾ ਰਾਵਣ ਬਣਾ ਕੇ ਫੂਕਿਆ

ਕੂੜੇ ਦੇ ਢੇਰਾਂ ਦਾ ਨਿਪਟਾਰਾ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ; ਨਗਰ ਨਿਗਮ ਤੇ ਭਾਜਪਾ ਵਿਰੁੱਧ ਕੱਢੀ ਭੜਾਸ

ਦਿੱਲੀ ਵਾਸੀਆਂ ਨੇ ਕੂੜੇ ਦਾ ਰਾਵਣ ਬਣਾ ਕੇ ਫੂਕਿਆ

ਦਿੱਲੀ ’ਚ ਕੂੜੇ ਤੋਂ ਬਣਾਏ ਰਾਵਣ ਦਾ ਪੁਤਲਾ ਫੂਕਦੇ ਹੋਏ ਲੋਕ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਅਕਤੂਬਰ

ਦਿੱਲੀ ਦੇ ਉੱਤਰੀ, ਪੂਰਬੀ ਤੇ ਦੱਖਣੀ ਇਲਾਕਿਆਂ ਵਿੱਚ ਕੌਮੀ ਰਾਜਧਾਨੀ ਵਿੱਚੋਂ ਨਿਕਲਦੇ ਕੂੜੇ ਕਾਰਨ ਬਣੇ ਤਿੰਨ ਕੂੜਾਨੁਮਾ ਪਹਾੜਾਂ ਵਿਰੁੱਧ ਦਿੱਲੀ ਦੇ ਲੋਕਾਂ ਨੇ ਕੂੜੇ ਦਾ ਰਾਵਣ ਬਣਾ ਕੇ ਭਾਜਪਾ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ਕੀਤਾ। ਉਕਤ ਕੂੜੇ ਦੇ ਪਹਾੜ ਭਲਸਵਾ, ਗਾਜ਼ੀਪੁਰ ਤੇ ਓਖਲਾ ਵਿੱਚ ਬਣ ਚੁੱਕੇ ਹਨ, ਜਿਸ ਕਾਰਨ ਦਿੱਲੀ ਦੇ ਇਨ੍ਹਾਂ ਇਲਾਕਿਆਂ ਨੇੜੇ ਰਹਿਣਾ ਮੁਸ਼ਕਲ ਹੋ ਗਿਆ ਹੈ।

ਦਿੱਲੀ ਨਗਰ ਨਿਗਮ ਦੇ ਪਿਛਲੇ ਸਦਨ ਦੀ ਮਿਆਦ ਪੂਰੀ ਹੋ ਚੁੱਕੀ ਹੈ ਤੇ ਹੁਣ ਕਿਸੇ ਵੀ ਸਿਆਸੀ ਧਿਰ ਦਾ ਕੋਈ ਵੀ ਲੋਕ ਨੁਮਾਇੰਦਾ ਨਗਰ ਨਿਗਮ ਵਿੱਚ ਨਾ ਹੋਣ ਕਰਕੇ ਦਿੱਲੀ ਵਿੱਚ ਸਫ਼ਾਈ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਚੁੱਕੀ ਹੈ। ਇਸੇ ਕਰਕੇ ਲੋਕਾਂ ਨੇ ਦਿੱਲੀ ਨਗਰ ਨਿਗਮ ਤੇ ਭਾਜਪਾ ਦਾ ਧਿਆਨ ਕੌਮੀ ਰਾਜਧਾਨੀ ਦੀ ਸਫ਼ਾਈ ਵੱਲ ਦਿਵਾਉਣ ਲਈ ਕੂੜੇ ਦਾ ਰਾਵਣ ਬਣਾ ਕੇ ਫੂਕਿਆ ਤੇ ਲੋਕਾਂ ਨੇ ਇੱਕਠੇ ਹੋ ਕੇ ਭਾਜਪਾ ਖ਼ਿਲਾਫ਼ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਤੇ ਕੂੜੇ ਦੇ ਪੁਤਲੇ ਫੂਕੇ। ਲੋਕਾਂ ਨੇ ਦੋਸ਼ ਲਾਇਆ ਕਿ ਨਗਰ ਨਿਗਮ ਸਫ਼ਾਈ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਮੁਤਾਬਕ ਮੀਂਹ ਮਗਰੋਂ ਸਫ਼ਾਈ ਨਾ ਹੋਣ ਕਰਕੇ ਮੱਛਰ ਵੀ ਵਧਣ ਲੱਗਾ ਹੈ, ਜਿਸ ਕਾਰਨ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਵੀ ਫੈਲਣ ਦਾ ਡਰ ਬਣ ਗਿਆ ਹੈ। ਅੱਜ ਸ੍ਰੀਨਿਵਾਸਪੁਰੀ ਵਿੱਚ ਵੀ ਲੋਕ ਇੱਕਠੇ ਹੋਏ, ਜਿੱਥੇ ਉਨ੍ਹਾਂ ਕੂੜੇ ਨਾਲ ਰਾਵਣ ਦਾ ਪੁੱਤਲਾ ਬਣਾਇਣ, ਜਿਸ ਨੂੰ ਭਲਕੇ ਸਥਾਨਕ ਵਿਧਾਇਕਾ ਆਤਿਸ਼ੀ ਵੱਲੋਂ ਸਾੜੇ ਜਾਣ ਦੀ ਉਮੀਦ ਹੈ।

‘ਆਪ’ ਵੱਲੋਂ ਅੱਜ 3,500 ਸਥਾਨਾਂ ’ਤੇ ਫੂਕੇ ਜਾਣਗੇ ਕੂੜੇ ਦੇ ਰਾਵਣ

ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਕੌਮੀ ਰਾਜਧਾਨੀ ਵਿੱਚ ਸਫ਼ਾਈ ਦੇ ਰੱਖ-ਰਖਾਅ ਵਿੱਚ ਭਾਜਪਾ ਦੀ ਨਾਕਾਮੀ ਵਿਰੁੱਧ ‘ਆਪ’ ਮੰਗਲਵਾਰ ਨੂੰ ਇੱਥੇ ਲਗਭਗ 3,500 ਸਥਾਨਾਂ ’ਤੇ ਕੂੜੇ ਦੇ ਬਣੇ ਰਾਵਣ ਫੂਕੇਗੀ। ਵਿਧਾਇਕ ਦੁਰਗੇਸ਼ ਪਾਠਕ ਨੇ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਦੇ ਆਗੂ ਤੇ ਸਮਰਥਕ ਸਬੰਧਤ ਸਥਾਨਾਂ ’ਤੇ ਪੁਤਲੇ ਫੂਕਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਵੀ ਕਰਨਗੇ ਤੇ ਮੰਗ ਕਰਨਗੇ ਕਿ ਦਿੱਲੀ ਨਗਰ ਨਿਗਮ ਚੋਣਾਂ ਜਲਦੀ ਤੋਂ ਜਲਦੀ ਕਰਵਾਈਆਂ ਜਾਣ। ਜਦੋਂ ਇਹ ਪੁੱਛਿਆ ਗਿਆ ਕਿ ਕੂੜੇ ਨੂੰ ਖੁੱਲ੍ਹੇਆਮ ਸਾੜਨਾ ਗੈਰਕਾਨੂੰਨੀ ਹੈ ਅਤੇ ਅਜਿਹਾ ਵਿਰੋਧ ਹਵਾ ਪ੍ਰਦੂਸ਼ਣ ਨੂੰ ਵਧਾਏਗਾ ਤਾਂ ਪਾਠਕ ਨੇ ਜਵਾਬ ਦਿੰਦਿਆਂ ਕਿਹਾ ਕਿ ਇਹ ਸਿਰਫ ਇੱਕ ਪ੍ਰਤੀਕ ਕਾਰਵਾਈ ਹੋਵੇਗੀ। ਪਾਠਕ ਨੇ ਕਿਹਾ ਕਿ ਦਿੱਲੀ ਬਹੁਤ ਗੰਦੀ ਹੈ। ਤੁਸੀਂ ਜਿੱਥੇ ਵੀ ਜਾਓਗੇ, ਤੁਹਾਨੂੰ ਕੂੜਾ ਨਜ਼ਰ ਆਵੇਗਾ, ਜਦੋਂ ਕਿ ਤਿੰਨ ਕੂੜੇ ਦੇ ਪਹਾੜ ਪਹਿਲਾਂ ਹੀ ਹਨ, ਭਾਜਪਾ ਦਿੱਲੀ ਵਿੱਚ 16 ਹੋਰ ਕੂੜੇ ਦੇ ਪਹਾੜ ਬਣਾਉਣ ਦੀ ਤਿਆਰੀ ਕਰ ਰਹੀ ਹੈ। ਕੂੜਾ ਭਾਜਪਾ ਦੀ ਅਯੋਗਤਾ ਤੇ ਨਾਕਾਮੀ ਦਾ ਪ੍ਰਤੀਕ ਬਣ ਗਿਆ ਹੈ। ‘ਆਪ’ ਦੇ ਇੰਚਾਰਜ ਦੁਰਗੇਸ਼ ਪਾਠਕ ਨੇ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਵਾਅਦਾ ਕੀਤਾ ਕਿ ਜੇਕਰ ਉਹ ਨਗਰ ਨਿਗਮ ਸੱਤਾ ਵਿੱਚ ਆਉਂਦੇ ਹਨ ਤਾਂ ਪਾਰਟੀ ਦਿੱਲੀ ਨੂੰ ਇੱਕ ਸਾਫ਼-ਸੁਥਰਾ ਸ਼ਹਿਰ ਬਣਾਏਗੀ ਤੇ ਸ਼ਹਿਰ ਦੀਆਂ ਹੱਦਾਂ ’ਤੇ ਸਥਿਤ ਤਿੰਨੋਂ ਕੂੜੇ ਦੇ ਪਹਾੜ ਵੀ ਹਟਾ ਦੇਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਦੇਸ਼ ਦੀ ਸਮੁੰਦਰੀ ਸ਼ਕਤੀ ਨੂੰ ਵਿਕਸਤ ਕਰਨ ਦੀ ਲੋੜ: ਐਡਮਿਰਲ ਲਾਂਬਾ

ਦੇਸ਼ ਦੀ ਸਮੁੰਦਰੀ ਸ਼ਕਤੀ ਨੂੰ ਵਿਕਸਤ ਕਰਨ ਦੀ ਲੋੜ: ਐਡਮਿਰਲ ਲਾਂਬਾ

ਛੇਵੇਂ ਦੋ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਆਗਾਜ਼

ਦਿੱਲੀ ਦੰਗੇ ਕੇਸ: ਉਮਰ ਖਾਲਿਦ ਅਦਾਲਤ ਵੱਲੋਂ ਦੋਸ਼ਮੁਕਤ ਕਰਾਰ

ਦਿੱਲੀ ਦੰਗੇ ਕੇਸ: ਉਮਰ ਖਾਲਿਦ ਅਦਾਲਤ ਵੱਲੋਂ ਦੋਸ਼ਮੁਕਤ ਕਰਾਰ

‘ਆਪ’ ਆਗੂ ਤਾਹਿਰ ਹੁਸੈਨ ਤੇ ਦਸ ਹੋਰਾਂ ਖ਼ਿਲਾਫ਼ ਦੋਸ਼ ਤੈਅ ਕਰਨ ਦੇ ਹੁਕਮ

ਪੰਜਾਬ ਭਾਜਪਾ ਦੇ ਮੁੜ ਪ੍ਰਧਾਨ ਬਣੇ ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਦੇ ਮੁੜ ਪ੍ਰਧਾਨ ਬਣੇ ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਦੇ ਜਥੇਬੰਦਕ ਢਾਂਚੇ ਨੂੰ ਚੜਿ੍ਹਆ ਦਲਬਦਲੂਆਂ ਦਾ ਰੰਗ

ਭੂਪੀ ਰਾਣਾ ਗੈਂਗ ਦਾ ਮੁੱਖ ਸ਼ੂਟਰ ਬਰਵਾਲਾ ਤੋਂ ਗ੍ਰਿਫ਼ਤਾਰ

ਭੂਪੀ ਰਾਣਾ ਗੈਂਗ ਦਾ ਮੁੱਖ ਸ਼ੂਟਰ ਬਰਵਾਲਾ ਤੋਂ ਗ੍ਰਿਫ਼ਤਾਰ

ਪੁਲੀਸ ਨੇ ਪਿਸਤੌਲ ਤੇ 5 ਕਾਰਤੂਸ ਬਰਾਮਦ ਕੀਤੇ; ਜ਼ੀਰਕਪੁਰ ਤੇ ਪੰਚਕੂੁਲਾ...