ਮਰੀਜ਼ਾਂ ਦੀ ਗਿਣਤੀ ਸਵਾ ਦੋ ਲੱਖ ਤੋਂ ਪਾਰ, 36 ਮੌਤਾਂ

ਮਰੀਜ਼ਾਂ ਦੀ ਗਿਣਤੀ ਸਵਾ ਦੋ ਲੱਖ ਤੋਂ ਪਾਰ, 36 ਮੌਤਾਂ

ਮੌਨਸੂਨ ਸੈਸ਼ਨ ਦੌਰਾਨ ਸੰਸਦ ਭਵਨ ਵਿੱਚ ਸੈਨੇਟਾਈਜ਼ਰ ਦਾ ਛਿੜਕਾਅ ਕਰਦਾ ਹੋਇਆ ਇਕ ਮੁਲਾਜ਼ਮ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਸਤੰਬਰ

ਕੌਮੀ ਰਾਜਧਾਨੀ ਦਿੱਲੀ ਵਿੱਚ ਜਾਂਚ ਦਾ ਘੇਰਾ ਵਧਣ ਮਗਰੋਂ ਜਿੱਥੇ ਮਰੀਜ਼ਾਂ ਦੀ ਰੋਜ਼ਾਨਾ ਗਿਣਤੀ ਚਾਰ ਹਜ਼ਾਰ ਤੋਂ ਉਪਰ ਪੁੱਜ ਗਈ ਹੈ ਉੱਥੇ ਹੀ ਮੌਤਾਂ ਦਾ ਅੰਕੜਾ ਵੀ ਵੱਧ ਰਿਹਾ ਹੈ। ਬੀਤੇ 24 ਘੰਟਿਆਂ ਦੌਰਾਨ ਦਿੱਲੀ ਵਿੱਚ 36 ਮੌਤਾਂ ਨਾਲ ਮ੍ਰਿਤਕਾਂ ਦਾ ਅੰਕੜਾ 4,806 ਤੱਕ ਪੁੱਜ ਗਿਆ ਹੈ। ਮੌਤ ਦਰ 0.71 ਫ਼ੀਸਦ ਰਹੀ, ਜੋ ਦਿੱਲੀ ਦੇ ਸਿਹਤ ਮਹਿਕਮੇ ਵੱਲੋਂ ਬੀਤੇ 10 ਦਿਨਾਂ ਦੇ ਜਾਰੀ ਅੰਕੜਿਆਂ ਦੇ ਆਧਾਰ ਉਪਰ ਹੈ।

ਕਰੋਨਾ ਦੇ 62,669 ਟੈਸਟ ਕੀਤੇ ਗਏ ਤੇ ਪਾਜ਼ੇਟਿਵ ਦਰ 6.80 ਫ਼ੀਸਦ ਰਹੀ। 4263 ਨਵੇਂ ਕੋਵਿਡ-19 ਮਰੀਜ਼ ਪਾਏ ਜਾਣ ਨਾਲ ਕੁੱਲ ਕਰੋਨਾ ਮਰੀਜ਼ ਸਵਾ ਦੋ ਲੱਖ (225796) ਤੋਂ ਵੱਧ ਹੋ ਗਏ ਹਨ। 3081 ਮਰੀਜ਼ ਠੀਕ ਹੋਏ ਤੇ ਕੁੱਲ ਠੀਕ ਮਰੀਜ਼ਾਂ ਦੀ ਗਿਣਤੀ 191203 ਹੋ ਗਈ ਹੈ। ਸਰਗਰਮ ਮਰੀਜ਼ ਦੀ 30 ਹਜ਼ਾਰ ਦੇ ਕਰੀਬ ਹੋ ਚੁੱਕੇ ਹਨ। 14000 ਤੋਂ ਵੱਧ ਬਿਸਤਰਿਆਂ ਵਿੱਚੋਂ 7824 ਬਿਸਤਰੇ ਵੱਖ-ਵੱਖ ਹਸਪਤਾਲਾਂ ਵਿੱਚ ਖਾਲੀ ਪਏ ਹਨ। ਦਿੱਲੀ ਸਰਕਾਰ ਹੁਣ ਤਕ 2246985 ਲੋਕਾਂ ਦੀ ਕਰੋਨਾ ਜਾਂਚ ਕਰ ਚੁੱਕੀ ਹੈ। ਜਾਂਚ ਤੇਜ਼ ਹੋਣ ਨਾਲ ਰਾਜਧਾਨੀ ਅੰਦਰ ਸੀਲਬੰਦ ਇਲਾਕਿਆਂ ਦੀ ਗਿਣਤੀ 1560 ਤਕ ਪੁੱਜ ਗਈ ਹੈ।

ਫਰੀਦਾਬਾਦ ’ਚ 270 ਨਵੇਂ ਕੇਸ ਸਾਹਮਣੇ ਆਏ

ਫਰੀਦਾਬਾਦ (ਪੱਤਰ ਪ੍ਰੇਰਕ): ਡਿਪਟੀ ਸਿਵਲ ਸਰਜਨ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਰਾਮਭਗਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 195 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚ 60 ਮਰੀਜ਼ਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਸ ਨਾਲ 9 ਮਰੀਜ਼ਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ। ਅੱਜ ਜ਼ਿਲ੍ਹੇ ਵਿਚ 270 ਨਵੇਂ ਕੇਸ ਸਾਹਮਣੇ ਆਏ ਹਨ। 102571 ਵਿਅਕਤੀਆਂ ਦੀ ਨਿਗਰਾਨੀ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 59368 ਲੋਕਾਂ ਦੀ ਨਿਗਰਾਨੀ ਲਈ 2836 ਦਿਨ ਪੂਰੇ ਹੋ ਚੁੱਕੇ ਹਨ। ਬਾਕੀ 43203 ਵਿਅਕਤੀ ਨਿਗਰਾਨੀ ਹੇਠ ਹਨ। 102766 ਘਰਾਂ ਵਿੱਚ ਅਲੱਗ ਹਨ। ਹੁਣ ਤੱਕ 169993 ਵਿਅਕਤੀਆਂ ਦੇ ਨਮੂਨੇ ਲੈਬ ਨੂੰ ਭੇਜੇ ਗਏ ਸਨ ਜਿਨ੍ਹਾਂ ਵਿਚੋਂ 153251 ਦੀ ਨੈਗੇਟਿਵ ਰਿਪੋਰਟ ਪ੍ਰਾਪਤ ਹੋਈ ਹੈ ਤੇ 335 ਰਿਪੋਰਟ ਆਉਣੀ ਬਾਕੀ ਹੈ। ਹੁਣ ਤੱਕ, 16407 ਲੋਕਾਂ ਦੇ ਨਮੂਨੇ ਪਾਜ਼ੇਟਿਵ ਰਹੇ ਹਨ, ਜਿਨ੍ਹਾਂ ਵਿੱਚੋਂ 362 ਹਸਪਤਾਲ ਵਿੱਚ ਦਾਖਲ ਹੋਏ ਹਨ ਤੇ 1404 ਸਕਾਰਾਤਮਕ ਮਰੀਜ਼ਾਂ ਨੂੰ ਘਰ ਵਿੱਚ ਅਲੱਗ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਿਹਤਯਾਬੀ ਤੋਂ ਬਾਅਦ 14446 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਜਿਸ ਵਿਚ ਕਰੋਨਾ ਤੇ ਹੋਰ ਕਈ ਬਿਮਾਰੀਆਂ ਵੀ ਇਸ ਦਾ ਕਾਰਨ ਸਨ।

ਜੀਂਦ ਵਿੱਚ ਨਵੇਂ 29 ਕੇਸ ਮਿਲੇ

ਜੀਂਦ (ਪੱਤਰ ਪ੍ਰੇਰਕ): ਜੀਂਦ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਕੋਵਿਡ-19 ਦੇ 29 ਨਵੇਂ ਮਰੀਜ਼ ਸਾਹਮਣੇ ਆਏ ਹਨ। ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ 4 ਮਰੀਜ਼ਾਂ ਦੀ ਕਰੋਨਾ ਕਾਰਨ ਮੌਤ ਹੋ ਗਈ। ਡਿਪਟੀ ਸਿਵਲ ਸਰਜਨ ਡਾ. ਪਾਲੇ ਰਾਮ ਕਟਾਰੀਆ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕਰੋਨਾ ਕਾਰਨ 16 ਮੌਤਾਂ ਹੋ ਚੁੱਕੀਆਂ ਹਨ ਅਤੇ ਕੱਲ੍ਹ ਸ਼ਾਮ ਤੱਕ ਜ਼ਿਲ੍ਹੇ ਵਿੱਚ ਕੁੱਲ 29 ਮਾਮਲੇ ਪਾਜ਼ੇਟਿਵ ਮਿਲੇ ਹਨ। ਉਨ੍ਹਾਂ ਨੇ ਦੱਸਿਆ ਕਿ ਮਿਲਣ ਵਾਲੇ ਨਵੇਂ ਕਰੋਨਾ ਮਰੀਜ਼ਾਂ ਨੂੰ ਇਕਾਂਤਵਾਸ ਕਰ ਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਨਵੇਂ 29 ਮਰੀਜ਼ ਮਿਲਣ ਨਾਲ ਹੁਣ ਜੀਂਦ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1396 ਉੱਤੇ ਪਹੁੰਚ ਗਿਆ ਹੈ, ਜਿਨ੍ਹਾਂ ਵਿੱਚੋਂ 913 ਲੋਕ ਕਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ ਅਤੇ ਸੋਮਵਾਰ ਨੂੰ 977 ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All