ਦਿੱਲੀ ’ਚ ਮਰੀਜ਼ਾਂ ਦਾ ਅੰਕੜਾ ਹੇਠਾਂ ਆਇਆ

ਦਿੱਲੀ ’ਚ ਮਰੀਜ਼ਾਂ ਦਾ ਅੰਕੜਾ ਹੇਠਾਂ ਆਇਆ

ਪੱਤਰ ਪ੍ਰੇਰਕ

ਨਵੀਂ ਦਿੱਲੀ, 7 ਮਈ

ਦਿੱਲੀ ਸਰਕਾਰ ਦੇ ਸਿਹਤ ਮਹਿਕਮੇ ਵੱਲੋਂ ਜਾਰੀ ਕਰੋਨਾ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 341 ਕੋਵਿਡ-19 ਮਰੀਜ਼ਾਂ ਦੀ ਮੌਤ ਹੋਈ ਹੈ ਅਤੇ 19,832 ਨਵੇਂ ਮਰੀਜ਼ ਆਏ ਹਨ। ਇਸ ਤਰ੍ਹਾਂ ਦਿੱਲੀ ਵਿੱਚ ਕੁੱਲ 12,92,867 ਮਰੀਜ਼ ਹੁਣ ਤੱਕ ਕਰੋਨਾ ਤੋਂ ਪ੍ਰਭਾਵਿਤ ਹੋਏ ਹਨ। ਦੂਜੇ ਦਿਨ ਲਗਾਤਾਰ ਪਾਜ਼ੇਟਿਵ ਦਰ 25 ਫ਼ੀਸਦੀ ਤੋਂ ਹੇਠਾਂ ਆਈ ਹੈ। ਬੀਤੇ 5 ਦਿਨਾਂ ਦੌਰਾਨ ਇਹ ਚੌਥੀ ਵਾਰ ਹੈ ਕਿ 20 ਹਜ਼ਾਰ ਤੋਂ ਹੇਠਾਂ ਮਰੀਜ਼ ਦਰਜ ਕੀਤੇ ਗਏ ਹਨ। ਦਿੱਲੀ ਵਿੱਚ 91,035 ਸਰਗਰਮ ਮਰੀਜ਼ ਹਨ ਤੇ ਹੁਣ ਤੱਕ 11.83 ਲੱਖ ਲੋਕ ਕਰੋਨਾ ਨੂੰ ਮਾਤ ਦੇ ਚੁੱਕੇ ਹਨ। ਕੁੱਲ ਮੌਤਾਂ 18,739 ਹੋ ਚੁੱਕੀਆਂ ਹਨ। ਬੀਤੇ ਦਿਨ 311 ਲੋਕ ਕਰੋਨਾ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਗਏ ਸਨ। ਸਿਹਤ ਮਹਿਕਮੇ ਮੁਤਾਬਕ 22,097 ਬਿਸਤਰੇ ਕਰੋਨਾ ਮਰੀਜ਼ਾਂ ਲਈ ਕਾਇਮ ਕੀਤੇ ਜਾ ਚੁੱਕੇ ਹਨ ਅਤੇ ਉਨ੍ਹਾਂ ਵਿੱਚੋਂ 2,175 ਹੀ ਖਾਲੀ ਹਨ। 50 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਇਲਾਜ ਘਰਾਂ ਵਿੱਚ ਇਕਾਂਤਵਾਸ ਵਿਧੀ ਨਾਲ ਕੀਤਾ ਜਾ ਰਿਹਾ ਹੈ। ਸੀਲਬੰਦ ਇਲਾਕਿਆਂ ਦੀ ਗਿਣਤੀ 50,785 ਦੱਸੀ ਗਈ ਹੈ। ਦਿੱਲੀ ਵਿੱਚ 1,14,657 ਲੋਕਾਂ ਨੂੰ ਕਰੋਨਾ ਦੇ ਬਚਾਓ ਦੇ ਟੀਕੇ ਲਾਏ ਜਾ ਚੁੱਕੇ ਹਨ। 80306 ਲੋਕ ਉਹ ਹਨ, ਜਿਨ੍ਹਾਂ ਟੀਕਿਆਂ ਦੀ ਪਹਿਲੀ ਖੁਰਾਕ ਲਈ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ 18-44 ਸਾਲ ਦੀ ਉਮਰ ਵਰਗ ਦੇ 1.84 ਲੱਖ ਲੋਕਾਂ ਨੇ 3 ਮਈ ਤੋਂ ਸ਼ੁਰੂ ਹੋਈ ਮੁਹਿੰਮ ਦੌਰਾਨ ਪਹਿਲਾ ਟੀਕਾ ਬੀਤੇ ਦਿਨ ਤੱਕ ਲਗਵਾ ਲਿਆ ਸੀ। ਕਰੋਨਾ ਦਾ ਟੀਕਾ ਲਗਵਾਉਣ ਲਈ ਨੌਜਵਾਨਾਂ ਵਿੱਚ ਉਤਸ਼ਾਹ ਹੋਣ ਦਾ ਦਾਅਵਾ ਵੀ ਦਿੱਲੀ ਸਰਕਾਰ ਕਰ ਰਹੀ ਹੈ।

ਰਤੀਆ (ਕੇਕੇ ਬਾਂਸਲ): ਕਰੋਨਾ ਮਹਾਮਾਰੀ ਦੇ ਚੱਲਦੇ ਰਤੀਆ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਇਲਾਜ ਅਧੀਨ ਪਿੰਡ ਲਧੂਵਾਸ ਦੀ ਇਕ 50 ਸਾਲਾ ਔਰਤ ਦੀ ਮੌਤ ਹੋ ਗਈ ਹੈ, ਉਥੇ ਹੀ ਹਿਸਾਰ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਅਧੀਨ ਪਿੰਡ ਭਿਰਡਾਨਾ ਇਲਾਕੇ ਦੇ ਇਕ 50 ਸਾਲਾ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਇਲਾਕੇ ਦੇ ਇਕ ਪਿੰਡ ਵਿਚ 63 ਸਾਲਾ ਬਜ਼ੁਰਗ ਨੇ ਵੀ ਕਰੋਨਾ ਕਾਰਨ ਦਮ ਤੋੜ ਦਿੱਤਾ ਹੈ। ਸਿਵਲ ਹਸਪਤਾਲ ਦੇ ਹੈਲਥ ਇੰਸਪੈਕਟਰ ਰਾਜੇਸ਼ ਸ਼ਿਓਕੰਦ ਨੇ 3 ਲੋਕਾਂ ਦੀ ਕਰੋਨਾ ਮਹਾਮਾਰੀ ਨਾਲ ਹੋਈ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 2 ਦਿਨ ਪਹਿਲਾਂ ਹੀ ਪਿੰਡ ਲਧੂਵਾਸ ਦੀ ਔਰਤ ਨੂੰ ਕਰੋਨਾ ਪਾਜ਼ੇਟਿਵ ਹੋਣ ਤੋਂ ਇਲਾਵਾ ਸਾਹ ਵਿਚ ਦਿੱਕਤ ਆਉਣ ਕਾਰਨ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਸਾਹ ਵਿਚ ਜ਼ਿਆਦਾ ਦਿੱਕਤ ਦੇ ਚੱਲਦੇ ਅੱਜ ਉਸ ਦਾ ਦੇਹਾਂਤ ਹੋ ਗਿਆ।

ਫਤਿਹਾਬਾਦ ਵਿੱਚ ਕਰੋਨਾ ਕਾਰਨ 15 ਮਰੀਜ਼ਾਂ ਦੀ ਮੌਤ

ਟੋਹਾਣਾ (ਗੁਰਦੀਪ ਸਿੰਘ ਭੱਟੀ): ਜ਼ਿਲ੍ਹੇ ਵਿੱਚ ਕਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਹਰ ਰੋਜ਼ ਕਰੋਨਾ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਅੱਜ ਕਰੋਨਾ ਦੇ 454 ਨਵੇਂ ਪਾਜ਼ੇਟਿਵ ਕੇਸ ਤੇ 15 ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਸਿਹਤ ਵਿਭਾਗ ਨੇ ਕੀਤੀ ਹੈ। ਫਤਿਹਾਬਾਦ ਵਿੱਚ 114, ਟੋਹਾਣਾ ਵਿੱਚ 15, ਰਤੀਆ ਵਿੱਚ 38, ਭੱਠੂਕਲਾਂ ਵਿੱਚ 150, ਬੜੋਪਲ ਵਿੱਚ 36, ਭੂਨਾਂ ਵਿੱਚ 59, ਜਾਖਲ ਵਿੱਚ 42 ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ। ਇਸ ਤੋਂ ਇਲਾਵਾ ਫਤਿਹਾਬਾਦ ਵਿੱਚ 3, ਟੋਹਾਣਾ ਵਿੱਚ 3, ਰਤੀਆ ਵਿੱਚ 2, ਭੱਠੂਕਲਾਂ ਵਿੱਚ 5, ਭੂਨਾਂ ਵਿੱਚ 4 ਲੋਕਾਂ ਦੀ ਮੌਤ ਕਰੋਨਾ ਨਾਲ ਹੋਣ ਦੀ ਵਿਭਾਗ ਵੱਲੋਂ ਸੂਚੀ ਜਾਰੀ ਕੀਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮੁੱਖ ਖ਼ਬਰਾਂ

12ਵੀਂ ਦੀ ਪ੍ਰੀਖਿਆ: ਸੀਬੀਐੱਸਈ ਅਤੇ ਆਈਸੀਐੱਸਈ ਨੇ ਸੁਪਰੀਮ ਕੋਰਟ ਨੂੰ ਮੁਲਾਂਕਣ ਯੋਜਨਾ ’ਚ ਸੋਧ ਬਾਰੇ ਜਾਣੂ ਕਰਵਾਇਆ

12ਵੀਂ ਦੀ ਪ੍ਰੀਖਿਆ: ਸੀਬੀਐੱਸਈ ਅਤੇ ਆਈਸੀਐੱਸਈ ਨੇ ਸੁਪਰੀਮ ਕੋਰਟ ਨੂੰ ਮੁਲਾਂਕਣ ਯੋਜਨਾ ’ਚ ਸੋਧ ਬਾਰੇ ਜਾਣੂ ਕਰਵਾਇਆ

ਨਤੀਜਿਆਂ ਦੇ ਵਿਵਾਦ ਦੇ ਨਿਪਟਾਰੇ ਲਈ ਸ਼ਿਕਾਇਤ ਨਿਵਾਰਣ ਢਾਂਚਾ ਕਾਇਮ; ਮਾ...

ਕੇਂਦਰ ਨੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਪਨ ਬੰਧੋਪਾਧਿਆੲੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਵਿੱਢੀ

ਕੇਂਦਰ ਨੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਪਨ ਬੰਧੋਪਾਧਿਆੲੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਵਿੱਢੀ

ਮੈਮੋਰੰਡਮ ਜਾਰੀ ਕਰਦਿਆਂ 30 ਦਿਨਾਂ ਵਿੱਚ ਜਵਾਬ ਮੰਗਿਆ, ਪੈਨਸ਼ਨ ਜਾਂ ਗਰੈ...

ਕਰੋਨਾ ਕਰਕੇ ਐਤਕੀਂ ਸੰਕੇਤਕ ਰਹੇਗੀ ਅਮਰਨਾਥ ਯਾਤਰਾ

ਕਰੋਨਾ ਕਰਕੇ ਐਤਕੀਂ ਸੰਕੇਤਕ ਰਹੇਗੀ ਅਮਰਨਾਥ ਯਾਤਰਾ

ਅਮਰਨਾਥ ਗੁਫ਼ਾ ਦੇ ਵਰਚੁਅਲ ਦਰਸ਼ਨਾਂ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ

ਸ਼ਹਿਰ

View All