ਪ੍ਰਧਾਨ ਮੰਤਰੀ ਦਫ਼ਤਰ ਦੇ ਨਵੇਂ ਕੰਪਲੈਕਸ ਦਾ ਨਾਮ ਹੋਵੇਗਾ ‘ਸੇਵਾ ਤੀਰਥ’
ਪ੍ਰਧਾਨ ਮੰਤਰੀ ਦਫ਼ਤਰ (PMO) ਦੇ ਨਵੇਂ ਕੰਪਲੈਕਸ ਨੂੰ ‘ਸੇਵਾ ਤੀਰਥ’ ਕਿਹਾ ਜਾਵੇਗਾ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਨਵਾਂ ਕੰਪਲੈਕਸ, ਜੋ ਕਿ ਮੁਕੰਮਲ ਹੋਣ ਦੇ ਅੰਤਿਮ ਪੜਾਅ ਵਿੱਚ ਹੈ, ਨੂੰ ਪਹਿਲਾਂ ਸੈਂਟਰਲ ਵਿਸਟਾ ਰੀਡਿਵੈਲਪਮੈਂਟ ਪ੍ਰੋਜੈਕਟ ਤਹਿਤ ਐਗਜ਼ੀਕਿਊਟਿਵ ਐਨਕਲੇਵ ਲ ਵਜੋਂ ਜਾਣਿਆ...
ਪ੍ਰਧਾਨ ਮੰਤਰੀ ਦਫ਼ਤਰ (PMO) ਦੇ ਨਵੇਂ ਕੰਪਲੈਕਸ ਨੂੰ ‘ਸੇਵਾ ਤੀਰਥ’ ਕਿਹਾ ਜਾਵੇਗਾ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਨਵਾਂ ਕੰਪਲੈਕਸ, ਜੋ ਕਿ ਮੁਕੰਮਲ ਹੋਣ ਦੇ ਅੰਤਿਮ ਪੜਾਅ ਵਿੱਚ ਹੈ, ਨੂੰ ਪਹਿਲਾਂ ਸੈਂਟਰਲ ਵਿਸਟਾ ਰੀਡਿਵੈਲਪਮੈਂਟ ਪ੍ਰੋਜੈਕਟ ਤਹਿਤ ਐਗਜ਼ੀਕਿਊਟਿਵ ਐਨਕਲੇਵ ਲ ਵਜੋਂ ਜਾਣਿਆ ਜਾਂਦਾ ਸੀ। ਹੁਣ ਸੇਵਾ ਤੀਰਥ ਨਾਲ ਜਾਣਿਆ ਜਾਵੇਗਾ। ਪੀ.ਐੱਮ.ਓ. ਤੋਂ ਇਲਾਵਾ, ਐਗਜ਼ੀਕਿਊਟਿਵ ਐਨਕਲੇਵ ਵਿੱਚ ਕੈਬਨਿਟ ਸਕੱਤਰੇਤ, ਰਾਸ਼ਟਰੀ ਸੁਰੱਖਿਆ ਪਰਿਸ਼ਦ ਸਕੱਤਰੇਤ ਅਤੇ ਇੰਡੀਆ ਹਾਊਸ ਦੇ ਦਫ਼ਤਰ ਵੀ ਸ਼ਾਮਲ ਹੋਣਗੇ, ਜੋ ਕਿ ਆਉਣ ਵਾਲੇ ਪਤਵੰਤਿਆਂ ਨਾਲ ਉੱਚ-ਪੱਧਰੀ ਗੱਲਬਾਤ ਲਈ ਇੱਕ ਥਾਂ ਹੋਵੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਸੇਵਾ ਤੀਰਥ ਇੱਕ ਅਜਿਹੀ ਕਾਰਜਸ਼ਾਲਾ ਹੋਵੇਗੀ ਜੋ ਸੇਵਾ ਦੀ ਭਾਵਨਾ ਨੂੰ ਦਰਸਾਉਣ ਲਈ ਤਿਆਰ ਕੀਤੀ ਗਈ ਹੈ ਅਤੇ ਜਿੱਥੇ ਕੌਮੀਂ ਤਰਜੀਹਾਂ ਨੂੰ ਰੂਪ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸ਼ਾਸਨ ਦਾ ਵਿਚਾਰ ਸੱਤਾ (power) ਤੋਂ ਸੇਵਾ (service) ਵੱਲ ਅਤੇ ਅਧਿਕਾਰ ਤੋਂ ਜ਼ਿੰਮੇਵਾਰੀ ਵੱਲ ਵਧ ਰਿਹਾ ਹੈ ਅਤੇ ਇਹ ਬਦਲਾਅ ਸਿਰਫ਼ ਪ੍ਰਸ਼ਾਸਨਿਕ ਨਹੀਂ, ਬਲਕਿ ਸੱਭਿਆਚਾਰਕ ਅਤੇ ਨੈਤਿਕ ਵੀ ਹੈ।
ਸੂਬਿਆਂ ਦੇ ਰਾਜਪਾਲਾਂ ਦੀਆਂ ਰਿਹਾਇਸ਼ਾਂ, ਰਾਜ ਭਵਨਾਂ ਦਾ ਨਾਮ ਵੀ ਬਦਲ ਕੇ ਲੋਕ ਭਵਨ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧੀਨ, ਸ਼ਾਸਨ ਦੇ ਸਥਾਨਾਂ ਨੂੰ ਕਰਤੱਵ (duty) ਅਤੇ ਪਾਰਦਰਸ਼ਤਾ ਨੂੰ ਦਰਸਾਉਣ ਲਈ ਮੁੜ ਆਕਾਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ, “ ਹਰ ਨਾਮ, ਹਰ ਇਮਾਰਤ ਇੱਕ ਵਿਚਾਰ ਵੱਲ ਇਸ਼ਾਰਾ ਹੈ। ਸਰਕਾਰ ਦਾ ਮਕਸਦ ਸੇਵਾ ਕਰਨਾ ਹੈ।”
ਦੱਸ ਦਈਏ ਕਿ ਹਾਲ ਹੀ ਵਿੱਚ, ਸਰਕਾਰ ਨੇ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਵਾਲੀ ਸੜਕ, ਰਾਜਪਥ ਦਾ ਨਾਮ ਬਦਲ ਕੇ ਕਰਤੱਵਯ ਪਥ ਰੱਖਿਆ ਸੀ।

