ਸ਼ੁਭ ਸੰਕੇਤ

ਸਰਗਰਮ ਕਰੋਨਾ ਮਰੀਜ਼ਾਂ ਦੀ ਗਿਣਤੀ ਘਟੀ

ਸਰਗਰਮ ਕਰੋਨਾ ਮਰੀਜ਼ਾਂ ਦੀ ਗਿਣਤੀ ਘਟੀ

ਨਵੀਂ ਦਿੱਲੀ ਦੀ ਸਰਾਏ ਰੋਹੀਲਾ ਡਿਸਪੈਂਸਰੀ ਵਿੱਚ ਮੰਗਲਵਾਰ ਨੂੰ ਸਰਗਰਮ ਕਰੋਨਾ ਮਰੀਜ਼ ਦਾ ਖੂਨ ਲੈਂਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ। -ਫੋਟੋ: ਮਾਨਸ ਰੰਜਨ ਭੂੲੀ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਅਗਸਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦੱਸਿਆ ਗਿਆ ਕਿ ਕਰੋਨਾਵਾਇਰਸ ਦੇ ਦਿੱਲੀ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ ਅੱਜ 10 ਹਜ਼ਾਰ ਤੋਂ ਘੱਟ ਆਈ ਹੈ ਤੇ ਇਸ ਤਰ੍ਹਾਂ ਦਿੱਲੀ 14ਵੀਂ ਥਾਂ ਉਪਰ ਆ ਗਈ ਹੈ। ਅੱਜ 9,897 ਸਰਗਰਮ ਮਰੀਜ਼ ਦਿੱਲੀ ਵਿੱਚ ਸਰਕਾਰੀ ਤੌਰ ਉਪਰ ਦੱਸੇ ਗਏ ਹਨ। ਮੁੱਖ ਮੰਤਰੀ ਨੇ ਦਿੱਲੀ ਵਾਸੀਆਂ ’ਤੇ ਮਾਣ ਕਰਦਿਆਂ ਕਿਹਾ ਕਿ ਉਨ੍ਹਾਂ ‘ਦਿੱਲੀ ਮਾਡਲ’ ਦੀ ਚਰਚਾ ਹਰ ਥਾਂ ਕਰਵਾ ਦਿੱਤੀ ਹੈ। ਉਨ੍ਹਾਂ ਨਾਲ ਹੀ ਤਾਕੀਦ ਵੀ ਕੀਤੀ ਕਿ ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ ਤੇ ਸਾਵਧਾਨੀ ਵਰਤਣੀ ਜਾਰੀ ਰੱਖਣੀ ਹੈ। ਦਿੱਲੀ ਦੇ ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਅੱਜ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 674 ਰਹੀ ਤੇ ਹੁਣ ਤੱਕ ਕੁੱਲ 1,39,156 ਹੋ ਗਈ ਹੈ ਤੇ ਬੀਤੇ 24 ਘੰਟਿਆਂ ਦੌਰਾਨ 972 ਮਰੀਜ਼ ਠੀਕ ਹੋਏ ਹਨ। ਹੁਣ ਤੱਕ 1,25,226 ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਬੀਤੇ 24 ਘੰਟਿਆਂ ਦੌਰਾਨ ਦਿੱਲੀ ਵਿੱਚ 12 ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੁੱਲ ਮ੍ਰਿਤਕਾਂ ਦੀ ਗਿਣਤੀ 4033 ਤੱਕ ਪੁੱਜ ਗਈ ਹੈ। ਦਿੱਲੀ ਅੰਦਰ ਹੁਣ 499 ਸੀਲਬੰਦ ਇਲਾਕੇ ਹਨ ਜਿਨ੍ਹਾਂ ਵਿੱਚ ਚੌਕਸੀ ਵਰਤੀ ਜਾ ਰਹੀ ਹੈ।

ਹੁੱਕਾ ਪੀਣ ’ਤੇ ਪਾਬੰਦੀ ਲਾਈ

ਨਵੀਂ ਦਿੱਲੀ: ਦਿੱਲੀ ਸਰਕਾਰ ਵੱਲੋਂ ਜਨਤਕ ਹੁੱਕਾ ਪੀਣ ਉਪਰ ਪਾਬੰਦੀ ਲਾ ਦਿੱਤੀ ਗਈ ਹੈ ਕਿਉਂਕਿ ਇਸ ਨਾਲ ਕਰੋਨਾ ਫੈਲਣ ਦਾ ਡਰ ਹੈ। ਬੀਤੇ ਦਿਨੀਂ ਹਰਿਆਣਾ ਵਿੱਚ ਹੁੱਕਾ ਪੀਣ ਨਾਲ ਇਕੋ ਪਿੰਡ ਦੇ ਕਈ ਬਜ਼ੁਰਗ ਕਰੋਨਾ ਦੇ ਮਰੀਜ਼ ਬਣ ਗਏ ਸਨ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਵੱਲੋਂ ਦੱਸਿਆ ਗਿਆ ਕਿ ਸੀਰੋ ਸਰਵੇਖਣ ਦੋ ਦਿਨ ਲਈ ਵਧਾਇਆ ਗਿਆ ਤੇ ਇਹ ਹੁਣ 7 ਅਗਸਤ ਤੱਕ ਜਾਰੀ ਰਹੇਗਾ। ਪਹਿਲਾਂ ਇਹ ਮੁਹਿੰਮ 5 ਅਗਸਤ ਤਕ ਹੀ ਚੱਲਣੀ ਸੀ।

ਕਰੀਬ 5 ਮਹੀਨੇ ਬਾਅਦ ਅੱਜ ਖੁੱਲ੍ਹਣਗੇ ਜਿਮ

ਨਵੀਂ ਦਿੱਲੀ (ਪੱਤਰ ਪ੍ਰੇਰਕ): ਜਿਮ ਤੇ ਫਿਟਨੈੱਸ ਕੇਂਦਰਾਂ ਦੇ ਸੰਚਾਲਕਾਂ ਵੱਲੋਂ ਵੀਰਵਾਰ ਤੋਂ ਜਿਮ ਤੇ ਫਿਟਨੈੱਸ ਕੇਂਦਰ ਖੋਲ੍ਹਣ ਦੀ ਤਿਆਰੀ ਕਰ ਲਈ ਹੈ। 5 ਮਹੀਨੇ ਤੱਕ ਇਹ ਕੇਂਦਰ ਕਰੋਨਾਵਾਇਰਸ ਕਾਰਨ ਬੰਦ ਕਰ ਦਿੱਤੇ ਗਏ ਸਨ। ਸੰਚਾਲਕਾਂ ਵੱਲੋਂ ਸਮਾਜਿਕ ਦੂਰੀਆਂ ਦੇ ਨਿਯਮ, ਬਹੁਤੀ ਭੀੜ ਨਾ ਹੋਣ ਦੇਣ, ਆਕਸੀਮੀਟਰ, ਤਾਪਮਾਨ ਮਾਪਣ ਵਾਲੇ ਯੰਤਰਾਂ ਸਮੇਤ ਹੋਰ ਢੰਗ ਅਪਣਾ ਕੇ ਇੱਥੇ ਆਉਣ ਵਾਲਿਆਂ ਦੀ ਸਿਹਤ ਦਾ ਖ਼ਿਆਲ ਰੱਖਣ ਦੇ ਇੰਤਜ਼ਾਮ ਕੀਤੇ ਗਏ ਹਨ। ਦਿੱਲੀ ਵਿੱਚ ਵੱਡੇ ਮਸ਼ਹੂਰ ਕੌਮਾਂਤਰੀ, ਕੌਮੀ ਤੇ ਸਥਾਨਕ ਪੱਧਰ ਦੇ ਫਿਟਨੈੱਸ ਕੇਂਦਰ ਹਨ। ਗ੍ਰਹਿ ਮੰਤਰਾਲੇ ਵੱਲੋਂ ਅਨਲੌਕ-3 ਤਹਿਤ 30 ਜੁਲਾਈ ਨੂੰ ਐਲਾਨ ਕੀਤਾ ਸੀ ਕਿ 5 ਅਗਸਤ ਤੋਂ ਜਿਮ ਖੋਲ੍ਹੇ ਜਾ ਸਕਣਗੇ।

ਕਰੋਨਾ ਪਾਜ਼ੇਟਿਵਾਂ ਦੀ ਸੰਖਿਆ 376 ਤੱਕ ਪੁੱਜੀ

ਟੋਹਾਣਾ (ਗੁਰਦੀਪ ਭੱਟੀ): ਜ਼ਿਲ੍ਹੇ ਵਿੱਚ ਅੱਜ 21 ਨਵੇਂ ਕੇਸ ਕਰੋਨਾ ਪਾਜ਼ੇਟਿਵ ਆਏ ਹਨ। ਕਰੋਨਾ ਨਾਲ ਮਰੇ ਬਜ਼ੁਰਗ ਦੀ 20 ਸਾਲਾ ਬੇਟੀ ਕਰੋਨਾ ਪੀੜਤ ਮਿਲੀ। ਇੱਥੋਂ ਦੇ ਪਿੰਡ ਦੀਆਂ ਦੋ ਨਾਬਾਲਿਗ ਧੀਆਂ ਕਰੋਨਾ ਪੀੜਤ ਮਿਲੀਆਂ। ਟੋਹਾਣਾ ਦੇ ਨਿੱਜੀ ਬੈਂਕ ਦੇ ਦੋ ਕਰਮਚਾਰੀ ਤੇ ਦੋ ਪੁਲੀਸ ਕਾਮਿਆਂ ਸਣੇ 10 ਨਵੇਂ ਕੇਸ ਆਏ। ਇਕ ਪਰਿਵਾਰ ਦੇ ਤਿੰਨ ਮੈਂਬਰ ਤੇ ਮਤਾਨਾ ਪਿੰਡ ਦੀ ਔਰਤ ਤੇ 2 ਸਾਲਾ ਦੀ ਬੱਚੀ ਕਰੋਨਾ ਪਾਜ਼ੇਟਿਵ ਮਿਲੀ ਹੈ। ਜ਼ਿਲ੍ਹੇ ਵਿੱਚ 376 ਕੇਸ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ 130 ਐਕਟਿਵ ਹਨ। ਰਤੀਆ ਤੇ ਅਜੀਤਨਗਰ ਦੀ 60 ਸਾਲਾ ਬਿਰਧ ਔਰਤ ਦੀ ਮੌਤ ਹੋਣ ’ਤੇ ਉਸ ਦੇ ਸੰਪਰਕ ਵਿੱਚ ਆਈ ਉਸ ਦੀ 20 ਸਾਲਾ ਧੀ ਕਰੋਨਾ ਪੀੜਤ ਮਿਲੀ। ਪਿੰਡ ਦੇ ਚਾਰ ਕੇਸ ਹੋਰ ਪੀੜਤ ਦੇ ਸੰਪਰਕ ਵਿੱਚ ਆਉਣ ਕਾਰਨ ਕਰੋਨਾ ਪਾਜੇਟਿਵ ਮਿਲੇ ਹਨ। ਸ

ਸ਼ਾਹਬਾਦ ਵਿਚ 4 ਤੇ ਪਿੰਡ ਭੋਕਰ ਮਾਜਰਾ ’ਚ ਇਕ ਕਰੋਨਾ ਪਾਜ਼ੇਟਿਵ

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ ): ੱਥੇ ਅੱਜ ਕਰੋਨਾ ਪਾਜ਼ੇਟਿਵ ਦੇ 5 ਮਾਮਲੇ ਮਿਲੇ ਹਨ ਹਨ। ਜਿਨ੍ਹਾਂ ਦੀ ਪੁਸ਼ਟੀ ਕਰਦਿਆਂ ਡਾ. ਅਸ਼ੋਕ ਨੇ ਦੱਸਿਆ ਕਿ ਸ਼ਾਹਬਾਦ ਵਿਚ ਇਕ ਹੀ ਪਰਿਵਾਰ ਦੇ 4 ਮਾਮਲੇ ਹਨ ਜਦਕਿ ਇਕ ਮਾਮਲਾ ਪਿੰਡ ਭੋਕਰ ਮਾਜਰਾ ਵਿਚ ਮਿਲਿਆ ਹੈ। ਉਨ੍ਹਾਂ ਦਸਿੱਆ ਕਿ ਕੁਝ ਦਿਨ ਪਹਿਲਾਂ ਸ਼ਾਹਬਾਦ ਵਿਚ ਇਕ ਮਹਿਲਾ ਕਰੋਨਾ ਪਾਜ਼ੇਟਿਵ ਮਿਲੀ ਸੀ। ਇਸ ਤੋਂ ਬਾਦ ਮਹਿਲਾ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੇ ਸੈਂਪਲ ਲਏ ਗਏ ਸਨ। ਮਹਿਲਾ ਦੇ ਪਰਿਵਾਰ ਦੇ ਹੀ 4 ਜੀਅ ਕਰੋਨਾ ਪਾਜ਼ੇਟਿਵ ਮਿਲੇ ਹਨ । ਸਿਹਤ ਵਿਭਾਗ ਨੇ ਇਨ੍ਹਾਂ ਵਿਅਕਤੀਆਂ ਨੂੰ ਕੁਰੂਕਸ਼ੇਤਰ ਵਿਚ ਇਕਤਾਂਵਾਸ ਵਿੱਚ ਦਾਖ਼ਲ ਕਰ ਦਿੱਤਾ ਸੀ । ਦੂਜੇ ਪਾਸੇ ਕਰੋਨਾ ਨਾਲ ਸ਼ਾਹਬਾਦ ਦੀ 45 ਸਾਲਾ ਔਰਤ ਦੀ ਮੌਤ ਹੋ ਗਈ ਹੈ। ਔਰਤ ਨੂੰ ਪਹਿਲਾਂ ਬੁਖਾਰ ਸੀ। ਪਰਿਵਾਰ ਨੇ ਉਸ ਨੂੰ ਪਹਿਲਾਂ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਾਇਆ ਸੀ। ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ ਸੀ। ਜਿਥੇ ਅੱਜ ਉਸ ਦੀ ਮੌਤ ਹੋ ਗਈ। ਔਰਤ ਦਾ ਅੰਤਿਮ ਸੰਸਕਾਰ ਚੰਡੀਗੜ੍ਹ ਪ੍ਰਸ਼ਾਸਨ ਦੀ ਦੇਖ ਰੇਖ ਵਿਚ ਕਰ ਦਿੱਤਾ ਗਿਆ।

ਯਮੁਨਾਨਗਰ ਵਿੱਚ 23 ਵਿਅਕਤੀ ਕਰੋਨਾ ਪਾਜ਼ੇਟਿਵ

ਯਮੁਨਾਨਗਰ (ਦਵਿੰਦਰ ਸਿੰਘ): ਜ਼ਿਲ੍ਹੇ ਵਿੱਚ ਅੱਜ 23 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ । ਸਿਵਲ ਸਰਜਨ ਡਾ. ਵਿਜੇ ਦਹੀਆ ਨੇ ਦੱਸਿਆ ਕਿ ਪਿੰਡ ਹਰਨੌਲ, ਫਤਿਹਗੜ੍ਹ ਤੁੰਬੀ, ਨਵੀਂ ਹਮੀਦਾ ਕਲੋਨੀ, ਪਿੰਡ ਅੰਬਲੀ, ਮਨਸੂਰ ਪੁਰ, ਰਤਨਗੜ੍ਹ, ਬਸੰਤ ਨਗਰ ਯਮੁਨਾ ਨਗਰ, ਬੈਂਕ ਕਲੋਨੀ, ਸ਼ੰਕਰ ਕਲੋਨੀ, ਛਛਰੋਲੀ, ਮੁਖਰਜੀ ਪਾਰਕ ਜਗਾਧਰੀ, ਪ੍ਰੋਫੈਸਰ ਕਲੋਨੀ, ਆਰੀਆ ਨਗਰ ਜਗਾਧਰੀ ਵਰਕਸ਼ਾਪ, ਸੰਤਪੁਰਾ ਗੁਰਦੁਆਰਾ ਮਾਡਲ ਟਾਊਨ ਦੇ ਨੇੜੇ ਦੇ 23 ਪੁਰਸ਼ ਅਤੇ ਔਰਤ ਮਰੀਜ਼ ਕਰੋਨਾ ਪਾਜ਼ੇਟਿਵ ਮਿਲੇ ਹਨ । ਉਨ੍ਹਾਂ ਦੱਸਿਆ ਕਿ ਕਰੋਨਾ ਦੀ ਟੈਸਟਿੰਗ ਜਾਰੀ ਹੈ ਤੇ 513 ਵਿਅਕਤੀਆਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਲਿਆ ਫੈ...

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਬਿੱਲ ਵਾਪਸ ਸੰਸਦ ਵਿਚ ਭੇਜਣ ਦੀ ਗੁਜ਼ਾਰਿਸ਼ ਕੀਤੀ

ਸ਼ਹਿਰ

View All